ਜੈਪੁਰ : ਰਾਜਸਥਾਨ ਦੇ ਭੀਲਵਾੜਾ 'ਚ ਰਹਿਣ ਵਾਲੀ ਨਾਬਾਲਗ ਬੱਚੀ ਆਪਣੇ ਪਿਤਾ ਨੂੰ ਫਾਂਸੀ ਦੀ ਸਜ਼ਾ ਦਿਵਾਉਣਾ ਚਾਹੁੰਦੀ ਹੈ। ਇਸ ਬੱਚੀ ਦੇ ਪਿਤਾ ਨੇ ਨਾ ਸਿਰਫ਼ ਉਸ ਨੂੰ ਅਸ਼ਲੀਲ ਡਾਂਸ ਕਰਨ ਲਈ ਕਿਹਾ, ਬਲਿਕ ਹਵਸ ਦਾ ਸ਼ਿਕਾਰ ਵੀ ਬਣਾਇਆ। ਬੱਚੀ ਕਿਸੇ ਤਰ੍ਹਾਂ ਆਪਣੇ ਪਿਤਾ ਦੇ ਜਾਲ 'ਚੋਂ ਬਚ ਕੇ ਬਾਲ ਭਲਾਈ ਕਮੇਟੀ ਕੋਲ ਪਹੁੰਚੀ। ਉੱਥੇ ਹੀ ਪਿਤਾ ਫਰਾਰ ਹੈ ਤੇ ਪੁਲਿਸ ਉਸ ਦੀ ਤਲਾਸ਼ ਕਰ ਰਹੀ ਹੈ।

ਇਹ ਮਾਮਲਾ ਭੀਲਵਾੜਾ ਦੇ ਪ੍ਰਤਾਪਨਗਰ ਥਾਣਾ ਖੇਤਰ ਦਾ ਹੈ। ਇੱਥੇ ਇਕ ਪਿਤਾ ਨੇ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲੀ ਇਹ ਹਰਕਤ ਨੂੰ ਅੰਜਾਮ ਦਿੱਤਾ ਹੈ। ਜਦੋਂ ਬੱਚੀ ਇਹ ਵਧੀਕੀ ਸਹਿਣ ਨਾ ਕਰ ਸਕੀ ਤਾਂ ਉਸ ਨੇ ਆਪਣੀ ਹੱਡ ਬੀਤੀ ਗੁਆਂਢੀ ਔਰਤ ਨੂੰ ਦੱਸੀ ਤੇ ਇਸ ਬੱਚੀ ਸਬੰਧੀ ਜਾਣਕਾਰੀ ਹੈਲਪਲਾਈਨ 1098 ਜ਼ਰੀਏ ਪ੍ਰਸ਼ਾਸਨ ਤਕ ਪਹੁੰਚਾਈ। ਬਾਲ ਭਲਾਈ ਕਮੇਟੀ ਨੇ ਬੱਚੀ ਨੂੰ ਪਿਤਾ ਦੇ ਕਬਜ਼ੇ 'ਚੋਂ ਮੁਕਤ ਕਰਵਾਇਆ ਤੇ ਪ੍ਰਤਾਪਨਗਰ ਥਾਣਾ ਪੁਲਿਸ ਨੇ ਪਿਤਾ ਖ਼ਿਲਾਫ਼ ਪੋਕਸੋ ਤੇ ਜੇਜੇ ਐਕਟ 'ਚ ਮਾਮਲਾ ਦਰਜ ਕਰ ਲਿਆ।

ਪੀੜਤਾ ਦਾ ਕਹਿਣਾ ਹੈ ਕਿ ਉਸ ਦਾ ਪਿਤਾ ਸ਼ਰਾਬ ਪੀ ਕੇ ਮਾਂ ਨਾਲ ਕੁੱਟਮਾਰ ਕਰਦਾ ਸੀ। ਇਸ ਕਾਰਨ ਉਹ ਨੌ ਮਹੀਨੇ ਪਹਿਲਾਂ ਘਰ ਛੱਡ ਕੇ ਚਲੀ ਗਈ ਸੀ। ਇਸ ਤੋਂ ਬਾਅਦ ਤਿੰਨ ਮਹੀਨੇ ਪਹਿਲਾਂ ਪਿਤਾ ਨੇ ਸ਼ਰਾਬ ਦੇ ਨਸ਼ੇ 'ਚ ਉਸ ਨੂੰ ਅਸ਼ਲੀਲ ਵੀਡੀਓ ਦਿਖਾ ਕੇ ਕਿਹਾ ਉਹ ਇਸ ਤਰ੍ਹਾਂ ਡਾਂਸ ਕਰੇਗੀ ਤਾਂ ਉਹ ਆਪ ਵੀਡੀਓ ਬਣਾਏਗਾ, ਜਿਸ ਦਾ ਉਨ੍ਹਾਂ ਨੂੰ ਪੈਸਾ ਮਿਲੇਗਾ। ਇਸ ਤੋਂ ਬਾਅਦ ਉਸ ਨਾਲ ਅਜਿਹੀਆਂ ਗੰਦੀਆਂ ਹਰਕਤਾਂ ਕਰਦਾ ਰਿਹਾ। ਉਹ ਰੋਜ਼ਾਨਾ ਧਮਕੀ ਵੀ ਦਿੰਦਾ ਸੀ ਕਿ ਜੇਕਰ ਉਸ ਨੇ ਇਹ ਗੱਲ ਕਿਸੇ ਨੂੰ ਦੱਸੀ ਤਾਂ ਉਸ ਨੂੰ ਮਾਰ ਦੇਵੇਗਾ। ਪੀੜਤ ਬੱਚੀ ਦਾ ਕਹਿਣਾ ਹੈ ਕਿ ਉਸ ਦਾ ਪਿਤਾ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਇਸ ਮਾਮਲੇ 'ਚ ਬਾਲ ਭਲਾਈ ਕਮੇਟੀ ਨੇ ਬੱਚੀ ਦਾ ਮੈਡੀਕਲ ਕਰਵਾਇਆ, ਜਿਸ 'ਚ ਉਸ ਨਾਲ ਦੁਸ਼ਕਰਮ ਦੀ ਪੁਸ਼ਟੀ ਹੋਈ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਦੀ ਤਲਾਸ਼ ਕੀਤੀ ਜਾ ਰਹੀ ਹੈ ਤੇ ਉਸ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗ।

Posted By: Akash Deep