ਅੰਬਾਲਾ, ਜੇਐੱਨਐੱਨ : ਦੇਸ਼ ਤੇ ਪੰਜਾਬ-ਹਰਿਆਣਾ 'ਚ ਜਲਦ ਹੀ ਵਿਆਪਕ ਪੱਧਰ 'ਤੇ ਪ੍ਰਾਈਵੇਟ ਟਰੇਨਾਂ ਚੱਲਣਗੀਆਂ। ਭਾਰਤੀ ਰੇਲ ਨੇ 109 ਰੂਟਾਂ 'ਤੇ ਚੱਲਣ ਵਾਲੀਆਂ 150 ਪ੍ਰਾਈਵੇਟ ਟਰੇਨਾਂ ਦਾ ਰੂਟ ਤਿਆਰ ਕਰ ਕੇ ਦੇਸ਼ਭਰ ਦੇ ਅਧਿਕਾਰੀਆਂ ਤੋਂ ਸੁਝਾਅ ਮੰਗੇ ਹਨ। ਰੇਲ ਮੰਤਰਾਲੇ ਨੇ ਲਿਖਿਤ ਆਦੇਸ਼ ਤੇ ਵੀਡੀਓ ਕਾਨਫਰੰਸ ਦੇ ਮਾਧਿਅਮ ਨਾਲ ਪ੍ਰਾਈਵੇਟ ਟਰੇਨਾਂ ਦੇ ਸੰਚਾਲਨ, ਸੁਰੱਖਿਆ ਤੇ ਜਿਨ੍ਹਾਂ ਰੂਟਾਂ 'ਤੇ ਚੱਲੇਗੀ ਉੱਥੇ ਪਹਿਲਾ ਜਾਂ ਉਸ ਸਮੇਂ ਕਿਹੜੀ ਟਰੇਨ ਚੱਲ ਰਹੀ ਹੈ ਇਸ ਦੀ ਟਾਈਮਿੰਗ ਨੂੰ ਲੈ ਕੇ ਸੁਝਾਅ ਮੰਗੇ ਹਨ।


31 ਜੁਲਾਈ ਨੂੰ ਦੇਸ਼ ਭਰ ਦੇ ਅਧਿਕਾਰੀਆਂ ਨੂੰ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼, 109 ਰੂਟਾਂ 'ਤੇ ਚੱਲਣ ਵਾਲੀਆਂ ਹਨ 150 ਟਰੇਨਾਂ


ਇਨ੍ਹਾਂ ਖ਼ਾਸ ਟਰੇਨਾਂ ਦੇ ਪਟੜੀ 'ਤੇ ਉਤਰਨ ਤੋਂ ਬਾਅਦ ਮੌਜੂਦਾ ਸਮੇਂ 'ਚ ਚੱਲ ਰਹੀਆਂ ਟਰੇਨਾਂ ਦੇ ਟਾਈਮ ਟੇਬਲ 'ਚ ਬਦਲਾਅ ਹੋਣਗੇ। ਹਰਿਆਣਾ ਤੇ ਪੰਜਾਬ ਤੋਂ ਵੀ 18 ਰੂਟਾਂ 'ਤੇ ਇਹ ਟਰੇਨਾਂ ਚੱਲਣਗੀਆਂ। ਇਨ੍ਹਾਂ 'ਚ ਰੋਜ਼ਾਨਾ ਤੇ ਹਫ਼ਤਾਵਾਰੀ ਟਰੇਨ ਵੀ ਸ਼ਾਮਲ ਹਨ। ਇਸ ਸਬੰਧ 'ਚ ਅਧਿਕਾਰੀਆਂ ਨੂੰ 7 ਅਗਸਤ ਤਕ ਆਪਣੇ ਸੁਝਾਅ ਰੇਲ ਮੰਤਰਾਲੇ ਨੂੰ ਭੇਜੇ ਹਨ।


ਹਰਿਆਣਾ ਤੇ ਪੰਜਾਬ ਤੋਂ 18 ਰੂਟਾਂ 'ਤੇ ਵੱਖ-ਵੱਖ ਸੂਬਿਆਂ ਲਈ ਚੱਲੇਗੀ ਸਪੇਸ਼ਲ ਟੇਰਨ


ਇਨ੍ਹਾਂ ਪ੍ਰਾਈਵੇਟ ਟਰੇਨਾਂ 'ਚ ਨਵੀਂ ਦਿੱਲੀ ਤੋਂ ਅੰਮ੍ਰਿਤਸਰ ਦੋ ਟਰੇਨਾਂ, ਨਵੀਂ ਦਿੱਲੀ ਤੋਂ ਚੰਡੀਗੜ੍ਹ ਤਿੰਨ ਟਰੇਨਾਂ, ਲਖਨਊ ਤੋਂ ਕਟੜਾ ਲਈ ਦੋ ਟਰੇਨਾਂ, ਅੰਮ੍ਰਿਤਸਰ ਤੋਂ ਫਰੀਦਾਬਾਦ ਦੋ ਟਰੇਨਾਂ, ਵਾਰਾਣਸੀ ਤੋਂ ਬਠਿੰਡਾ ਦੋ ਟਰੇਨਾਂ, ਨਾਗਪੁਰ ਤੋਂ ਚੰਡੀਗੜ੍ਹ ਦੋ ਟਰੇਨਾਂ, ਭੋਪਾਲ ਤੋਂ ਮੁੰਬਈ ਦੋ ਟਰੇਨਾਂ, ਭੋਪਾਲ ਤੋਂ ਪੂਨਾ ਦੋ ਟਰੇਨਾਂ ਸ਼ਾਮਲ ਹਨ। ਇਸ ਤੋਂ ਇਲਾਵਾ ਨਵੀਂ ਦਿੱਲੀ ਤੋਂ ਰਿਸ਼ੀਕੇਸ਼ ਲਈ ਦੋ ਟਰੇਨਾਂ, ਇੰਦੌਰ ਤੋਂ ਦਿੱਲੀ ਦੋ ਟਰੇਨਾਂ, ਨਵੀਂ ਦਿੱਲੀ ਤੋਂ ਵਾਰਾਣਸੀ ਦੋ ਟਰੇਨਾਂ, ਆਨੰਦ ਬਿਹਾਰ ਤੋਂ ਦਰਭੰਗਾ ਦੋ ਟਰੇਨਾਂ, ਆਨੰਦ ਬਿਹਾਰ ਤੋਂ ਬੜਗਾਮ ਤਕ ਦੋ ਟਰੇਨਾਂ, ਲਖਨਊ ਤੋਂ ਦਿੱਲੀ ਦੋ ਟਰੇਨਾਂ ਆਦਿ ਸ਼ਾਮਲ ਹਨ।


ਰੇਲਵੇ ਨੇ ਪ੍ਰਾਈਵੇਟ ਟਰੇਨਾਂ ਲਈ ਰੂਟ ਪ੍ਰਸਤਾਵਿਤ ਕਰ ਦਿੱਤੇ ਹਨ। ਟਰੇਨਾਂ ਨੂੰ ਚਲਾਉਣ ਲਈ ਪ੍ਰਾਈਵੇਟ ਕੰਪਨੀਆਂ ਨੂੰ ਬੁਲਾਇਆ ਜਾ ਚੁੱਕਾ ਹੈ। ਇਨ੍ਹਾਂ ਸਾਰੀਆਂ ਟਰੇਨਾਂ ਦੇ ਡਿੱਬੇ ਮੇਕ ਇਨ ਇੰਡੀਆ ਦੀਆਂ ਨੀਤੀਆਂ ਦੇ ਤਹਿਤ ਹੀ ਬਣਾਏ ਜਾਣਗੇ। ਇਨ੍ਹਾਂ ਟਰੇਨਾਂ ਨੂੰ ਚੱਲਣਾਉਣ ਦੀ ਜ਼ਿੰਮੇਵਾਰੀ ਰੇਲਵੇ ਦੇ ਚਾਲਕ ਦੀ ਹੋਵੇਗੀ।

ਇਸ ਤੋਂ ਇਲਾਵਾ ਗਾਰਡ ਵੀ ਰੇਲਵੇ ਦਾ ਹੀ ਹੋਵੇਗਾ। ਟਰੇਨ ਸੰਚਾਲਨ ਦੀ ਵਿਵਸਥਾ, ਟਿਕਟ ਤੇ ਖਾਨ-ਪੀਣ ਵੀ ਕੰਪਨੀਆਂ ਦੇ ਜਿੰਮੇ ਹੋਵੇਗਾ। ਰੇਲਵੇ ਨੇ ਜਿਨ੍ਹਾਂ ਰੂਟਾਂ 'ਤੇ ਯਾਤਰੀਆਂ ਦੀ ਗਿਣਤੀ ਵੱਧ ਹੈ ਤੇ ਵੇਟਿੰਗ ਟਿਕਟ ਹੀ ਮਿਲਦਾ ਹੈ ਉੱਥੇ ਟਰੇਨਾਂ ਨੂੰ ਚਲਾਉਣ ਦਾ ਫ਼ੈਸਲਾ ਲਿਆ ਹੈ।

Posted By: Rajnish Kaur