ਨਵੀਂ ਦਿੱਲੀ (ਏਜੰਸੀ) : ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦੇ ਪੁੱਤਰ ਕਾਰਤੀ ਚਿਦੰਬਰਮ ਆਈਐੱਨਐਕਸ ਮੀਡੀਆ ਮਾਮਲੇ 'ਚ ਬੁੱਧਵਾਰ ਲਈ ਈਡੀ ਦੇ ਸਾਹਮਣੇ ਪੇਸ਼ ਹੋਏ। ਈਡੀ ਨੇ ਨਵੇਂ ਸਿਰੇ ਤੋਂ ਪੁੱਛਗਿੱਛ ਲਈ ਤਾਮਿਲਨਾਡੂ ਦੇ ਸ਼ਿਵਗੰਗਾ ਤੋਂ ਕਾਂਗਰਸੀ ਸੰਸਦ ਮੈਂਬਰ ਕਾਰਤੀ ਨੂੰ ਸੰਮਨ ਭੇਜਿਆ ਸੀ।

ਇਸ ਮਾਮਲੇ 'ਚ ਕਾਰਤੀ ਤੋਂ ਪਹਿਲਾਂ ਵੀ ਕਈ ਵਾਰ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦਾ ਬਿਆਨ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀਐੱਮਐੱਲਏ) ਤਹਿਤ ਦਰਜ ਕੀਤਾ ਗਿਆ। ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਇਸ ਮਾਮਲੇ 'ਚ ਉਨ੍ਹਾਂ ਦੇ ਪਿਤਾ ਤੇ ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦੰਬਰਮ ਨੂੰ ਗਿ੍ਫ਼ਤਾਰ ਕੀਤਾ ਸੀ। ਫਿਲਹਾਲ ਉਹ ਤਿਹਾੜ ਜੇਲ੍ਹ 'ਚ ਬੰਦ ਹਨ। ਆਈਐੱਨਐਕਸ ਮੀਡੀਆ ਮਾਮਲੇ 'ਚ ਈਡੀ ਨੇ ਪਿਛਲੇ ਸਾਲ ਭਾਰਤ, ਬਰਤਾਨੀਆ ਤੇ ਸਪੇਨ 'ਚ ਕਾਰਤੀ ਦੀ 54 ਕਰੋੜ ਰੁਪਏ ਦੀ ਜਾਇਦਾਦਾਂ ਵੀ ਜ਼ਬਤ ਕੀਤੀਆਂ ਸਨ। ਏਜੰਸੀ ਸੂਤਰਾਂ ਨੇ ਪਹਿਲਾਂ ਹੀ ਦੋਸ਼ ਲਗਾਇਆ ਸੀ ਕਿ ਪੀ. ਚਿਦੰਬਰਮ ਤੇ ਕਾਰਤੀ ਭਾਰਤ ਦੇ ਨਾਲ-ਨਾਲ ਵਿਦੇਸ਼ 'ਚ ਸਥਿਤ ਕਈ ਮੁਖੌਟਾ ਕੰਪਨੀਆਂ ਦੇ ਮਾਲਿਕ ਹਨ। ਚਿਦੰਬਰਮ ਦੇ ਕਾਰਜਕਾਲ 'ਚ ਹੀ ਆਈਐੱਨਐਕਸ ਮੀਡੀਆ ਸਮੂਹ ਨੂੰ ਵਿਦੇਸ਼ੀ ਨਿਵੇਸ਼ ਉਤਸ਼ਾਹ ਬੋਰਡ (ਐੱਫਆਈਪੀਬੀ) ਤੋਂ ਮਨਜ਼ੂਰੀ ਦਿੱਤੀ ਗਈ ਸੀ। ਇਸ 'ਚ ਬੇਨਿਯਮੀਆਂ ਦਾ ਵੀ ਦੋਸ਼ ਹੈ।

ਈਡੀ ਮੁਤਾਬਕ ਏਜੰਸੀ ਨੇ ਜਾਂਚ 'ਤ ਦੇਖਿਆ ਕਿ ਪਿਤਾ-ਪੱਤਰ ਨੇ ਕਥਿਤ ਤੌਰ 'ਤੇ ਰਿਸ਼ਵਤ ਲਈ ਤੇ ਉਸ ਦਾ ਇਸਤੇਮਾਲ ਆਪਣੀਆਂ ਨਿੱਜੀ ਲੋੜਾਂ ਨੂੰ ਪੂਰਾ ਕਰਨ ਲਈ ਕੀਤਾ। ਦੋਵਾਂ ਨੇ ਦੋ ਦਰਜਨ ਵਿਦੇਸ਼ੀ ਖ਼ਾਤਿਆਂ 'ਚ ਪੈਸੇ ਜਮ੍ਹਾਂ ਕੀਤੇ ਤੇ ਉਨ੍ਹਾਂ ਤੋਂ ਮਲੇਸ਼ੀਆ, ਯੂਕੇ ਤੇ ਸਪੇਨ ਆਦਿ ਦੇਸ਼ਾਂ 'ਚ ਕਈ ਜਾਇਦਾਦਾਂ ਖ਼ਰੀਦੀਆਂ।

ਕਾਰਤੀ ਨੇ ਲਈ ਚੁਟਕੀ

ਦੁਸਹਿਰੇ 'ਤੇ ਅਧਿਕਾਰੀਆਂ ਨੂੰ 'ਹੈਲੋ' ਬੋਲਣ ਆਇਆ ਸੀ। ਕਾਰਤੀ ਦਿੱਲੀ ਸਥਿਤ ਈਡੀ ਦੇ ਦਫ਼ਤਰ 'ਚ ਪੇਸ਼ ਹੋਏ। ਇਸ ਬਾਰੇ ਪੱਤਰਕਾਰਾਂ ਵੱਲੋਂ ਪੁੱਛੇ ਗਏ 'ਤੇ ਉਨ੍ਹਾਂ ਮਜ਼ਾਕੀਆਂ ਅੰਦਾਜ਼ 'ਚ ਕਿਹਾ ਉਹ ਦੁਸਹਿਰੇ 'ਤੇ ਜਾਂਚ ਕਰਤਾਵਾਂ ਨੂੰ 'ਹੈਲੋ' ਬੋਲਣ ਆਏ ਸਨ।