Insurance Alert : ਕੋਰੋਨਾ ਮਹਾਮਾਰੀ ਕਾਰਨ ਬਹੁਤ ਸਾਰੀਆਂ ਚੀਜ਼ਾਂ ਵਿਚ ਬਦਲਾਅ ਦੇਖਣ ਨੂੰ ਮਿਲੇ ਹਨ। ਇਕ ਬਦਲਾਅ ਬੀਮਾ ਕੰਪਨੀਆਂ 'ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਦੱਸ ਦੇਈਏ ਕਿ ਜਦੋਂ ਤੋਂ ਕੋਰੋਨਾ ਮਹਾਮਾਰੀ ਨੇ ਦਸਤਕ ਦਿੱਤੀ ਹੈ, ਉਦੋਂ ਤੋਂ ਹੀ ਕਲੇਮ 'ਚ ਜ਼ਬਰਦਸਤ ਇਜ਼ਾਫਾ ਦੇਖਣ ਨੂੰ ਮਿਲਿਆ ਹੈ। ਅਜਿਹੀ ਸਥਿਤੀ 'ਚ ਬੀਮਾ ਕੰਪਨੀਆਂ ਨੇ ਵੀ ਆਪਣੇ ਨਿਯਮਾਂ 'ਚ ਇਕ ਬਦਲਾਅ ਕੀਤਾ ਹੈ ਜਿਸ ਦੇ ਪੂਰਾ ਨਾ ਹੋਣ ਦੀ ਵਜ੍ਹਾ ਨਾਲ ਤੁਸੀਂ ਇੰਸ਼ੋਰੈਂਸ ਦਾ ਲਾਭ ਨਹੀਂ ਲੈ ਸਕਦੇ। ਕਈ ਕੰਪਨੀਆਂ ਨੇ ਹੁਣ ਟਰਮ ਇੰਸ਼ੋਰੈਂਸ ਲਈ ਵੈਕਸੀਨੇਸ਼ਨ ਦੀ ਸ਼ਰਤ ਰੱਖ ਦਿੱਤੀ ਹੈ ਜਿਸ ਦੇ ਅਨੁਸਾਰ ਜੇਕਰ ਵੈਕਸੀਨੇਸ਼ਨ ਨਹੀਂ ਹੈ ਤਾਂ ਟਰਮ ਇੰਸ਼ੋਰੈਂਸ ਨਹੀਂ ਮਿਲੇਗੀ।

ਕਈ ਬੀਮਾ ਕੰਪਨੀਆਂ ਨੇ ਸਾਫ਼ ਨਿਰਦੇਸ਼ ਦਿੱਤੇ ਹਨ ਕਿ ਜੇਕਰ ਤੁਹਾਨੂੰ ਟਰਮ ਇੰਸ਼ੋਰੈਂਸ ਚਾਹੀਦੀ ਹੈ ਤਾਂ ਵੈਕਸੀਨੇਸ਼ਨ ਸਰਟੀਫਿਕੇਟ ਦਿਖਾਉਣਾ ਪਵੇਗਾ। ਇਸ ਤੋਂ ਬਿਨਾਂ ਟਰਮ ਇੰਸ਼ੋਰੈਂਸ ਦਾ ਲਾਭ ਨਹੀਂ ਮਿਲੇਗਾ। ਮੈਕਸ ਲਾਈਫ ਤੇ ਟਾਟਾ ਏਆਈਏ ਵਰਗੀਆਂ ਇੰਸ਼ਰੈਂਸ ਕੰਪਨੀਆਂ ਨੇ ਲੋਕਾਂ ਤੋਂ ਟਰਮ ਇੰਸ਼ੋਰੈਂਸ ਲੈਂਦੇ ਸਮੇਂ ਲਾਜ਼ਮੀ ਰੂਪ 'ਚ ਵੈਕਸੀਨੇਸ਼ਨ ਸਰਟੀਫਿਕੇਟ ਮੰਗਣਾ ਸ਼ੁਰੂ ਕਰ ਦਿੱਤਾ ਹੈ। ਇਕ ਰਿਪੋਰਟ ਅਨੁਸਾਰ, ਮੈਕਸ ਲਾਈਫ 5 ਤੋਂ ਉੱਪਰਲੇ ਲੋਕਾਂ ਨੂੰ ਉਦੋਂ ਇੰਸ਼ਰੈਂਸ ਪਾਲਿਸੀ ਵੇਚ ਰਹੀ ਹੈ ਜਦੋਂ ਉਹ ਵੈਕੀਸਨ ਸਰਟੀਫਿਕੇਟ ਦੇ ਰਹੇ ਹਨ। ਇਸੇ ਤਰ੍ਹਾਂ ਟਾਟਾ ਏਆਈਏ ਵੀ ਸਾਰੇ ਉਮਰ ਵਰਗ ਦੇ ਲੋਕਾਂ ਨੂੰ ਘੱਟੋ-ਘੱਟ ਇਕ ਵੈਕਸੀਨ ਦੀ ਡੋਜ਼ ਦੇ ਬਾਅਦ ਹੀ ਪਾਲਿਸੀ ਜਾਰੀ ਕਰ ਰਹੇ ਹਨ।

ਵੈਕਸੀਨੇਸ਼ਨ ਤੋਂ ਬਾਅਦ 7-15 ਦਿਨ ਦਾ ਕੂਲਿੰਗ ਆਫ ਪੀਰੀਅਡ ਆਈਸੀਆਈਸੀਆਈ ਪ੍ਰੋਡੈਂਸ਼ੀਅਲ, ਟਾਟਾ ਏਆਈਏ ਤੇ ਐਗਲੋਨ ਲਾਈਫ ਵਰਗੀਆਂ ਵੱਡੀਆਂ ਕੰਪਨੀਆਂ ਨੇ ਵੀ ਰੱਖਿਆ ਹੈ ਜਿੱਥੇ ਨਵੀਂ ਪਾਲਿਸੀ ਐਪਲੀਕੇਸ਼ਨ ਨੂੰ ਟੈਂਪਰੇਰੀ ਰੂਪ 'ਚ ਮੁਲਤਵੀ ਕੀਤਾ ਜਾ ਰਿਹਾ ਹੈ। ਆਈਸੀਆਈਸੀਆਈ ਪ੍ਰੋਡੈਂਸ਼ੀਅਲ ਦੇ ਬੁਲਾਰੇ ਨੇ ET ਨੂੰ ਦੱਸਦੇ ਹੋਏ ਕਿਹਾ ਕਿ ਕੋਵਿਡ19 ਦਾ ਟੀਕੇ ਲੱਗਣ ਤੋਂ ਬਾਅਦ ਬਹੁਤ ਸਾਰੇ ਲੋਕਾਂ 'ਚ ਕਈ ਵਾਰ ਅਜਿਹਾ ਦੇਖਿਆ ਗਿਆ ਹੈ ਕਿ ਉਨ੍ਹਾਂ ਵਿਚ ਅਤਿ-ਸੰਵੇਦਨਸ਼ੀਲਤਾ ਜਾਂ ਦੂਸਰੇ ਰਿਐਕਸ਼ਨ ਸਾਹਮਣੇ ਆਉਂਦੇ ਹਨ।

ਬੀਮਾ ਕੰਪਨੀਆਂ ਨੇ ਪਾਲਿਸੀ ਧਾਰਕਾਂ ਦੇ ਹਿੱਤ ਦੀ ਗੱਲ ਕਰਦੇ ਹੋਏ ਟਾਟਾ ਏਆਈਏ ਦੇ ਬੁਲਾਰੇ ਨੇ ਦੱਸਿਆ ਕਿ ਸਾਡੇ ਪਾਲਿਸੀਧਾਰਕਾਂ ਨੂੰ ਉੱਚ ਪੱਧਰ ਦੀ ਵਿੱਤੀ ਸੁਰੱਖਿਆ ਯਕੀਨੀ ਬਣਾਉਣ ਲਈ ਅਸੀਂ ਯਕੀਨੀ ਬਣਾਉਂਦੇ ਹਾਂ ਕਿ ਉਨ੍ਹਾਂ ਦੇ ਹਿੱਤਾਂ ਦੀ ਹਰ ਵੇਲੇ ਰੱਖਿਆ ਕੀਤੀ ਜਾਵੇ। ਬੁਲਾਰੇ ਨੇ ਕਿਹਾ ਕਿ ਸਾਡੀਆਂ ਨੀਤੀਆਂ ਉਭਰਦੇ ਹੋਏ ਹਾਲਾਤ ਨੂੰ ਦਰਸਾਉਂਦੀਆਂ ਹਨ। ਅਸੀਂ ਆਪਣੇ ਕੰਮਾਂ 'ਚ ਖਪਤਕਾਰ-ਕੇਂਦ੍ਰਿਤ ਹੋਣ ਦੇ ਨਾਲ-ਨਾਲ ਵਿਵੇਕਪੂਰਨ ਵੀ ਬਣੇ ਹੋਏ ਹਾਂ। ਹਾਲਾਂਕਿ ਮੈਕਸ ਲਾਈਫ (Max Life) ਨੇ ਇਸ ਵਿਸ਼ੇ 'ਤੇ ਹੁਣ ਤਕ ਕੋਈ ਵੀ ਟਿੱਪਣੀ ਨਹੀਂ ਕੀਤੀ ਹੈ।

ਦਰਅਸਲ ਕੋਰੋਨਾ ਦੀ ਦੂਸਰੀ ਲਹਿਰ ਵਿਚ ਬੀਮਾ ਇੰਸ਼ੋਰੈਂਸ ਕੰਪਨੀ ਦੇ ਕਲੇਮ 'ਚ ਕਾਫੀ ਜ਼ਿਆਦਾ ਮਾਤਰਾ 'ਚ ਵਾਧਾ ਦੇਖਿਆ ਗਿਆ ਹੈ। ਜੇਕਰ ਲੋਕ ਹੋਮ ਆਈਸੋਲੇਸ਼ਨ ਜ਼ਰੀਏ ਵੀ ਕੋਵਿਡ-19 ਨੈਗੇਟਿਵ ਹੁੰਦੇ ਹਨ ਤਾਂ ਉਨ੍ਹਾਂ ਨੂੰ 3 ਮਹੀਨੇ ਤਕ ਕਿਸੇ ਵੀ ਇੰਸ਼ੋਰੈਂਸ ਕੰਪਨੀ ਤੋਂ ਟਰਮ ਇੰਸ਼ੋਰੈਂਸ ਨਹੀਂ ਮਿਲ ਸਕੇਗੀ। ਨਾਲ ਹੀ ਕੰਪਨੀ ਟੈਲੀਮੈਡੀਕਲ ਦੀ ਜਗ੍ਹਾ 'ਤੇ ਹੁਣ ਟਰਮ ਇੰਸ਼ੋਰੈਂਸ ਲਈ ਫੁੱਲ ਮੈਡੀਕਲ ਟੈਸਟ 'ਤੇ ਜ਼ੋਰ ਦੇ ਰਹੀ ਹੈ।

Posted By: Seema Anand