ਉਜੈਨ : 15 ਕਰੋੜ ਦੇ ਪੀਐੱਫ ਘੁਟਾਲੇ ਮਾਮਲੇ ਵਿੱਚ ਹਟਾਈ ਗਈ ਕੇਂਦਰੀ ਜੇਲ੍ਹ ਦੀ ਸੁਪਰਡੈਂਟ ਊਸ਼ਾ ਰਾਜ ਨੂੰ ਮਹਿਲਾ ਪੁਲਿਸ ਦੀ ਮੌਜੂਦਗੀ ਵਿੱਚ ਪੁੱਛਗਿੱਛ ਲਈ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਭੈਰਵਗੜ੍ਹ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜੇਲ੍ਹ ਦੇ ਸਹਾਇਕ ਲੇਖਾ ਅਫ਼ਸਰ ਰਿਪੁਦਮਨ ਸਿੰਘ ਅਤੇ ਸ਼ੈਲੇਂਦਰ ਸਿੰਘ ਸੀਕਰਵਾਰ ਨੇ ਕੇਂਦਰੀ ਜੇਲ੍ਹ ਭੈਰਵਗੜ੍ਹ ਦੇ 100 ਕਰਮਚਾਰੀਆਂ ਦੇ ਪ੍ਰਾਵੀਡੈਂਟ ਫੰਡ ਖਾਤਿਆਂ ਵਿੱਚੋਂ 13 ਕਰੋੜ ਰੁਪਏ ਤੋਂ ਵੱਧ ਦੀ ਰਕਮ ਕਢਵਾਈ।
ਮੁਲਜ਼ਮਾਂ ਨੇ ਜੇਲ੍ਹ ਦੇ ਲੈਂਡਲਾਈਨ ਨੰਬਰ ਖਾਤਿਆਂ ਵਿੱਚ ਜੋੜ ਲਏ ਸਨ। ਇਸ ਨਾਲ ਗਲਤੀ ਦਾ ਪਤਾ ਨਹੀਂ ਲੱਗਾ। ਇਹ ਗਬਨ ਲਗਭਗ ਤਿੰਨ ਸਾਲਾਂ ਤੋਂ ਚੱਲ ਰਿਹਾ ਸੀ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਖਜ਼ਾਨਾ ਅਧਿਕਾਰੀਆਂ ਨੇ ਰਿਪੁਦਮਨਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਸੀ। ਜਾਂਚ ਤੋਂ ਬਾਅਦ ਪੁਲਿਸ ਨੇ ਸ਼ੈਲੇਂਦਰ ਸਿੰਘ ਸੀਕਰਵਾਰ ਨੂੰ ਵੀ ਦੋਸ਼ੀ ਬਣਾਇਆ ਹੈ।
Posted By: Jagjit Singh