ਬੈਂਗਲੁਰੂ : ਭਾਰਤੀ ਪੁਲਾੜ ਖੋਜ ਸੰਗਠਨ (ISRO) ਦੇ ਪ੍ਰਧਾਨ ਕੇ ਸਿਵਾਨ ਨੇ ਬੈਂਗਲੁਰੂ ਵਿਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਗਗਨਯਾਨ ਮਿਸ਼ਨ ਨੂੰ ਲੈ ਕੇ ਤਿਆਰੀਆਂ ਚੱਲ ਰਹੀਆਂ ਹਨ। ਇਸਰੋ ਲਈ ਇਹ ਵੱਡਾ ਟਰਨਿੰਗ ਪੁਆਇੰਟ ਸਾਬਿਤ ਹੋਵੇਗਾ। ਦੱਸਣਯੋਗ ਹੈ ਕਿ ਮੋਦੀ ਕੈਬਨਿਟ ਨੇ ਹਾਲ ਹੀ 'ਚ 10 ਹਜ਼ਾਰ ਕਰੋੜ ਦੇ ਖਾਹਸ਼ੀ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਸੀ। ਜੇਕਰ ਇਹ ਮਿਸ਼ਨ ਕਾਮਯਾਬ ਹੋਇਆ ਤਾਂ ਪੁਲਾੜ 'ਤੇ ਮਾਨਵ ਮਿਸ਼ਨ ਭੇਜਣ ਵਾਲਾ ਭਾਰਤ ਦੁਨੀਆ ਦਾ ਚੌਥਾ ਦੇਸ਼ ਹੋਵੇਗਾ। ਇਸ ਪ੍ਰਾਜੈਕਟ ਵਿਚ ਮਦਦ ਲਈ ਭਾਰਤ ਨੇ ਪਹਿਲਾਂ ਹੀ ਰੂਸ ਅਤੇ ਫਰਾਂਸ ਨਾਲ ਕਰਾਰ ਕੀਤਾ ਹੈ।

ਸਿਵਾਨ ਨੇ ਕਿਹਾ ਕਿ ਇਸਰੋ ਦੀ ਸਭ ਤੋਂ ਵੱਡੀ ਪਹਿਲ ਗਗਨਯਾਨ ਹੈ, ਪਹਿਲੀ ਡੈੱਡਲਾਈਨ ਅਨਮੈਂਡ ਮਿਸ਼ਨ ਲਈ ਦਸੰਬਰ 2020 ਤੈਅ ਕੀਤੀ ਗਈ ਹੈ। ਦੂਸਰੀ ਡੈੱਡਲਾਈਨ ਅਨਮੈਂਡ ਮਿਸ਼ਨ ਲਈ ਜੁਲਾਈ 2021 ਤੈਅ ਕੀਤੀ ਗਈ ਹੈ। ਪਹਿਲਾਂ ਮਾਨਵੀ ਮਿਸ਼ਨ ਲਈ ਦਸੰਬਰ 2021 ਦਾ ਸਮਾਂ ਤੈਅ ਕੀਤਾ ਗਿਆ ਹੈ। ਜੀਸੈਟ-20, ਜੀਸੈਟ-29 ਸੈਟੇਲਾਈਟ ਇਸ ਸਾਲ ਹੋਣਗੇ ਲਾਂਚ, ਸਤੰਬਰ, ਅਕਤੂਬਰ ਤਕ ਆਉਣ ਵਾਲੇ ਇਸ ਸੈਟੇਲਾਈਟ ਤੋਂ ਹਾਈ ਸਪੀਡ ਕਨੈਕਟੀਵਿਟੀ ਮਜ਼ਬੂਤ ਹੋਵੇਗੀ। ਡਿਜੀਟਲ ਇੰਡੀਆ ਦੇ ਸੁਪਨੇ ਨੂੰ ਪੂਰਾ ਕਰਨ ਵਿਚ ਮਦਦ ਮਿਲੇਗੀ।


ਉਨ੍ਹਾਂ ਦੱਸਿਆ ਕਿ ਛੇ ਰਿਸਰਚ ਸੈਂਟਰ ਸਥਾਪਿਤ ਕੀਤੇ ਜਾਣਗੇ ਤਾਂ ਜੋ ਭਾਰਤੀ ਵਿਦਿਆਰਥੀਆਂ ਨੂੰ ਫ਼ਿਲਹਾਲ ਨਾਸਾ ਜਾਣਾ ਪੈਂਦਾ ਹੈ, ਇਸ ਪ੍ਰੋਗਰਾਮ ਤੋਂ ਬਾਅਦ ਉਹ ਇੱਥੇ ਹੀ ਸਾਰੀਆਂ ਚੀਜ਼ਾਂ ਨੂੰ ਸਮਝ ਸਕਣਗੇ। ਗਗਨਯਾਨ ਲਈ ਸ਼ੁਰੂਆਤੀ ਟ੍ਰੇਨਿੰਗ ਭਾਰਤ ਵਿਚ ਹੀ ਹੋਵੇਗੀ ਪਰ ਐਡਵਾਂਸ ਟ੍ਰੇਨਿੰਗ ਦੇ ਪੁਲਾੜ ਯਾਤਰੀਆਂ ਨੂੰ ਰੂਸ ਜਾਣਾ ਪੈ ਸਕਦਾ ਹੈ।

ਗਗਨਯਾਨ ਜਾਣ ਵਾਲੇ ਪੁਲਾੜ ਯਾਤਰੀਆਂ ਦੀ ਚੋਣ 'ਤੇ ਇਸਰੋ ਮੁਖੀ ਨੇ ਕਿਹਾ ਕਿ ਸਾਰੇ ਕ੍ਰੂ ਮੈਂਬਰਜ਼ ਭਾਰਤ ਤੋਂ ਹੋਣਗੇ। ਭਾਰਤੀ ਏਅਰਫੋਰਸ ਦੇ ਜਵਾਨ ਹੋਣਗੇ, ਸਿਵੀਲੀਅਨ ਵੀ ਹੋਸ ਕਦੇ ਹਨ, ਜੋ ਵੀ ਚੋਣ ਦੇ ਪੈਮਾਨੇ 'ਤੇ ਖ਼ਰਾ ਉਤਰਨਗੇ ਉੱਥੇ ਜਾਣਗੇ, ਔਰਤਾਂ ਨੂੰ ਵੀ ਮੌਕਾ ਮਿਲੇਗਾ। ਚੋਣ ਸਬੰਧੀ ਫ਼ੈਸਲੇ ਸਿਲੈਕਸ਼ਨ ਕਮੇਟੀ ਕਰੇਗੀ। ਦੇਸ਼ ਭਰ ਵਿਚ ਛੇ ਇੰਕਿਊਬੇਸ਼ਨ ਸੈਂਟਰ ਬਣਾਏ ਜਾਣਗੇ, ਜੋ ਸਾਰੇ ਪ੍ਰਾਜੈਕਟਾਂ ਲਈ ਟ੍ਰੇਨਿੰਗ ਮੁਹੱਈਆ ਕਰਵਾਉਣਗੇ।


ਮੋਟੇ ਤੌਰ 'ਤੇ ਇਸਰੋ ਦਾ ਇਹ ਸਪੇਸ ਮੁਹਿੰਮ ਤਿੰਨ ਭਾਰਤੀਆਂ ਨੂੰ 2022 ਵਿਚ ਪੁਲਾੜ ਲੈ ਜਾਣਦਾ ਹੈ। ਉਂਜ ਇਸਰੋ ਨੇ ਬੀਤੇ ਕਈ ਦਹਾਕਿਆਂ ਵਿਚ ਆਪਣੇ ਰਾਕੈਟਾਂ ਅਤੇ ਸੈਟੇਲਾਈਟਾਂ ਤੋਂ ਇਲਾਵਾ ਮੰਗਲਯਾਨ ਅਤੇ ਚੰਦਰ ਮਿਸ਼ਨ ਰਾਹੀਂ ਜੋ ਵੱਕਾਰ ਹਾਸਲ ਕੀਤਾ ਹੈ, ਉਸ ਸਿਲਸਿਲੇ ਵਿਚ ਦੇਖੀਏ ਤਾਂ ਗਗਨਯਾਨ ਦੀ ਜ਼ਰੂਰਤ ਦੀ ਮੁੱਢਲੀ ਵਜ੍ਹਾ ਸਮਝ ਵਿਚ ਆ ਜਾਂਦੀ ਹੈ। 2022 ਵਿਚ ਦੇਸ਼ ਦੇ ਹੁਨਰਮੰਦ ਨੌਜਵਾਨ ਜਦੋਂ ਸਵਦੇਸ਼ੀ ਮੁਹਿੰਮ ਦੀ ਬਦੌਲਤ ਪੁਲਾੜ ਦੀ ਸੈਰ 'ਤੇ ਹੋਣਗੇ ਤਾਂ ਹਿ ਉਪਲਬਧੀ ਸਿਰਫ਼ ਉਨ੍ਹਾਂ ਨੌਜਵਾਨਾਂ ਲਈ ਹੀ ਮਹੱਤਵਪੂਰਨ ਨਹੀਂ ਹੋਵੇਗੀ ਬਲਕਿ ਇਸ ਨਾਲ ਭਾਰਤ ਦੁਨੀਆ ਦਾ ਚੌਥਾ ਅਜਿਹਾ ਦੇਸ਼ ਬਣ ਜਾਵੇਗਾ ਜੋ ਆਪਣੇ ਨਾਗਰਿਕਾਂ ਨੂੰ ਸਵਦੇਸ਼ੀ ਤਕਨੀਕ ਦੇ ਬੂਤੇ ਪੁਲਾੜ ਵਿਚ ਭੇਜ ਸਕਦਾ ਹੈ। ਹਾਲਾਂਕਿ ਇਹ ਸੁਭਾਵਿਕ ਹੈ ਕਿ ਗਗਨਯਾਨ 'ਤੇ 10 ਹਜ਼ਾਰ ਕਰੋੜ ਰੁਪਏ ਦੇ ਖ਼ਰਚ ਨੂੰ ਦੇਖਦੇ ਹੋਏ ਇਹ ਪੁੱਛਿਆ ਜਾਵੇ ਕਿ ਇਸ ਦੇ ਬਿਨਾਂ ਪੁਲਾੜ ਵਿਚ ਸਾਡੀ ਹੈਸੀਅਤ ਨੂੰ ਕੋਈ ਬੱਟਾ ਲੱਗਣ ਵਾਲਾ ਹੈ ਜਾਂ ਫਿਰ ਸਪੇਸ ਮਾਰਕੀਟ ਦਾ ਕੋਈ ਦਬਾਅ ਹੈ, ਜਿਸ ਲਈ ਸਾਨੂੰ ਇਹ ਸਾਬਿਤ ਕਰਨ ਦੀ ਜ਼ਰੂਰਤ ਹੈ ਕਿ ਭਾਰਤ ਆਪਣੇ ਬਲਬੂਤੇ ਇਨਸਾਨਾਂ ਨੂੰ ਸਪੇਸ ਭੇਜ ਸਕਦਾ ਹੈ?


ਕਾਬਿਲੇਗ਼ੌਰ ਹੈ ਕਿ ਹੁਣ ਤਕ ਦੁਨੀਆ ਵਿਚ ਸਿਰਫ਼ ਤਿੰਨ ਦੇਸ਼ ਹਨ ਜਿਨ੍ਹਾਂ ਆਪਣੀਆਂ ਕੋਸ਼ਿਸ਼ਾਂ ਸਦਕਾ ਨਾਗਰਿਕਾਂ ਨੂੰ ਪੁਲਾੜ ਭੇਜਾ ਹੈ। ਇਸ ਵਿਚ ਪਹਿਲੀ ਉਪਲਬਧੀ ਸੋਵੀਅਤ ਸੰਘ (ਅੱਜ ਦੇ ਰੂਸ) ਦੇ ਨਾਂ ਹੈ ਜਿਸ ਨੇ 1957 ਵਿਚ ਦੁਨੀਆ ਦਾ ਪਹਿਲਾ ਬਨਾਉਟੀ ਸੈਟੇਲੀਆਟ ਪੁਲਾੜ ਵਿਚ ਛੱਡਿਆ ਸੀ। ਇਸ ਦੀ ਸਫ਼ਲਤਾ ਨਾਲ ਉਤਸ਼ਾਹਤ ਸੋਵੀਅਤ ਸੰਘ ਨੇ 12 ਅਪ੍ਰੈਲ 1961 ਨੂੰ ਆਪਣੇ ਨਾਗਿਰਕ ਯੂਰੀ ਐਲੇਕਸੇਵਿਚ ਗਾਗਰਿਨ ਨੂੰ ਵੋਸਟਾਕ-1 ਨਾਂ ਦੇ ਯਾਨ ਰਾਹੀਂ ਸਪੇਸ ਭੇਜਿਆ ਸੀ। ਇਸ ਤੋਂ ਬਾਅਦ ਰੂਸ ਵੋਸਟਾਕ, ਵੋਸਖੋਡ ਅਤੇ ਸੋਯੂਜ਼ ਯਾਨਾਂ ਰਾਹੀਂ ਕਰੀਬ 74 ਮਾਨ ਮਿਸ਼ਨਾਂ ਨੂੰ ਪੁਲਾੜ ਵਿਚ ਭੇਜ ਚੁੱਕਾ ਹੈ। ਇਸ ਤੋਂ ਬਾਅਦ ਵਾਰੀ ਆਈ ਅਮਰੀਕਾ ਦੀ, ਜਿਸ ਨੇ 5 ਮਈ 1961 ਨੂੰ ਆਪਣੇ ਨਾਗਰਿਕ ਐਲਨ ਬੀ ਸ਼ੇਪਰਡ ਨੂੰ ਪ੍ਰਾਜੈਕਟ ਮਰਕਰੀ ਮਿਸ਼ਨ ਤਹਿਤ ਸਪੇਸਕ੍ਰਾਫਟ ਫਰੀਡਮ-7 ਰਾਹੀਂ ਪੁਲਾੜ ਰਵਾਨਾ ਕੀਤਾ।

Posted By: Seema Anand