ਨਈ ਦੁਨੀਆ, ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਰਾਜਧਾਨੀ ਦਿੱਲੀ ਵਿਚ ਇੰਟਰਨੈਸ਼ਨਲ ਜੂਡੀਸ਼ੀਅਲ ਕਾਨਫਰੰਸ ਨੂੰ ਸੰਬੋਧਿਤ ਕੀਤਾ। ਇਸ ਮੌਕੇ ਜੱਜਾਂ ਨੂੰ ਸੰਬੋਧਿਤ ਕਰਦੇ ਹੋਏ ਪੀਐੱਮ ਮੋਦੀ ਨੇ ਕਿਹਾ, ਇਹ ਕਾਨਫਰੰਸ 21ਵੀਂ ਸਦੀ ਦੇ ਤੀਜੇ ਦਹਾਕੇ ਦੀ ਸ਼ੁਰੂਆਤ ਵਿਚ ਹੋ ਰਹੀ ਹੈ। ਇਹ ਦਹਾਕਾ ਭਾਰਤ ਸਣੇ ਪੂਰੀ ਦੁਨੀਆ ਵਿਚ ਹੋਣ ਵਾਲੇ ਵੱਡੇ ਬਦਲਾਵਾਂ ਦਾ ਹੈ। ਇਹ ਬਦਲਾਅ ਸਮਾਜਿਕ, ਆਰਥਿਕ ਅਤੇ ਤਕਨੀਕੀ ਹਰ ਖੇਤਰ ਵਿਚ ਹੋਣਗੇ। ਇਹ ਬਦਲਾਅ ਤਰਕ ਸੰਗਤ ਅਤੇ ਨਿਆਂ ਸੰਗਤ ਹੋਣੇ ਚਾਹੀਦੇ ਹਨ। ਇਹ ਬਦਲਾਅ ਸਾਰਿਆਂ ਦੇ ਹਿੱਤ ਵਿਚ ਹੋਣੇ ਚਾਹੀਦੇ ਹਨ। ਸਤਿਕਾਰਤ ਬਾਪੂ ਗਾਂਧੀ ਦਾ ਜੀਵਨ ਸੱਚ ਅਤੇ ਸੇਵਾ ਨੂੰ ਸਮਰਪਿਤ ਸੀ ਜੋ ਕਿਸੇ ਵੀ ਨਿਆਂਤੰਤਰ ਦੀ ਨੀਂਹ ਮੰਨੇ ਜਾਂਦੇ ਹਨ ਅਤੇ ਸਾਡੇ ਬਾਪੂ ਗਾਂਧੀ ਖੁਦ ਵੀ ਤਾਂ ਵਕੀਲ ਸਨ। ਆਪਣੇ ਜੀਵਨ ਵਿਚ ਜੋ ਪਹਿਲਾ ਮੁਕੱਦਮਾ ਉਨ੍ਹਾਂ ਨੇ ਲੜਿਆ, ਉਸ ਬਾਰੇ ਗਾਂਧੀ ਜੀ ਨੇ ਬਹੁਤ ਵਿਸਥਾਰ ਨਾਲ ਆਪਣੀ ਆਤਮਕਥਾ ਵਿਚ ਲਿਖਿਆ ਹੈ। ਪੜ੍ਹੋ ਪੀਐੱਮ ਮੋਦੀ ਦੇ ਭਾਸ਼ਣ ਦੀਆਂ ਵੱਡੀਆਂ ਗੱਲਾਂ :

ਹਰ ਭਾਰਤੀ ਦੀ ਨਿਆਪਲਿਕਾ 'ਤੇ ਬਹੁਤ ਆਸਥਾ ਹੈ। ਹਾਲ ਵਿਚ ਕੁਝ ਅਜਿਹੇ ਵੱਡੇ ਫੈਸਲੇ ਆਏ ਹਨ, ਜਿਨ੍ਹਾਂ ਨੂੰ ਲੈ ਕੇ ਪੂਰੀ ਦੁਨੀਆ ਵਿਚ ਚਰਚਾ ਸੀ। ਫੈਸਲੇ ਤੋਂ ਪਹਿਲਾ ਕਈ ਤਰ੍ਹਾਂ ਦੇ ਸ਼ੰਕੇ ਪ੍ਰਗਟਾਏ ਜਾ ਰਹੇ ਸਨ ਪਰ ਹੋਇਆ ਕੀ? ਸਾਰਿਆਂ ਨੇ ਅਦਾਲਤ ਵੱਲੋਂ ਸੁਣਾਏ ਗਏ ਇਨ੍ਹਾਂ ਫੈਸਲਿਆਂ ਨੂੰ ਪੂਰੀ ਸਹਿਮਤੀ ਨਾਲ ਸਵੀਕਾਰ ਕੀਤਾ।

ਤਮਾਮ ਚੁਣੌਤੀਆਂ ਵਿਚ ਕਈ ਵਾਰ ਦੇਸ਼ ਲਈ ਸੰਵਿਧਾਨ ਦੇ ਤਿੰਨੋ ਥੰਮ੍ਹਾਂ ਵਿਚੋਂ ਸਹੀ ਰਾਹ ਲੱਭਿਆ ਹੈ। ਸਾਨੂੰ ਮਾਣ ਹੈ ਕਿ ਭਾਰਤ ਵਿਚ ਇਸ ਤਰ੍ਹਾਂ ਦੀ ਇਕ ਸਤਿਕਾਰਤ ਪਰੰਪਰਾ ਵਿਕਸਿਤ ਹੋਈ ਹੈ। ਬੀਤੇ 5 ਸਾਲਾਂ ਵਿਚ ਭਾਰਤ ਦੀਆਂ ਵੱਖ ਵੱਖ ਸੰਸਥਾਵਾਂ ਨੇ ਇਸ ਪਰੰਪਰਾ ਨੂੰ ਹੋਰ ਮਜਬੂਤ ਕੀਤਾ ਹੈ।

ਦੇਸ਼ ਵਿਚ ਅਜਿਹੇ ਕਰੀਬ 1500 ਪੁਰਾਣੇ ਕਾਨੂੰਨਾਂ ਨੂੰ ਖ਼ਤਮ ਕੀਤਾ ਗਿਆ ਹੈ ਜਿਨ੍ਹਾਂ ਦੇ ਅੱਜ ਦੇ ਦੌਰ ਵਿਚ ਮਾਇਨੇ ਖ਼ਤਮ ਹੋ ਗਏ ਹਨ। ਸਮਾਜ ਨੂੰ ਮਜਬੂਤੀ ਦੇਣ ਵਾਲੇ ਨਵੇਂ ਕਾਨੂੰਨ ਵੀ ਉਨੀ ਹੀ ਤੇਜ਼ੀ ਨਾਲ ਬਣਾਏ ਗਏ ਹਨ। ਸਰਕਾਰ ਨੇ ਪੂਰੀ ਸੰਵੇਦਨਸ਼ੀਲਤਾ ਤੋਂ ਕੰਮ ਲਿਆ ਹੈ।

ਮੈਨੂੰ ਖੁਸ਼ੀ ਹੈ ਕਿ ਇਸ ਕਾਨਫਰੰਸ ਵਿਚ ‘Gender Just World’ ਦੇ ਵਿਸ਼ੇ ਨੂੰ ਵੀ ਰੱਖਿਆ ਗਿਆ ਹੈ। ਦੁਨੀਆ ਦਾ ਕੋਈ ਵੀ ਦੇਸ਼, ਕੋਈ ਵੀ ਸਮਾਜ Gender Justice ਦੇ ਬਿਨਾ ਪੂਰਾ ਵਿਕਾਸ ਨਹੀਂ ਕਰ ਸਕਦਾ ਅਤੇ ਨਾ ਹੀ ਨਿਆਪ੍ਰਿਅਤਾ ਦਾ ਦਾਅਵਾ ਕਰ ਸਕਦਾ ਹੈ।

ਭਾਰਤ ਦੁਨੀਆ ਦੇ ਉਨ੍ਹਾਂ ਬਹੁਤ ਘੱਟ ਦੇਸ਼ਾਂ ਵਿਚੋਂ ਇਕ ਹੈ ਜਿਸ ਨੇ ਆਜ਼ਾਦੀ ਤੋਂ ਬਾਅਦ ਹੀ ਔਰਤਾਂ ਨੂੰ ਵੋਟ ਦੇਣ ਦਾ ਅਧਿਕਾਰ ਦਿੱਤਾ ਹੈ। ਅੱਜ 70 ਸਾਲ ਬਾਅਦ ਹੁਣ ਚੋਣਾਂ ਵਿਚ ਔਰਤਾਂ ਦੀ ਹਿੱਸੇਦਾਰੀ ਆਪਣੇ ਸਰਵਉੱਚ ਪੱਧਰ 'ਤੇ ਹੈ।

21ਵੀਂ ਸਦੀ ਦਾ ਭਾਰਤ ਇਸ ਹਿੱਸੇਦਾਰੀ ਦੇ ਦੂਜੇ ਪਹਿਲੂਆਂ ਵਿਚ ਵੀ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਬੇਟੀ ਬਚਾਓ ਬੇਟੀ ਪੜਾਓ ਵਰਗੀਆਂ ਮੁਹਿੰਮਾਂ ਕਾਰਨ ਪਹਿਲੀ ਵਾਰ ਐਜੂਕੇਸ਼ਨ ਐਨਰੋਲਮੈਂਟ ਲੜਕਿਆਂ ਨਾਲੋਂ ਲੜਕੀਆਂ ਦਾ ਜ਼ਿਆਦਾ ਹੈ।

ਇਸ ਤਰ੍ਹਾਂ ਸੈਨਾ ਵਿਚ ਵੀ ਬੇਟੀਆਂ ਦੀ ਨਿਯੁਕਤੀ ਹੋਵੇ, ਡਾਈਟਰ ਪਾਈਲਟਸ ਦੀ ਚੋਣ ਹੋਵੇ, ਮਾਈਨਸ ਵਿਚ ਰਾਤ ਨੂੰ ਕੰਮ ਕਰਨ ਦੀ ਆਜ਼ਾਦੀ ਹੋਵੇ, ਸਰਕਾਰ ਵੱਲੋਂ ਅਨੇਕਾਂ ਬਦਲਾਅ ਕੀਤੇ ਗਏ ਹਨ।

Posted By: Tejinder Thind