ਜੰਮ: ਕਸ਼ਮੀਰ 'ਚ ਸੁਰੱਖਿਆ ਮੁਲਜ਼ਮ ਪੂਰੀ ਤਰ੍ਹਾਂ ਮੂਸਤੈਦ ਹੋ ਕੇ ਆਪਣੀ ਡਿਊਟੀ ਨੂੰ ਅੰਜਾਮ ਦੇ ਰਹੇ ਹਨ। ਮਕਸਦ ਇਕ ਹੀ ਹੈ ਕਿ ਕਸ਼ਮੀਰ 'ਚ ਸ਼ਾਂਤੀ ਬਣੀ ਰਹੇ, ਕਿਸੇ ਵੀ ਬੇਕਸੂਰ ਦਾ ਅੱਤਵਾਦੀ ਖ਼ੂਨ ਨਾ ਵਹਾਅ ਸਕਣ ਤੇ ਸ਼ਰਾਰਤੀ ਅਨਸਰ ਕਸ਼ਮੀਰ ਦਾ ਮਾਹੌਲ ਖ਼ਰਾਬ ਨਾ ਕਰ ਸਕਣ। ਜੰਮੂ-ਕਸ਼ਮੀਰ 'ਚ ਹਾਲਾਤ ਹੌਲੀ-ਹੌਲੀ ਆਮ ਹੋ ਰਹੇ ਹਨ। ਸ੍ਰੀਨਗਰ 'ਚ ਅੱਜ ਤੋਂ ਸਕੂਲ ਖੁੱਲ੍ਹ ਰਹੇ ਹਨ। ਕਰੀਬ 14 ਦਿਨਾਂ ਬਾਅਦ ਘਾਟੀ 'ਚ 190 ਸਕੂਲ-ਕਾਲਜ ਖੁੱਲ੍ਹਣ ਜਾ ਰਹੇ ਹਨ, ਅਜਿਹੇ 'ਚ ਇਕ ਵਾਰ ਮੁੜ ਸੁਰੱਖਿਆ ਬਲਾਂ ਲਈ ਸ਼ਾਂਤ ਮਾਹੌਲ ਬਣਾਈ ਰੱਖਣ ਦੀ ਚੁਣੌਤੀ ਹੈ। ਧਾਰਾ 370 ਮਨਸੂਖ਼ ਹੋਣ ਤੇ ਕੇਂਦਰ ਸ਼ਾਸਿਤ ਸੂਬਾ ਬਣਨ ਤੋਂ ਬਾਅਦ ਕਸ਼ਮੀਰ 'ਚ ਧਾਰਾ 144 ਲਾਗੂ ਸੀ।


ਸਮੋਸੇ 'ਚੋਂ ਨਿਕਲੀ ਕਿਰਲੀ...ਦੁਕਾਨਦਾਰ ਬੋਲਿਆ- ਫ੍ਰਾਈ ਮਿਰਚ ਹੈ ਸਾਹਬ

ਜੰਮੂ-ਕਸ਼ਮੀਰ 'ਚ ਸਧਾਰਨ ਹੋ ਰਹੇ ਹਨ ਹਾਲਾਤ

ਸ੍ਰੀਨਗਰ 'ਚ ਸਕੂਲ-ਕਾਲਜ ਖੁੱਲ੍ਹ ਗਏ ਹਨ, ਪਰ ਹਾਲੇ ਵੀ ਇਕ ਅਜੀਬ ਸੰਨਾਟਾ ਪਸਰਿਆ ਹੋਇਆ ਹੈ। ਬੱਚੇ ਹੌਲੀ-ਹੌਲੀ ਸਕੂਲ ਪਹੁੰਚ ਰਹੇ ਹਨ, ਹਾਲਾਂਕਿ ਬੱਚਿਆਂ ਦੀ ਗਿਣਤੀ ਕਾਫ਼ੀ ਘੱਟ ਹੈ। ਸਕੂਲ ਜਾਣ ਵਾਲੇ ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ ਤੇ ਕੋਈ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਿਆ ਜਾ ਸਕੇ, ਇਸ ਲਈ ਸੁਰੱਖਿਆ ਬਲ ਚੱਪੇ-ਚੱਪੇ 'ਤੇ ਤਾਇਨਾਤ ਹਨ।

Posted By: Akash Deep