ਨਵੀਂ ਦਿੱਲੀ, ਏਜੰਸੀ : 1919 ਦੀ 13 ਅਪ੍ਰੈਲ ਨੂੰ ਭਾਰਤ ਕਦੇ ਨਹੀਂ ਭੁੱਲ ਸਕੇਗਾ। ਇਸ ਦਿਨ ਆਜ਼ਾਦੀ ਦੀ ਸ਼ਾਂਤੀਪੂਰਨ ਤੇ ਮਾਸੂਮ ਲੋਕਾਂ ’ਤੇ ਅੰਗਰੇਜ਼ੀ ਹਕੂਮਤ ਦੇ ਸਿਰਫਿਰੇ ਜਰਨਲ ਨੇ ਗੋਲੀਆਂ ਵਰ੍ਹਾਈਆਂ ਸੀ। 13 ਅਪ੍ਰੈਲ 2021 ਭਾਵ ਅੱਜ ਦੇ ਇਤਿਹਾਸਕ ਦਿਨ ਨੂੰ 102 ਸਾਲ ਹੋ ਗਏ ਹਨ। ਇਸ ਮੌਕੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸ਼ਹੀਦਾਂ ਨੂੰ ਯਾਦ ਕੀਤਾ।

ਪੀਐੱਮ ਮੋਦੀ ਨੇ ਲਿਖਿਆ, ਜਲ੍ਹਿਆਂਵਾਲੇ ਬਾਗ ਹੱਤਿਆ ਕਾਂਡ ’ਚ ਸ਼ਹੀਦ ਹੋਏ ਲੋਕਾਂ ਨੂੰ ਸ਼ਰਧਾਂਜ਼ਲੀ। ਉਨ੍ਹਾਂ ਦੀ ਹੀਮਤ, ਵੀਰਤਾ ਤੇ ਬਲੀਦਾਨ ਹਰ ਭਾਰਤੀ ਨੂੰ ਤਾਕਤ ਦਿੰਦਾ ਹੈ।’ ਦੱਸਣਯੋਗ ਹੈ ਕਿ ਇਸ ਘਟਨਾ ’ਚ 400 ਤੋਂ ਵਧ ਲੋਕ ਮਾਰੇ ਗਏ ਸਨ ਜਿਸ ’ਚ ਔਰਤਾਂ ਤੇ ਬੱਚੇ ਵੀ ਸ਼ਾਮਿਲ ਸਨ। ਜਨਰਲ ਓ ਡਾਇਰ ਉਹ ਸ਼ਖਸ ਸਨ ਜਿਸ ਨੇ ਜਲ੍ਹਿਆਂਵਾਲੇ ਬਾਗ ’ਚ ਇਹ ਮੌਤ ਦਾ ਤਾਂਡਵ ਖੇਡਿਆ ਸੀ।


Posted By: Rajnish Kaur