ਧਰਮਿੰਦਰ ਮਿਸ਼ਰਾ, ਲਖਨਊ : ਹਰ ਸਾਲ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਡੇਂਗੂ ਦੀ ਦਵਾਈ ਭਾਰਤੀ ਵਿਗਿਆਨੀਆਂ ਨੇ ਡੂੰਘੀ ਖੋਜ ਤੋਂ ਬਾਅਦ ਲੱਭ ਲਈ ਹੈ। ਇਸ ਦੇ ਪਹਿਲੇ ਪੜਾਅ 'ਚ ਚੂਹਿਆਂ 'ਤੇ ਕੀਤਾ ਗਿਆ ਟ੍ਰਾਇਲ ਕਾਮਯਾਬ ਪਾਇਆ ਗਿਆ ਹੈ। ਛੇਤੀ ਮਨੁੱਖਾਂ 'ਤੇ ਵੀ ਇਸ ਦਾ ਪ੍ਰਰੀਖਣ ਹੋਵੇਗਾ। ਇਸ ਤੋਂ ਬਾਅਦ ਦਵਾਈਆਂ ਬਾਜ਼ਾਰ 'ਚ ਉਪਲਬਧ ਹੋ ਸਕਦੀਆਂ ਹਨ। ਕੇਂਦਰੀ ਦਵਾ ਤੇ ਖੋਜ ਸੰਸਥਾਨ (ਸੀਐੱਮਸਆਈਆਰ-ਸੀਡੀਆਰਆਈ) ਦੇ ਵਿਗਿਆਨੀਆਂ ਨੇ ਦੱਸਿਆ ਕਿ ਦੋ ਦਵਾਈਆਂ ਡੇਂਗੂ ਦੇ ਇਲਾਜ 'ਚ ਕਾਰਗਰ ਪਾਈਆਂ ਗਈਆਂ ਹਨ। ਸੌ ਚੂਹਿਆਂ 'ਤੇ ਇਸ ਡਰੱਗਜ਼ ਦਾ ਟ੍ਰਾਇਲ ਕੀਤਾ ਗਿਆ। ਇਸ ਨਾਲ ਡੇਂਗੂ ਦੇ ਮਰੀਜ਼ਾਂ ਦੇ ਸਟੀਕ ਇਲਾਜ ਦੀ ਨਵੀਂ ਉਮੀਦ ਜਾਗ ਚੁੱਕੀ ਹੈ। ਅਜੇ ਤਕ ਪੂਰੀ ਦੁਨੀਆ 'ਚ ਡੇਂਗੂ ਦੀ ਕੋਈ ਦਵਾਈ ਮੌਜੂਦ ਨਹੀਂ ਹੈ। ਸਿਰਫ਼ ਲੱਛਣਾਂ ਦੇ ਆਧਾਰ 'ਤੇ ਇਲਾਜ ਕੀਤਾ ਜਾਂਦਾ ਹੈ। ਇਸ ਹਾਲਤ 'ਚ ਵਿਗਿਆਨੀਆਂ ਦੀ ਇਹ ਖੋਜ ਦੇਸ਼ ਦੇਸ਼ ਦੇ ਨਾਲ-ਨਾਲ ਦੁਨੀਆ ਭਰ ਦੇ ਮਰੀਜ਼ਾਂ ਲਈ ਕਾਫ਼ੀ ਵੱਡੀ ਤੇ ਅਹਿਮ ਮੰਨੀ ਜਾ ਰਹੀ ਹੈ। ਹਾਲਾਂਕਿ ਅਜੇ ਮਨੁੱਖਾਂ 'ਤੇ ਇਸ ਡਰੱਗ ਦਾ ਟ੍ਰਾਇਲ ਨਹੀਂ ਹੋਇਆ, ਪਰ ਇਸ ਦੀ ਤਿਆਰੀ ਸ਼ੁਰੂ ਹੋ ਗਈ ਹੈ।

ਛੇਤੀ ਆਵੇਗੀ ਬਾਜ਼ਾਰ 'ਚ

ਸੀਡੀਆਰਆਈ ਦੇ ਡਾਇਰੈਕਟਰ ਪ੍ਰਰੋਫੈਸਰ ਕੁੰਡੂ ਨੇ ਦੱਸਿਆ ਕਿ ਇਹ ਦਵਾਈਆਂ ਡੇਂਗੂ ਦੇ ਮਰੀਜ਼ਾਂ 'ਤੇ ਪੂਰੀ ਤਰ੍ਹਾਂ ਕਾਰਗਰ ਹੋਣਗੀਆਂ। ਹਿਊਮਨ ਟ੍ਰਾਇਲ ਤੋਂ ਬਾਅਦ ਦਵਾਈ ਪੇਟੈਂਟ ਕਰਾ ਕੇ ਛੇਤੀ ਬਾਜ਼ਾਰ 'ਚ ਉਤਾਰੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਮਨੁੱਖਾਂ 'ਤੇ ਟ੍ਰਾਇਲ ਦੀ ਪ੍ਰਕਿਰਿਆ ਤੇਜ਼ੀ ਨਾਲ ਚੱਲ ਰਹੀ ਹੈ ਕਿਉਂਕਿ ਇਸ ਸਮੇਂ ਕੋਰੋਨਾ ਦੇ ਕਹਿਰ ਦੇ ਨਾਲ ਦੇਸ਼ ਦੇ ਵੱਖ-ਵੱਖ ਸੂਬਿਆਂ ਤੇ ਸ਼ਹਿਰਾਂ 'ਚ ਡੇਂਗੂ ਦਾ ਕਹਿਰ ਤੇਜ਼ੀ ਨਾਲ ਵਧ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਪੇਟੈਂਟ ਪ੍ਰਕਿਰਿਆ ਪੂਰੀ ਨਾ ਹੋਣ 'ਤੇ ਅਜੇ ਦੋਵਾਂ ਦਵਾਈਾਂ ਦੇ ਨਾਵਾਂ ਦੀ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ।

Posted By: Sunil Thapa