ਮੁੰਬਈ (ਪੀਟੀਆਈ) : ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸੋਮਵਾਰ ਨੂੰ ਇਕਬਾਲ ਮਿਰਚੀ ਨਾਲ ਜੁੜੇ ਮਨੀ ਲਾਂਡਰਿੰਗ ਦੇ ਕੇਸ ਵਿਚ ਦੋਸ਼-ਪੱਤਰ ਦਾਖ਼ਲ ਕੀਤਾ। ਈਡੀ ਮਿਰਚੀ ਵੱਲੋਂ ਵਰਲੀ ਇਲਾਕੇ ਵਿਚ ਸਰ ਮੁਹੰਮਦ ਯੂਸਫ ਟਰੱਸਟ ਦੀਆਂ ਤਿੰਨ ਜਾਇਦਾਦਾਂ ਖ਼ਰੀਦਣ ਦੇ ਮਾਮਲੇ ਦੀ ਜਾਂਚ ਕਰ ਰਿਹਾ ਹੈ। ਉਸ ਨੇ 1986 ਵਿਚ 6.5 ਲੱਖ ਰੁਪਏ ਵਿਚ ਆਪਣੇ ਰਾਕਸਾਈਡ ਇੰਟਰਪ੍ਰਰਾਈਜ਼ ਰਾਹੀਂ ਇਹ ਜਾਇਦਾਦਾਂ ਖ਼ਰੀਦੀਆਂ ਸਨ।

ਈਡੀ ਇਸ ਮਾਮਲੇ ਵਿਚ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ ਤਹਿਤ ਹੁਣ ਤਕ ਚਾਰ ਲੋਕਾਂ ਨੂੰ ਗਿ੍ਫ਼ਤਾਰ ਕਰ ਚੁੱਕਾ ਹੈ। ਜਿਨ੍ਹਾਂ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ ਉਨ੍ਹਾਂ ਵਿਚ ਮਿਰਚੀ ਦਾ ਸਹਿਯੋਗੀ ਹੁਮਾਯੂੰ ਮਰਚੈਂਟ, ਦਲਾਲ ਰਣਜੀਤ ਬਿੰਦਰਾ ਅਤੇ ਰਿੰਕੂ ਦੇਸ਼ਪਾਂਡੇ ਜਿਸ ਰਾਹੀਂ ਬਿੰਦਰਾ ਨੇ ਆਪਣਾ ਕਮਿਸ਼ਨ ਲਿਆ, ਸ਼ਾਮਲ ਹੈ। ਮਿਰਚੀ ਦੀ 2013 ਵਿਚ ਲੰਡਨ ਵਿਚ ਮੌਤ ਹੋ ਗਈ ਸੀ। ਉਹ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਦਾ ਸਹਿਯੋਗੀ ਸੀ।