v> ਕੋਚੀ (ਏਜੰਸੀਆਂ) : ਭਾਰਤੀ ਜਲ ਸੈਨਾ ਨੇ ਅਰਬ ਸਾਗਰ ਦੇ ਰਸਤੇ ਅੰਤਰਰਾਸ਼ਟਰੀ ਤਸਕਰੀ ਰੈਕੇਟ ਦਾ ਖ਼ੁਲਾਸਾ ਕੀਤਾ ਹੈ। ਪਾਕਿਸਤਾਨ ਤੋਂ ਆਏ ਮਛੇਰਿਆਂ ਦੇ ਸ੍ਰੀਲੰਕਾਈ ਜਹਾਜ਼ ਤੋਂ ਤਿੰਨ ਹਜ਼ਾਰ ਕਰੋੜ ਰੁਪਏ ਦੀ ਕੀਮਤ ਦੇ 300 ਕਿੱਲੋ ਤੋਂ ਜ਼ਿਆਦਾ ਨਸ਼ੀਲੇ ਪਦਾਰਥ ਫੜੇ ਹਨ। ਭਾਰਤੀ ਜਲ ਸੈਨਿਕ ਜਹਾਜ਼ ‘ਸੁਵਰਨ’ ਦੇ ਅਧਿਕਾਰੀਆਂ ਨੇ ਅਰਬ ਸਾਗਰ ’ਚ ਪੈਟਰੋਲਿੰਗ ਦੌਰਾਨ ਇਸ ਬੇੜੀ ’ਚ ਸਵਾਰ ਪੰਜ ਸ੍ਰੀਲੰਕਾਈ ਨਾਗਰਿਕਾਂ ਨੂੰ ਵੀ ਗਿ੍ਫ਼ਤਾਰ ਕੀਤਾ ਹੈ।

ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਸੋਮਵਾਰ ਨੂੰ ਨਸ਼ੀਲੀ ਦਵਾਈਆਂ ਦੀ ਵੱਡੀ ਖੇਪ ਫੜੀ ਹੈ। ਇਹ ਸਿਰਫ਼ ਗਿਣਤੀ ਤੇ ਕੀਮਤ ਦੇ ਹਿਸਾਬ ਨਾਲ ਹੀ ਵੱਡੇ ਖੇਪ ਨਹੀਂ ਹੈ ਬਲਕਿ ਡਰੱਗਜ਼ ਦੀ ਤਸਕਰੀ ਦੇ ਨਾਜਾਇਜ਼ ਰੂਟਾਂ ਦੇ ਪਰਦਾਫ਼ਾਸ਼ ’ਚ ਵੀ ਵੱਡੀ ਕਾਮਯਾਬੀ ਹੈ। ਇਹ ਰੂਟ ਪਾਕਿਸਤਾਨ ਦੇ ਮਕਰਨ ਤੱਟ ਤੋਂ ਲੈ ਕੇ ਸ੍ਰੀਲੰਕਾ ਤਕ ਜਾਂਦਾ ਹੈ। ਜਲ ਸੈਨਾ ਦੇ ਸੂਤਰਾਂ ਦੇ ਮੁਤਾਬਕ, ਤਸਕਰੀ ’ਚ ਇਸਤੇਮਾਲ ਕੀਤੀ ਗਈ ਬੇੜੀ ਨੂੰ ਸੋਮਵਾਰ ਨੂੰ ਸਵੇਰੇ ਕੋਚੀ ਲਿਆਂਦਾ ਗਿਆ ਹੈ। ਇਸ ਬੇੜੀ ’ਚ ਸਵਾਰ ਚਾਲਕ ਦਲ ਦੇ ਮੈਂਬਰਾਂ ਤੋਂ ਨਾਰਕੋਟਿਕਸ ਕੰਟਰੋਲ ਬਿਊਰੋ ਪੁੱਛਗਿੱਛ ਕਰ ਰਿਹਾ ਹੈ।

Posted By: Susheel Khanna