ਨਵੀਂ ਦਿੱਲੀ: Chandrayaan-2: ਇਸਰੋ (Indian Space Research Organisation, ISRO) ਦੇ ਵਿਗਿਆਨੀਆਂ ਨੇ ਚੰਦਰਯਾਨ-2 ਨੂੰ ਧਰਤੀ ਦੇ ਪੰਧ 'ਚ ਅੱਗੇ ਵਧਾਉਣਾ ਸ਼ੁਰੂ ਕਰ ਦਿੱਤਾ ਹੈ।

Indian Railways : ਜਨਰਲ ਯਾਤਰੀ ਹੁਣ ਬਾਇਓਮੈਟ੍ਰਿਕ ਸਿਸਟਮ ਜ਼ਰੀਏ ਆਸਾਨੀ ਨਾਲ ਕਰ ਸਕਣਗੇ ਯਾਤਰਾ

ਇਸਰੋ ਨੇ ਕਿਹਾ ਕਿ 22 ਜੁਲਾਈ ਨੂੰ ਚੰਦਰਯਾਨ-2 ਨੂੰ ਧਰਤੀ ਦੇ ਪੰਧ 'ਚ ਸਥਾਪਿਤ ਕਰ ਦਿੱਤਾ ਗਿਆ ਸੀ। ਹੁਣ ਇਸ ਨੂੰ ਸਫ਼ਲਤਾਪੂਰਵਕ ਧਰਤੀ ਦੇ ਦੂਸਰੇ ਪੰਧ 'ਚ ਦਾਖ਼ਲ ਕਰਵਾ ਦਿੱਤਾ ਗਿਆ ਹੈ। ਵਿਗਿਆਨੀਆਂ ਨੇ ਪ੍ਰੋਪਲਸ਼ਨ ਸਿਸਟਮ ਜ਼ਰੀਏ 883 ਸੈਕੰਡ ਦੀ ਫਾਇਰਿੰਗ ਕਰ ਕੇ ਇਹ ਸਫ਼ਲਤਾ 26 ਜੁਲਾਈ ਨੂੰ ਹਾਸਿਲ ਕੀਤੀ।

OMG : ਯੁਵਾ ਨੇਤਾ-ਨੇੱਤਰੀ ਦੀ ਅਸ਼ਲੀਲ Video Viral, ਦੋਨੋਂ ਵੱਡੀਆਂ ਸਿਆਸੀ ਪਾਰਟੀਆਂ ਨਾਲ ਸਬੰਧਤ

ਇਸਰੋ ਨੇ ਟਵੀਟ ਕਰਨ ਦੱਸਿਆ ਕਿ ਸਪੇਸਕ੍ਰਾਫਟ ਦੀ ਸਾਰੀਆਂ ਪ੍ਰਕਿਰਿਆਵਾਂ ਸੁਚਾਰੂ ਰੂਪ ਨਾਲ ਚੱਲ ਰਹੀਆਂ ਹਨ। ਹੁਣ ਚੰਦਰਯਾਨ-2 ਦੀ ਆਰਬਿਟ 251x54,829 ਕਿਮੀ ਕਰ ਦਿੱਤੀ ਗਈ ਹੈ। ਇਸਰੋ ਦੇ ਵਿਗਿਆਨੀ ਚੰਦਰਯਾਨ-2 ਨੂੰ 29 ਜੁਲਾਈ ਨੂੰ ਤੀਸਰੇ ਅਗਲੇ ਪੰਧ 'ਚ ਧੱਕਣਗੇ। ਹੌਲੀ-ਹੌਲੀ ਧਰਤੀ ਦੇ ਪੰਧਾਂ ਨੂੰ ਪਾਰ ਕਰਦੇ ਹੋਏ ਚੰਦਰਮਾ ਦੇ ਪੰਧ 'ਚ ਦਾਖ਼ਲ ਕਰੇਗਾ। ਵਿਗਿਆਨੀਆਂ ਅਨੁਸਾਰ 20 ਅਗਸਤ ਨੂੰ ਇਹ ਚੰਦਰਮਾ 'ਤੇ ਲੈਂਡ ਕਰੇਗਾ।

ਵਿਗਿਆਨੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਿਰਫ਼ 57 ਸੈਕੰਡ ਦੀ ਆਨਬਰੋਡ ਫਾਇਰਿੰਗ ਜ਼ਰੀਏ ਚੰਦਰਯਾਨ-2 ਧਰਤੀ ਦੇ ਪਹਿਲੇ ਪੰਧ 'ਚ ਸਥਪਿਤ ਕਰ ਦਿੱਤਾ ਸੀ।

Posted By: Akash Deep