ਨਵੀਂ ਦਿੱਲੀ : ਬਾਜ਼ਾਰ ਵਿਚ ਉਤਾਰ ਚੜ੍ਹਾਅ ਕਰ ਕੇ ਅਤੇ ਸਿਆਸੀ ਬੇਯਕੀਨੀ ਕਾਰਨ ਇਸ ਵਰ੍ਹੇ ਜਨਵਰੀ ਵਿਚ ਇਕਵਿਟੀ ਮਿਊਚੀਅਲ ਫੰਡ ਵਿਚ ਨਿਵੇਸ਼ 60 ਫ਼ੀਸਦ ਤਕ ਘਟਿਆ ਹੈ। ਇਸ ਤਰ੍ਹਾਂ ਦੇ ਫੰਡਾਂ ਵਿਚ ਇਹ ਲਗਾਤਾਰ ਤੀਜੇ ਮਹੀਨੇ ਦੀ ਗਿਰਾਵਟ ਹੈ। ਐਸੋਸੀਏਸ਼ਨ ਆਫ ਮਿਊਚਿਅਲ ਫੰਡਜ਼ ਇਨ ਇੰਡੀਆ (ਐਫੀ) ਦੇ ਅੰਕੜਿਆਂ ਮੁਤਾਬਕ ਇਕਵਿਟੀ ਤੇ ਇਸ ਨਾਲ ਸਬੰਧਤ ਸੇਵਾਵਾਂ ਸਕੀਮਾਂ ਵਿਚ ਜਨਵਰੀ 2019 ਵਿਚ ਨਿਵੇਸ਼ 60 ਫ਼ੀਸਦ ਘੱਟ ਕੇ 6158 ਕਰੋੜ ਰੁਪਏ ਰਿਹਾ ਜੋ ਕਿ ਪਿਛਲੇ ਵਰ੍ਹੇ ਜਨਵਰੀ ਵਿਚ 15390 ਕਰੋੜ ਰੁਪਏ ਸੀ। ਨਿਵੇਸ਼ ਘਟਣ ਨਾਲ ਇਕਵਿਟੀ ਮਿਊਚੀਅਲ ਫੰਡਜ਼ ਦਾ ਜਾਇਦਾਦ ਆਧਾਰ ਘੱਟ ਕੇ ਇਸ ਸਾਲ ਜਨਵਰੀ ਵਿਚ 7.73 ਲੱਖ ਕਰੋੜ ਰੁਪਏ 'ਤੇ ਆ ਗਿਆ ਜੋ ਕਿ ਇਕ ਸਾਲ ਪਹਿਲਾਂ 7.87 ਲੱਖ ਕਰੋੜ ਰੁਪਏ ਸੀ।