ਜੇਐੱਨਐੱਨ, ਨਵੀਂ ਦਿੱਲੀ/ਏਐੱਨਆਈ : ਮੰਗਲ 'ਤੇ ਭੇਜੇ ਗਏ ਸਿਰਫ਼ 2 ਕਿਗ੍ਰਾ ਵਜਨੀ ਹੈਲੀਕਾਪਟਰ ਇੰਜੈਂਨਿਉਟੀ ਦੀ ਇਕ ਤਸਵੀਰ ਸਾਹਮਣੇ ਆਈ ਹੈ। ਇਹ ਤਸਵੀਰ ਉਸ ਦੀ ਨਾ ਹੋ ਕੇ ਮੰਗਲ ਦੀ ਸਤ੍ਹਾ 'ਤੇ ਉਡਾਨ ਦੌਰਾਨ ਉਸ ਦੀ ਪਰਛਾਵੇ ਦੀ ਹੈ। ਇਸ ਈਮੇਜ ਨੂੰ ਨਾਸਾ ਦੇ ਏਸੋਸੀਏਟ ਐਡਮਿਨਿਸਟ੍ਰੇਟਰ ਨੇ ਟਵੀਟ ਕੀਤੀ ਹੈ। ਆਪਣੇ ਟਵੀਟ 'ਚ ਉਨ੍ਹਾਂ ਨੇ ਇੰਜੇਵਿਸਿਟੀ ਦੀ ਪੂਰੀ ਟੀਮ ਨੂੰ ਵਧਾਈ ਦਿੱਤੀ ਹੈ। ਹੈਨਾਸਾ ਨੇ ਆਪਣੇ ਇਕ ਦੂਜੇ ਟਵੀਟ 'ਚ ਲਿਖਿਆ ਹੈ ਕਿ ਜੋ ਤੁਸੀਂ ਦੇਖ ਰਹੇ ਹੋ ਉਸ 'ਤੇ ਵਿਸ਼ਵਾਸ ਨਹੀਂ ਕਰੋਗੇ। ਤੁਹਾਨੂੰ ਦੱਸ ਦੇਈਏ ਕਿ ਨਾਸਾ ਇਸ ਉਡਾਨ ਦੀ ਲਾਈਵ ਸਟ੍ਰੀਮਿੰਗ ਕਰ ਰਿਹਾ ਹੈ। ਨਾਲ ਹੀ ਉਹ ਕੁਝ ਸਵਾਲਾਂ ਦੇ ਜਵਾਬ ਵੀ ਦੇ ਰਿਹਾ ਹੈ। ਨਾਸਾ ਦੀ ਵੈੱਬਸਾਈਟ ਤੋਂ ਇਲਾਵਾ ਉਸ ਦੇ ਐਪ ਤੇ ਸੋਸ਼ਲ ਮੀਡੀਆ 'ਤੇ ਨਾਸਾ ਦੇ ਪੇਜ਼ 'ਤੇ ਇਸ ਨੂੰ ਦੇਖਿਆ ਜਾ ਸਕਦਾ ਹੈ।

ਇਸ ਉਡਾਨ ਤੋਂ ਪਹਿਲਾਂ ਨਾਸਾ ਨੇ ਇਸ ਨਾਲ ਜੁੜੇ ਸਵਾਲਾਂ ਦੇ ਮੀਡੀਆ ਨੂੰ ਜਵਾਬ ਦਿੱਤੇ। ਹਾਲਾਂਕਿ ਇਸ ਦੌਰਾਨ ਕੁਝ ਹੀ ਸਵਾਲ ਕੀਤੇ ਸਨ। ਨਾਸਾ ਹੀ ਲਾਈਵ ਸਟ੍ਰੀਮਿੰਗ ਦੌਰਾਨ ਨਾਸਾ ਲਗਾਤਾਰ ਲੋਕਾਂ ਦੇ ਪੁੱਛੇ ਗਏ ਸਵਾਲਾਂ ਦੇ ਜਵਾਬ ਦੇ ਰਿਹਾ ਹੈ। ਕੋਈ ਵੀ ਨਾਸਾ ਦੇ ਐਪ, ਜਾਂ ਉਨ੍ਹਾਂ ਦੇ ਯੂਟਿਊਬ ਚੈਨਲ ਤੇ ਸੋਸ਼ਲ ਮੀਡੀਆ ਪੇਜ 'ਤੇ ਜਾ ਕੇ ਸਵਾਲ ਪੁੱਛ ਸਕਦਾ ਹੈ ਤੇ ਨਾਲ ਹੀ ਮੰਗਲ ਦਾ ਨਜ਼ਾਰਾ ਪਹਿਲੀ ਵਾਰ ਆਪਣੀ ਅੱਖਾਂ ਤੋਂ ਦੇਖ ਸਕਦਾ ਹੈ। ਨਾਸਾ ਦਾ ਕਹਿਣਾ ਸੀ ਕਿ ਇੰਜੇਵਿਨਿਟੀ ਦਾ ਮੰਗਲ ਦੇ ਵਾਤਾਵਰਣ 'ਚ ਉਡਾਨ ਧਰਤੀ 'ਤੇ ਉਡਾਨ ਭਰਣ ਤੋਂ ਕਿਤੇ ਜ਼ਿਆਦਾ ਮੁਸ਼ਕਲ ਹੈ ਪਰ ਇਸ ਨੂੰ ਦੇਖਣ ਵਾਲਿਆਂ ਨੇ ਯੂਟਿਊਬ 'ਤੇ ਲਾਈਵ ਸਟ੍ਰੀਮਿੰਗ ਦੌਰਾਨ ਲਿਖਿਆ ਕਿ ਇਹ ਇੰਨਾ ਵੀ ਮੁਸ਼ਕਲ ਨਹੀਂ ਲੱਗ ਰਿਹਾ ਹੈ।

Posted By: Amita Verma