Parliament Winter Session Day 5 LIVE UPDATE

-ਕੇਂਦਰ ਸਰਕਾਰ ਸੰਸਦ ਵਿਚ ਐੱਸਪੀਜੀ ਪ੍ਰੋਟੇਕਸ਼ਨ ਬਿੱਲ ਲਿਆਵੇਗੀ। ਇਸ ਵਿਚ ਪ੍ਰਸਤਾਵ ਰੱਖਿਆ ਜਾਵੇਗਾ ਕਿ ਦੇਸ਼ ਵਿਚ ਸਿਰਫ਼ ਮੌਜੂਦਾ ਪ੍ਰਧਾਨ ਮੰਤਰੀ ਨੂੰ ਹੀ ਇਹ ਸੁਰੱਖਿਆ ਦਿੱਤੀ ਜਾਵੇਗੀ। ਹਾਲ ਹੀ ਵਿਚ ਸਰਕਾਰ ਨੇ ਗਾਂਧੀ ਪਰਿਵਾਰ ਦੇ ਮੈਂਬਰਾਂ ਤੋਂ ਐੱਸਪੀਜੀ ਸੁਰੱਖਿਆ ਹਟਾਏ ਜਾਣ 'ਤੇ ਹੰਗਾਮਾ ਪਿਆ ਹੋਇਆ ਸੀ। ਕਾਂਗਰਸ ਮੈਂਬਰਾਂ ਨੇ ਲੋਕ ਸਭਾ ਅਤੇ ਰਾਜ ਸਭਾ ਵਿਚ ਇਹ ਮੁੱਦਾ ਚੁੱਕਿਆ ਸੀ। ਇਸ ਦੌਰਾਨ ਸੰਸਦ ਦੇ ਸਰਦ ਰੁੱਤ ਸੈਸ਼ਨ ਵਿਚ ਸ਼ੁੱਕਰਵਾਰ ਨੂੰ ਵੀ ਹੰਗਾਮਾ ਹੋਇਆ। ਕਾਂਗਰਸ, ਤ੍ਰਿਣਮੂਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਵੱਖ ਵੱਖ ਮੁੱਦਿਆਂ 'ਤੇ ਸਪੀਕਰ ਨੂੰ ਨੋਟਿਸ ਜਾਰੀ ਕਰ ਮੁਲਤਵੀ ਕਰਨ ਦੀ ਮੰਗ ਕੀਤੀ।

-ਸ਼ਿਵਸੈਨਾ, ਐਨਸੀਪੀ ਅਤੇ ਕਾਂਗਰਸ ਇਕ ਸੰਭਾਵਿਤ ਗੱਠਜੋੜ 'ਤੇ ਕੰਮ ਕਰ ਰਹੇ ਹਨ। ਅੱਜ ਇਸ ਬਾਰੇ ਇਕ ਵੱਡਾ ਐਲਾਨ ਹੋਣ ਦੀ ਸੰਭਾਵਨਾ ਹੈ। ਮੁੰਬਈ ਵਿਚ ਕਾਂਗਰਸ-ਐਨਸੀਪੀ ਅਤੇ ਹੋਰ ਸਹਿਯੋਗੀ ਪਾਰਟੀਆਂ ਬੈਠਕ ਜਾਰੀ ਹਨ। ਸ਼ਾਮ 4 ਵਜੇ ਕਾਂਗਰਸ, ਐਨਸੀਪੀ ਅਤੇ ਸ਼ਿਵਸੈਨਾ ਵਿਚਕਾਰ ਆਖਰੀ ਗੇੜ ਦੀ ਗੱਲਬਾਤ ਹੋਣ ਵਾਲੀ ਹੈ।

-ਮਹਾਰਾਸ਼ਟਰ ਸਰਕਾਰ ਦੇ ਗਠਨ 'ਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਇਹ ਮੌਕਾਪ੍ਰਸਤੀ ਦਾ ਗੱਠਜੋੜ ਹੈ। ਉਹ ਮਹਾਰਾਸ਼ਟਰ ਨੂੰ ਇਕ ਸਥਿਰ ਸਰਕਾਰ ਨਹੀਂ ਦੇ ਪਾਉਣਗੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਇਕ ਬਿਆਨ ਵਿਚ ਕਿਹਾ ਕਿ ਕਾਂਗਰਸ-ਸ਼ਿਵਸੈਨਾ ਅਤੇ ਐਨਸੀਪੀ ਦੇ ਵਿਚ ਵਿਚਾਰਧਾਰਾ ਦਾ ਫਰਕ ਹੈ, ਸਰਕਾਰ ਜ਼ਿਆਦਾ ਦਿਨ ਤਕ ਨਹੀਂ ਚੱਲ ਸਕੇਗੀ।

-ਕਾਂਗਰਸ ਨੇਤਾ ਮਣੀਕਰਾਵ ਠਾਕਰੇ ਬੋਲੇ-ਅਗਲੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼ਿਵਸੈਨਾ ਦੇ ਹੋਣਗੇ, ਸੂਬਾ ਪੱਧਰ ਦੀਆਂ ਮੀਟਿੰਗਾਂ ਦੌਰਾਨ ਰਾਕਾਂਪਾ ਨੇ ਕਿਸੇ ਵੀ ਉਚ ਅਹੁਦੇ ਦੀ ਮੰਗ ਨਹੀਂ ਕੀਤੀ।


-ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੀ ਈਡਨ ਗਾਰਡਨ ਪਹੁੰਚ ਗਈ ਹੈ। ਇਨ੍ਹਾਂ ਤੋਂ ਪਹਾਂ ਬੰਗਲਾ ਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵੀ ਭਾਰਤ ਪਹੁੰਚ ਚੁੱਕੀ ਹੈ। ਦੋਵਾਂ ਨੇ ਮਿਲ ਕੇ ਮੈਚ ਤੋਂ ਪਹਿਲਾਂ ਘੰਟੀ ਵਜਾ ਕੇ ਮੈਚ ਦੇ ਆਗਾਜ਼ ਦਾ ਐਲਾਨ ਕੀਤਾ।

-ਲੋਕ ਸਭਾ ਪ੍ਰਧਾਨ ਓਮ ਬਿਰਲਾ ਨੇ ਕਿਹਾ-ਇਹ ਸਦਨ 130 ਕਰੋੜ ਲੋਕਾਂ ਦੀ ਪ੍ਰਤੀਨਿਧਤਾ ਕਰਦਾ ਹੈ ਅਤੇ ਮੈਨੂੰ ਲਗਦਾ ਹੈ ਕਿ ਪੂਰਾ ਸਦਨ ਇਸ ਤੱਥ ਨਾਲ ਸਹਿਮਤ ਹੋਵੇਗਾ ਕਿ ਸਿੰਗਲ ਯੂਜ਼ ਪਲਾਸਟਿਕ ਨੂੰ ਰੋਕਿਆ ਜਾਣਾ ਚਾਹੀਦਾ ਹੈ। ਜੇ ਭਾਰਤ ਦੇ ਸੰਸਦ ਮੈਂਬਰ ਇਹ ਸੰਕਲਪ ਲੈਂਦੇ ਹਨ ਤਾਂ ਇਹ ਸੁਨੇਹਾ ਸਾਡੇ ਦੇਸ਼ ਦੇ 130 ਕਰੋੜ ਲੋਕਾਂ ਵਿਚ ਫੈਲ ਜਾਵੇਗਾ।

-ਸੂਚਨਾ ਅਤੇ ਜਨਸੰਪਰਕ ਵਿਭਾਗ, ਜੰਮੂ ਕਸ਼ਮੀਰ ਨੇ ਦੱਸਿਆ ਕਿ ਪੀਐਮਜੀਐਸਵਾਈ ਤਹਿਤ ਜੰਮੂ ਕਸ਼ਮੀਰ ਵਿਚ ਇਸ ਸਾਲ 1838 ਬਸਤੀਆਂ ਨੂੰ ਕਵਰ ਕਰਦੇ ਹੋਏ 11400 ਕਿਮੀ ਦੀ ਸੜਕ ਬਣਾਈ ਹੈ। ਜੰਮੂ ਕਸ਼ਮੀਰ ਇਸ ਸਾਲ ਸੜਕਾਂ ਦੇ ਨਿਰਮਾਣ ਦੇ ਮਾਮਲੇ ਵਿਚ ਦੇਸ਼ ਵਿਚ ਟਾਪ 'ਤੇ ਹੈ। ਨਾਬਾਰਡ ਤਹਿਤ 83 ਅੰਡਰਸਟੀਜਿੰਗ ਪ੍ਰਾਜੈਕਟਾਂ ਸਕੀਮ ਤਹਿਤ ਪੂਰੀ ਕੀਤੀ ਗਈ।

-ਸ਼ਸ਼ੀ ਥਰੂਰ, ਕਾਰਤੀ ਚਿਦੰਬਰਮ ਅਤੇ ਮਨੀਸ਼ ਤਿਵਾੜੀ ਸਣੇ ਕਾਂਗਰਸੀ ਸਾਂਸਦਾਂ ਨੇ ਸੰਸਦ ਕੈਂਪਸ ਵਿਚ ਚੁਣਾਵੀ ਬਾਂਡ ਦਾ ਵਿਰੋਧ ਕੀਤਾ। ਪੀਐੱਮ ਨਰਿੰਦਰ ਮੋਦੀ ਨੂੰ ਇਸ ਮੁੱਦੇ 'ਤੇ ਆਪਣੀ ਚੁੱਪੀ ਤੋੜਨ ਦੀ ਮੰਗ ਕੀਤੀ।

-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਦਿੱਲੀ ਵਿਚ ਲੋਕ ਸਭਾ ਪ੍ਰਧਾਨ ਓਮ ਬਿਰਲਾ ਨਾਲ ਮੁਲਾਕਾਤ ਕੀਤੀ।


-ਜੰਮੂ ਦੇ ਸਾਂਬਾ ਜ਼ਿਲ੍ਹੇ ਵਿਚ ਬੀਐਸਐਫ ਵੱਲੋਂ ਕੱਲ੍ਹ ਕਰਵਾਈ ਭਰਤੀ ਰੈਲੀ ਵਿਚ ਔਰਤਾਂ ਨੇ ਭਾਗ ਲਿਆ।

-ਦਿੱਲੀ ਸੰਤ ਰਵਿਦਾਸ ਮੰਦਰ ਮਾਮਲੇ 'ਤੇ ਸੁਪਰੀਮ ਕੋਰਟ ਨੇ ਕਿਹਾ ਕਿ ਉਹ ਮਾਮਲੇ ਦੀ ਸੁਣਵਾਈ ਸਾਬਕਾ ਕਾਂਗਰਸੀ ਨੇਤਾ ਅਸ਼ੋਕ ਤੰਵਰ ਦੇ ਮਾਮਲੇ ਦੀ ਸੁਣਵਾਈ ਤੋਂ ਬਾਅਦ ਕਰੇਗੀ।

-ਸੰਸਦ ਦੇ ਬਾਹਰ ਕਾਂਗਰਸ ਦੇ ਸੰਸਦ ਮੈਂਬਰ ਬਾਹਰ ਖੜੇ ਹੋ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਦੋਸ਼ ਲਗਾ ਰਹੇ ਹਨ ਕਿ ਖ਼ੁਦ ਨੂੰ ਅਮੀਰ ਬਣਾਉਣ ਲਈ ਇਲੈਕਟ੍ਰੋਲ ਬਾਂਡ ਯੋਜਨਾ ਨੂੰ ਕੀਤਾ ਗਿਆ ਹੈ ਪਾਸ।

-ਆਰਐੱਸਪੀ ਨੇ ਲੋਕ ਸਭਾ ਵਿਚ ਵਾਇਨਾਡ ਦੇ ਅਧਿਆਪਕਾਂ ਅਤੇ ਡਾਕਟਰਾਂ ਦੀ ਅਪਰਾਧਿਕ ਲਾਪਰਵਾਹੀ 'ਤੇ ਮੁਲਤਵੀ ਪ੍ਰਸਤਾਵ ਨੋਟਿਸ ਦਿੱਤਾ ਹੈ। ਕੇਰਲ ਦੇ ਵਾਇਨਾਡ ਵਿਚ ਸੱਪ ਦੇ ਕੱਟਣ ਤੋਂ ਬਾਅਦ 20 ਨਵੰਬਰ ਨੂੰ ਇਕ 10 ਸਾਲਾ ਵਿਦਿਆਰਥੀ ਦੀ ਮੌਤ ਹੋ ਗਈ ਸੀ।

-ਟੀਐਮਸੀ ਨੇ ਲੋਕ ਸਭਾ ਵਿਚ ਸ੍ਰੀਨਗਰ ਵਿਚ ਜਾਰੀ ਬੰਦ ਨੂੰ ਲੈ ਕੇ ਮੁਲਤਵੀ ਨੋਟਿਸ ਦਿੱਤਾ ਹੈ।

-ਆਮ ਆਦਮੀ ਪਾਰਟੀ ਦੇ ਸਾਂਸਦ ਸੰਜੈ ਸਿੰਘ ਨੇ ਜਨਤਕ ਖੇਤਰ ਵਿਚ ਪੀਐਯੂ ਦੇ ਨਿਜੀਕਰਨ ਨੂੰ ਲੈ ਕੇ ਰਾਜ ਸਭਾ ਵਿਚ ਜ਼ੀਰੋ ਕਾਲ ਨੋਟਿਸ ਦਿੱਤਾ ਹੈ।

-ਦਿਗਵਿਜੇ ਸਿੰਘ ਅਤੇ ਕੇਕੇ ਰਾਗੇਸ਼ ਨੇ ਰਾਜ ਸਭਾ ਵਿਚ ਜੇਐਨਯੂ ਵਿਚ ਫੀਸ ਵਾਧੇ ਨੂੰ ਲੈ ਕੇ ਸਿਫਰ ਕਾਲ ਨੋਟਿਸ ਦਿੱਤਾ ਹੈ।

-ਭਾਜਪਾ ਦੇ ਸੰਸਦ ਮੈਂਬਰ ਹਰਨਾਥ ਸਿੰਘ ਯਾਦਵ ਨੇ ਰਾਜ ਸਭਾ ਵਿਚ ਮਿਲਾਵਟੀ ਦੁੱਧ ਨਾਲ ਨਿਪਟਣ ਦੀ ਮੰਗ ਨੂੰ ਲੈ ਕੇ ਸਿਫਰ ਕਾਲ ਨੋਟਿਸ ਦਿੱਤਾ ਹੈ।

Posted By: Tejinder Thind