ਬੈਂਗਲੁਰੂ, ਪੀਟੀਆਈ : ਕੋਰੋਨਾ ਮਹਾਮਾਰੀ ਤੋਂ ਬਾਅਦ 2021 'ਚ ਭਾਰਤੀ ਪੁਲਾਡ਼ ਖੋਜ ਸੰਗਠਨ ਦੇ ਪਹਿਲੇ ਪੁਲਾਡ਼ ਪ੍ਰੋਗਰਾਮ ਦਾ ਕਾਊਂਟਡਾਊਨ ਸ਼ੁਰੂ ਹੋ ਗਿਆ ਹੈ। ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਸਪੇਸ ਤੋਂ PSLV-C51/Amazonia-1 mission ਦਾ ਕਾਊਂਟਡਾਊਨ ਅੱਜ ਸਵੇਰੇ 8:54 'ਤੇ ਸ਼ੁਰੂ ਕਰ ਦਿੱਤਾ ਗਿਆ। ਇਸਰੋ ਦੇ ਇਸ ਮਿਸ਼ਨ ਨੂੰ ਕੱਲ੍ਹ ਸਵੇਰੇ ਲਾਂਚ ਕੀਤਾ ਜਾਵੇਗਾ। ਇਸ ਦੀ ਜਾਣਕਾਰੀ ਇਸਰੋ ਨੇ ਆਪਣੇ ਟਵਿੱਟਰ ਹੈਂਡਲ 'ਤੇ ਦਿੱਤੀ।

ਇਸਰੋ ਦਾ 53ਵਾਂ ਪੀਐਸਐਲਵੀ ਮਿਸ਼ਨ ਪੀਐਸਐਲਵੀ -ਸੀ51 (PSLV-C51 ਰਾਕੇਟ ਪੀਐਸਐਲਵੀ ਦਾ 53ਵਾਂ ਮਿਸ਼ਨ ਹੋਵੇਗਾ। ਇਸ ਰਾਹੀਂ ਬ੍ਰਾਜੀਲ ਦੇ Amazonia-1 ਨੂੰ ਲਾਂਚ ਕੀਤਾ ਜਾਵੇਗਾ।


Amazonia-1 ਪ੍ਰਾਇਮਰੀ ਸੈਟੇਲਾਈਟ ਹੈ ਤੇ ਇਸ ਨਾਲ 18 ਹੋਰ ਸੈਟੇਲਾਈਟਸ ਨੂੰ ਵੀ ਚੇਨਈ ਤੋਂ ਲਗਪਗ 100 ਕਿਮੀ ਦੂਰ ਸ੍ਰੀਹਰੀਕੋਟਾ ਤੋਂ ਲਾਂਚ ਕੀਤਾ ਜਾਵੇਗਾ। ਇਸਰੋ ਦੁਆਰਾ ਦਿੱਤੀ ਗਈ ਜਾਣਕਾਰੀ ਮੁਤਾਬਕ ਇਸ ਨੂੰ ਕੱਲ੍ਹ 28 ਫਰਵਰੀ ਦੀ ਸਵੇਰੇ 10:24 'ਤੇ ਲਾਂਚ ਕੀਤਾ ਜਾਵੇਗਾ। ਹਾਲਾਂਕਿ ਇਸ ਦੌਰਾਨ ਮੌਸਮ ਦੀ ਭੂਮਿਕਾ ਸਭ ਤੋਂ ਅਹਿਮ ਹੋਵੇਗੀ। ਲਾਂਚਿੰਗ ਮੌਸਮ ਦੀ ਤਤਕਾਲੀਨ ਸਥਿਤੀਆਂ 'ਤੇ ਨਿਰਭਰ ਕਰੇਗਾ।

Posted By: Ravneet Kaur