ਜੇਐੱਨਐੱਨ, ਗੋਰਖਪੁਰ : ਰੇਲਵੇ ਬੋਰਡ ਨੇ ਉੱਤਰ ਪੂਰਬ ਰੇਲਵੇ ਤੋਂ ਹੋ ਕੇ ਚੱਲਣ ਵਾਲੀਆਂ ਕੁਝ ਟ੍ਰੇਨਾਂ ਦੀ ਸਮਾਂ-ਸਾਰਣੀ ਇਕ ਦਸੰਬਰ ਤੋਂ ਬਦਲ ਦਿੱਤੀ ਹੈ। ਇਸ 'ਚ ਗੋਰਖਪੁਰ ਦੇ ਰਸਤੇ ਚੱਲਣ ਵਾਲੀਆਂ ਕੁਝ ਟ੍ਰੇਨਾਂ ਵੀ ਸ਼ਾਮਿਲ ਹਨ। ਹੇਠਾਂ ਲਿਖੀਆਂ ਸਾਰੀਆਂ ਟ੍ਰੇਨਾਂ ਹੁਣ ਦਸੰਬਰ ਤੋਂ ਬਦਲੇ ਸਮੇਂ ਅਨੁਸਾਰ ਚੱਲਣਗੀਆਂ।

ਇਨ੍ਹਾਂ ਟ੍ਰੇਨਾਂ ਦੀ ਬਦਲੀ ਹੈ ਸਮਾਂ-ਸਾਰਣੀ

02407 ਨਿਊ ਜਲਪਾਈਗੁੜੀ-ਅੰਮ੍ਰਿਤਸਰ ਕਰਮਭੂਮੀ ਸਪੈਸ਼ਲ 9 ਦਸੰਬਰ ਤੋਂ ਹਰੇਕ ਬੁੱਧਵਾਰ ਨੂੰ ਸਵੇਰੇ 8.15 ਵਜੇ ਰਵਾਨਾ ਹੋਵੇਗੀ। ਇਹ ਟ੍ਰੇਨ ਗੋਰਖਪੁਰ ਤੋਂ ਰਾਤ 10.10 ਵਜੇ ਚੱਲ ਕੇ ਦੂਸਰੇ ਦਿਨ ਸ਼ਾਮ 5.35 ਵਜੇ ਅੰਮ੍ਰਿਤਸਰ ਪਹੁੰਚੇਗੀ।

02408 ਅੰਮ੍ਰਿਤਸਰ-ਨਿਊ ਜਲਪਾਈਗੁੜੀ ਕਰਮਭੂਮੀ ਸਪੈਸ਼ਲ 4 ਦਸੰਬਰ ਤੋਂ ਹਰੇਕ ਸ਼ੁੱਕਰਵਾਰ ਨੂੰ ਸਵੇਰੇ 9.25 ਵਜੇ ਰਵਾਨਾ ਹੋਵੇਗੀ। ਗੋਰਖਪੁਰ ਤੋਂ ਦੂਸਰੇ ਦਿਨ ਸਵੇਰੇ 4.50 ਵਜੇ ਨਿਕਲ ਕੇ ਸ਼ਾਮ 6.35 ਵਜੇ ਨਿਊ ਜਲਪਾਈਗੁੜੀ ਪਹੁੰਚੇਗੀ।

04010 ਅਨੰਦ ਵਿਹਾਰ ਟਰਮੀਨਲਸ-ਬਾਪੂਧਾਮ ਮੋਤਿਹਾਰੀ ਸਪੈਸ਼ਲ 5 ਦਸੰਬਰ ਤੋਂ ਹਰੇਕ ਸ਼ਨੀਵਾਰ ਨੂੰ ਰਾਤ 11.45 ਵਜੇ ਰਵਾਨਾ ਹੋਵੇਗੀ। ਗੋਰਖਪੁਰ ਤੋਂ ਦੂਸਰੇ ਦਿਨ ਦੁਪਹਿਰ ਬਾਅਦ 3.5 ਵਜੇ ਨਿਕਲ ਕੇ ਰਾਤ 7.45 ਵਜੇ ਮੋਤਿਹਾਰੀ ਪਹੁੰਚੇਗੀ।

04009 ਬਾਪੂਧਾਮ ਮੋਤਿਹਾਰੀ-ਅਨੰਦ ਵਿਹਾਰ ਟਰਮੀਨਲਸ ਸਪੈਸ਼ਲ 06 ਦਸੰਬਰ ਤੋਂ ਹਰੇਕ ਐਤਵਾਰ ਨੂੰ ਰਾਤ 9.12 ਵਜੇ ਰਵਾਨਾ ਹੋਵੇਗੀ। ਗੋਰਖਪੁਰ ਤੋਂ ਰਾਤ 02.40 ਵਜੇ ਨਿਕਲ ਕੇ ਦੂਸਰੇ ਦਿਨ ਸ਼ਾਮ 6.15 ਵਜੇ ਅਨੰਦਵਿਹਾਰ ਟਰਮੀਨਲਸ ਪਹੁੰਚੇਗੀ।

04674 ਅੰਮ੍ਰਿਤਸਰ-ਜੈਨਗਰ ਸ਼ਹੀਦ ਸਪੈਸ਼ਲ 1 ਦਸੰਬਰ ਤੋਂ ਹਰੇਕ ਮੰਗਲਵਾਰ, ਵੀਰਵਾਰ, ਸ਼ੁੱਕਰਵਾਰ ਤੇ ਐਤਵਾਰ ਨੂੰ ਦੁਪਹਿਰ 1.05 ਵਜੇ ਰਵਾਨਾ ਹੋਵੇਗੀ। ਇਹ ਟ੍ਰੇਨ ਗੋਰਖਪੁਰ ਤੋਂ ਦੂਸਰੇ ਦਿਨ ਦੁਪਹਿਰ 12.15 ਵਜੇ ਨਿਕਲ ਕੇ ਰਾਤ 12.30 ਵਜੇ ਜੈਨਗਰ ਪਹੁੰਚੇਗੀ।

04673 ਜੈਨਗਰ-ਅੰਮ੍ਰਿਤਸਰ ਸ਼ਹੀਦ ਸਪੈਸ਼ਲ 03 ਦਸੰਬਰ ਤੋਂ ਹਰੇਕ ਸੋਮਵਾਰ, ਬੁੱਧਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਸਵੇਰੇ 07.20 ਵਜੇ ਰਵਾਨਾ ਹੋਵੇਗੀ। ਗੋਰਖਪੁਰ ਤੋਂ ਰਾਤ 7.20 ਵਜੇ ਨਿਕਲ ਕੇ ਦੂਸਰੇ ਦਿਨ ਸ਼ਾਮ 4.40 ਵਜੇ ਅੰਮ੍ਰਿਤਸਰ ਪਹੁੰਚੇਗੀ।

ਮਹਾ ਪ੍ਰਬੰਧਕ ਨੇ ਕੀਤਾ ਗੋਰਖਪੁਰ-ਬੜਨੀ ਰੇਲਮਾਰਗ ਦਾ ਵਿੰਡੋ ਨਿਰੀਖਣ

ਉੱਤਰ ਪੂਰਬ ਰੇਲਵੇ ਦੇ ਮਹਾਪ੍ਰਬੰਧਕ ਵਿਨੈ ਕੁਮਾਰ ਤ੍ਰਿਪਾਠੀ ਨੇ ਸ਼ਨੀਵਾਰ ਨੂੰ ਗੋਰਖਪੁਰ-ਬੜਨੀ ਰੇਲ ਮਾਰਗ ਦਾ ਨਿਰੀਖਣ ਟ੍ਰੇਨ ਤੋਂ ਵਿੰਡੋ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਨੇ ਇਸ ਰੇਲਮਾਰਗ 'ਤੇ ਪੈਣ ਵਾਲੇ ਸਾਰੇ ਸਟੇਸ਼ਨ ਭਵਨਾਂ, ਫਾਟਕਾਂ ਅਤੇ ਪੁਲ਼ਾਂ ਦਾ ਅਵਲੋਕਨ ਕੀਤਾ।

Posted By: Ramanjit Kaur