ਜੇਐੱਨਐੱਨ/ਏਐੱਨਆਈ, ਨਵੀਂ ਦਿੱਲੀ : ਕੋਰੋਨਾ ਸੰਕਟ ਵਿਚਕਾਰ ਭਾਰਤ ਨੇ ਆਪਣੀ ਅੰਤਰਰਾਸ਼ਟਰੀ ਕਮਰਸ਼ੀਅਲ ਉਡਾਣਾਂ 'ਤੇ ਪਾਬੰਦੀ ਹੋਰ ਅੱਗੇ ਤਕ ਵਧਾ ਦਿੱਤੀ ਹੈ। ਹੁਣ ਇਹ ਪ੍ਰਤੀਬੰਧ 31 ਜੁਲਾਈ 2020 ਤਕ ਕਮਰਸ਼ੀਅਲ ਉਡਾਣਾਂ 'ਤੇ ਲਗਈ ਗਈ ਹੈ। ਇਸ ਤੋਂ ਪਹਿਲਾਂ ਅੰਤਰਰਾਸ਼ਟਰੀ ਉਡਾਣਾਂ 'ਚ ਇਹ ਰੋਕ 15 ਜੁਲਾਈ 2020 ਤਕ ਲੱਗੀ ਹੋਈ ਸੀ, ਹੁਣ ਸਰਕਾਰ ਨੇ ਵਧਾ ਕੇ 31 ਜੁਲਾਈ ਤਕ ਕਰ ਦਿੱਤੀ ਹੈ। ਡੀਜੀਸੀਏ ਦੇ ਇਕ ਆਦੇਸ਼ ਮੁਤਾਬਿਕ ਕੋਰੋਨਾ ਸੰਕਟ ਕਾਰਨ ਇਨ੍ਹਾਂ ਉਡਾਣਾਂ 'ਤੇ ਲੱਗੀ ਰੋਕ ਨੂੰ 31 ਜੁਲਾਈ ਤਕ ਵਧਾ ਦਿੱਤਾ ਗਿਆ ਹੈ। ਹਾਲਾਂਕਿ ਅੰਤਰਰਾਸ਼ਟਰੀ ਕਾਰਗੋ ਤੇ ਡੀਜੀਸੀਏ ਵੱਲੋਂ ਛੋਟ ਦਿੱਤੀ ਗਈ ਉਡਾਣਾਂ 'ਤੇ ਇਹ ਨਿਯਮ ਲਾਗੂ ਨਹੀਂ ਹੋਵੇਗਾ।

Posted By: Amita Verma