ਕੇਂਦਰ ਸਰਕਾਰ ਦੇਸ਼ ਦੀਆਂ ਬੇਟੀਆਂ ਲਈ ਕਈ ਕਲਿਆਣਕਾਰੀ ਯੋਜਨਾਵਾਂ ਚਲਾਉਂਦੀ ਹੈ। ਅੱਜਕਲ੍ਹ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਦੀ ਇਕ ਯੋਜਨਾ 'ਚ ਸਾਰੀਆਂ ਬੇਟੀਆਂ ਨੂੰ ਨਕਦ ਪੈਸਾ ਦਿੱਤਾ ਜਾ ਰਿਹਾ ਹੈ। ਇਸ ਨੂੰ ਰਕਾਰੀ ਸਕੀਮ ਦੱਸ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕੀਤਾ ਜਾ ਰਿਹਾ ਹੈ। ਇਸ ਵੀਡੀਓ ਦੀ ਪੜਤਾਲ PIB ਦੀ ਫੈਕਟ ਚੈੱਕ ਟੀਮ ਨੇ ਕੀਤੀ ਹੈ। ਟੀਮ ਨੇ ਇਸ ਦਾਅਵੇ ਬਾਰੇ ਲੋਕਾਂ ਨੂੰ ਦੱਸਦੇ ਹੋਏ ਚਿਤਾਵਨੀ ਜਾਰੀ ਕੀਤੀ ਹੈ।

ਸੋਸ਼ਲ ਮੀਡੀਆ 'ਤੇ ਘੁੰਮ ਰਹੇ ਇਕ ਵੀਡੀਓ ਦੇ ਸਕ੍ਰੀਨ ਸ਼ਾਟ 'ਚ ਲਿਖਿਆ ਹੈ ਕਿ ਪੀਐੱਮ ਲਾਡਲੀ ਲਕਸ਼ਮੀ ਯੋਜਨਾ 2021 ਤਹਿਤ ਤੁਰੰਤ ਇਕ ਲੱਖ 60 ਹਜ਼ਾਰ ਰੁਪਏ ਮਿਲਣਗੇ। ਸਕ੍ਰੀਨ ਸ਼ਾਟ ਕਿਸੇ ਯੂਟਿਊਬ ਚੈਨਲ ਦਾ ਹੈ। ਇਸ ਵਿਚ ਇਹ ਖਬਰ ਨੂੰ ਬ੍ਰੇਕਿੰਗ ਨਿਊਜ਼ ਦੀ ਤਰ੍ਹਾਂ ਦਿਖਾਈ ਗਈ ਹੈ। ਪੀਆਈਬੀ ਫੈਕਟ ਚੈੱਕ ਦੀ ਟੀਮ ਨੇ ਇਸ ਦੀ ਪੜਤਾਲ ਕਰ ਕੇ ਪੀਐੱਮ ਲਾਡਲੀ ਲਕਸ਼ਮੀ ਯੋਜਨਾ ਨੂੰ ਫਰਜ਼ੀ ਦੱਸਿਆ ਹੈ।

PIB ਦੀ ਪੜਤਾਲ 'ਚ ਕੀ ਨਿਕਲਿਆ

ਪੀਆਈਬੀ ਨੇ ਟਵੀਟ ਕਰ ਕੇ ਲਿਖਿਆ ਇਕ YouTube ਵੀਡੀਓ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ PM ਲਾਡਲੀ ਲਕਸ਼ਮੀ ਯੋਜਨਾ ਤਹਿਤ ਸਾਰੀਆਂ ਬੇਟੀਆਂ ਨੂੰ 1,60,000 ਰੁਪਏ ਦੀ ਨਕਦ ਰਾਸ਼ੀ ਦਿੱਤੀ ਜਾ ਰਹੀ ਹੈ। ਇਹ ਦਾਅਵਾ ਫਰਜ਼ੀ ਹੈ। ਕੇਂਦਰ ਸਰਕਾਰ ਵੱਲੋਂ ਅਜਿਹੀ ਕੋਈ ਯੋਜਨਾ ਨਹੀਂ ਚਲਾਈ ਜਾ ਰਹੀ ਹੈ।

ਇਹ ਸਕੀਮ ਲੜਕੀਆਂ ਲਈ ਮੱਧ ਪ੍ਰਦੇਸ਼ ਸਰਕਾਰ ਚਲਾਉਂਦੀ ਹੈ। ਸਰਕਾਰ ਇਸ ਸਕੀਮ ਤਹਿਤ ਹਰ ਸਾਲ 6000 ਰੁਪਏ ਦੇ ਰਾਸ਼ਟਰੀ ਬਚਤ ਪੱਤਰ (NSC) ਖਰੀਦਦੀ ਹੈ। ਮਤਲਬ ਕਿ ਲੜਕੀ ਦੇ ਨਾਂ 'ਤੇ ਕੁੱਲ ਸਰਕਾਰ 30 ਹਜ਼ਾਰ ਰੁਪਏ ਜਮ੍ਹਾਂ ਕਰਦੀ ਹੈ। ਜੇਕਰ ਤੁਹਾਨੂੰ ਵੀ ਕਿਸੇ ਵੀਡੀਓ, ਫੋਟੋ 'ਤੇ ਸ਼ੱਕ ਹੈ ਤਾਂ ਤੁਸੀਂ +918799711259 'ਤੇ ਵ੍ਹਟਸਐਪ ਕਰ ਸਕਦੇ ਹੋ ਜਾਂ socialmedia@pib.gov.in 'ਤੇ ਈ-ਮੇਲ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਟਵਿੱਟਰ 'ਤੇ @PIBFactCheck ਜਾਂ ਇੰਸਟਾਗ੍ਰਾਮ 'ਤੇ /PIBFactCheck ਜਾਂ ਫੇਸਬੁੱਕ 'ਤੇ /PIBFactCheck ਜ਼ਰੀਏ ਵੀ ਸੰਪਰਕ ਕਰ ਸਕਦੇ ਹੋ।

Posted By: Seema Anand