ਜੇਐੱਨਐੱਨ, ਨਵੀਂ ਦਿੱਲੀ : ਈਸਰੋ ਦੇ ਪ੍ਰਮੁੱਖ ਕੇ.ਸਿਵਨ ਨੇ ਉਸ ਸਮੇਂ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਜਦੋਂ ਉਹ ਹਾਲ ਹੀ 'ਚ ਇਕ ਇੰਡੀਗੋ ਫਲਾਈਟ 'ਚ ਉਡਾਨ ਭਰਨ ਪਹੁੰਚੇ। ਉਨ੍ਹਾਂ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਤੇ ਦੇਖਿਆ ਜਾਵੇ ਤਾਂ ਇਹ ਲੋਕਾਂ ਲਈ ਇਕ ਸਰਪ੍ਰਾਈਜ਼ ਸੀ। ਕੇ.ਸਿਵਨ ਜਦੋਂ ਫਲਾਈਟ 'ਚ ਪਹੁੰਚੇ ਤਾਂ ਸਟਾਫ ਤੇ ਯਾਤਰੀਆਂ ਵੱਲੋਂ ਈਸਰੋ ਚੀਫ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ।

ਕੇ.ਸਿਵਨ ਦੇ ਫਲਾਈਟ 'ਚ ਪਹੁੰਚਣ ਤੋਂ ਬਾਅਦ ਜੋ ਨਜ਼ਾਰਾ ਸੀ, ਉਹ ਪੂਰੇ ਸੋਸ਼ਲ ਮੀਡੀਆ ਤੋਂ ਲੈ ਕੇ TV Channels 'ਤੇ ਵਾਇਰਲ ਹੋ ਰਿਹਾ ਹੈ। ਕੇ.ਸਿਵਨ ਦਾ ਵੀਡੀਓ ਕਈ ਲੋਕਾਂ ਵੱਲੋਂ ਸਾਂਝਾ ਕੀਤਾ ਜਾ ਰਿਹਾ ਹੈ, ਜੋ ਹੁਣ ਹਰ ਥਾਂ ਵਾਇਰਲ ਹੋ ਚੁੱਕਿਆ ਹੈ। ਵੀਡੀਓ 'ਚ ਈਸਰੋ ਦੇ ਪ੍ਰਧਾਨ ਕੇ.ਸਿਵਨ ਨੂੰ ਤਮਾਮ ਏਅਰ ਹੋਸਟੈਸ ਵਿਚਕਾਰ ਦੇਖਿਆ ਜਾ ਰਿਹਾ ਹੈ। ਉਸ ਪਲ਼ ਸੈਲਫੀ ਲੈਣ ਦਾ ਹੜ੍ਹ ਲੱਗਾ ਸੀ 'ਪਹਿਲਾ ਮੈਂ ਤੇ ਪਹਿਲਾ ਮੈਂ।' ਇਸ ਤੋਂ ਬਾਅਦ ਸਿਵਨ ਨੇ ਯਾਤਰੀਆਂ ਨੂੰ ਹੱਥ ਹਿਲਾ ਕੇ ਉਨ੍ਹਾਂ ਦਾ ਧਨੰਵਾਦ ਕੀਤਾ ਤੇ ਫਿਰ ਮੁਸਕੁਰਾਉਂਦੇ ਹੋਏ ਆਪਣੀ ਸੀਟ ਵੱਲ ਵੱਧੇ।

Posted By: Amita Verma