ਜੇਐੱਨਐੱਨ, ਨਵੀਂ ਦਿੱਲੀ : ITBP ਸਰਕਾਰੀ ਨੌਕਰੀ ਜਾਂ ITBP ਕਾਂਸਟੇਬਲ ਭਰਤੀ ਜਾਂ ITBP SI ਭਰਤੀ ਵਿੱਚ ਦਿਲਚਸਪੀ ਰੱਖਣ ਵਾਲੇ ਉਮੀਦਵਾਰਾਂ ਲਈ ਕੰਮ ਦੀ ਖ਼ਬਰ। ਇੰਡੋ ਤਿੱਬਤੀ ਬਾਰਡਰ ਪੁਲਿਸ ਫੋਰਸ ਨੇ ਸਬ-ਇੰਸਪੈਕਟਰ ਅਤੇ ਕਾਂਸਟੇਬਲ ਦੇ ਅਹੁਦਿਆਂ 'ਤੇ ਭਰਤੀ ਲਈ ਅਰਜ਼ੀਆਂ ਦੀ ਆਖ਼ਰੀ ਤਾਰੀਕ ਨੂੰ ਵਧਾ ਦਿੱਤਾ ਹੈ। ਫੋਰਸ ਦੁਆਰਾ ਜਾਰੀ ਨੋਟਿਸ ਦੇ ਅਨੁਸਾਰ, ਸਬ-ਇੰਸਪੈਕਟਰ (ਸਟਾਫ ਨਰਸ) ਭਰਤੀ 2022 ਲਈ ਅਰਜ਼ੀਆਂ ਦੀ ਆਖ਼ਰੀ ਮਿਤੀ 29 ਸਤੰਬਰ ਤੱਕ ਵਧਾ ਦਿੱਤੀ ਗਈ ਹੈ। ਉਮੀਦਵਾਰ ਹੁਣ ਇਨ੍ਹਾਂ ਅਹੁਦਿਆਂ ਲਈ 29 ਸਤੰਬਰ ਰਾਤ 11.59 ਵਜੇ ਤਕ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਲਈ ਉਮੀਦਵਾਰ ਅਧਿਕਾਰਤ ਭਰਤੀ ਪੋਰਟਲ, recruitment.itbpolice.nic.in 'ਤੇ ਜਾ ਸਕਦੇ ਹਨ, ਜਿੱਥੇ ਉਨ੍ਹਾਂ ਨੂੰ ਰਜਿਸਟਰ ਕਰਨਾ ਹੋਵੇਗਾ ਅਤੇ ਫਿਰ ਰਜਿਸਟਰਡ ਵੇਰਵਿਆਂ ਨਾਲ ਲਾਗਇਨ ਕਰਨਾ ਹੈ ਅਤੇ 200 ਰੁਪਏ ਦੀ ਫ਼ੀਸ ਦੇ ਨਾਲ ਅਰਜ਼ੀ ਜਮ੍ਹਾਂ ਕਰਾਉਣੀ ਹੈ।

ਕਾਂਸਟੇਬਲ ਭਰਤੀ ਲਈ ਅਰਜ਼ੀਆਂ ਦੀ ਤਾਰੀਕ

ਇਸੇ ਤਰ੍ਹਾਂ, ITBP ਨੇ ਕਾਂਸਟੇਬਲ (ਪਾਇਨੀਅਰ) ਦੀਆਂ ਅਸਾਮੀਆਂ 'ਤੇ ਭਰਤੀ ਲਈ ਅਰਜ਼ੀਆਂ ਦੀ ਆਖ਼ਰੀ ਤਾਰੀਕ ਵੀ ਵਧਾ ਦਿੱਤੀ ਹੈ। ਫੋਰਸ ਦੁਆਰਾ ਜਾਰੀ ਨੋਟਿਸ ਦੇ ਅਨੁਸਾਰ, ਉਮੀਦਵਾਰ ਹੁਣ ਇਹਨਾਂ ਅਸਾਮੀਆਂ ਲਈ 1 ਅਕਤੂਬਰ 2022 ਨੂੰ ਰਾਤ 11.59 ਵਜੇ ਤੱਕ ਅਪਲਾਈ ਕਰ ਸਕਦੇ ਹਨ। ਇਸ ਤੋਂ ਪਹਿਲਾਂ ਇਨ੍ਹਾਂ ਅਸਾਮੀਆਂ ਲਈ ਅਰਜ਼ੀਆਂ ਦੀ ਪ੍ਰਕਿਰਿਆ 19 ਅਗਸਤ ਤੋਂ ਸ਼ੁਰੂ ਹੋ ਕੇ 17 ਸਤੰਬਰ ਤੱਕ ਚੱਲੀ ਸੀ। ITBP ਨੇ ਕਾਰਪੇਂਟਰ, ਮੇਸਨ ਅਤੇ ਪਲੰਬਰ ਟਰੇਡਾਂ ਵਿੱਚ ਕਾਂਸਟੇਬਲ (ਪਾਇਨੀਅਰ) ਦੀਆਂ ਕੁੱਲ 108 ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ।

ਸਬ-ਇੰਸਪੈਕਟਰ ਅਤੇ ਕਾਂਸਟੇਬਲ ਭਰਤੀ ਲਈ ਯੋਗਤਾ

ITBP ਦੁਆਰਾ ਨੋਟੀਫਿਕੇਸ਼ਨ ਦੇ ਅਨੁਸਾਰ, SI (ਸਟਾਫ ਨਰਸ) ਉਮੀਦਵਾਰਾਂ ਲਈ ਜਨਰਲ ਨਰਸ ਅਤੇ ਮਿਡਵਾਈਫਰੀ ਵਿੱਚ 10+2 ਪਾਸ ਹੋਣਾ ਚਾਹੀਦਾ ਹੈ ਅਤੇ ਕੇਂਦਰੀ ਜਾਂ ਕਿਸੇ ਰਾਜ ਦੀ ਨਰਸਿੰਗ ਕੌਂਸਲ ਨਾਲ ਰਜਿਸਟਰ ਹੋਣਾ ਚਾਹੀਦਾ ਹੈ। ਉਮੀਦਵਾਰਾਂ ਦੀ ਉਮਰ 21 ਸਾਲ ਤੋਂ ਘੱਟ ਅਤੇ 30 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਇਸੇ ਤਰ੍ਹਾਂ ਕਾਂਸਟੇਬਲ (ਪਾਇਨੀਅਰ) ਮੈਟ੍ਰਿਕ ਲਈ ਸਬੰਧਤ ਟਰੇਡ ਵਿੱਚ ਇੱਕ ਸਾਲ ਦਾ ਆਈਟੀਆਈ ਉਮਰ 18 ਤੋਂ 23 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।

Posted By: Jaswinder Duhra