Indian Railways News : ਕਈ ਵਾਰ ਅਜਿਹਾ ਹੁੰਦਾ ਹੈ ਕਿ ਅਸੀਂ ਰੇਲ ਦੀਆਂ ਟਿਕਟਾਂ ਬੁੱਕ ਕਰਵਾ ਲੈਂਦੇ ਹਾਂ। ਐਨ ਮੌਕੇ 'ਤੇ, ਪਲਾਨ ਰੱਦ ਹੋ ਜਾਂਦਾ ਹੈ। ਅਜਿਹੇ 'ਚ ਟਿਕਟ ਕੈਂਸਲ ਕਰਨੀ ਪੈਂਦੀ ਹੈ। ਉਹ ਪੈਸੇ ਵੀ ਕੱਟ ਲਏ ਜਾਂਦੇ ਹਨ। ਹਾਲਾਂਕਿ ਰੇਲਵੇ ਦੇ ਨਿਯਮਾਂ ਮੁਤਾਬਕ ਯਾਤਰੀਆਂ ਕੋਲ ਹੋਰ ਵਿਕਲਪ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਯਾਤਰਾ ਨੂੰ ਮੁਲਤਵੀ ਕੀਤਾ ਜਾ ਸਕਦਾ ਹੈ। ਉਹ ਬੋਰਡਿੰਗ ਸਟੇਸ਼ਨ ਵੀ ਬਦਲ ਸਕਦੇ ਹਨ।

ਕਿਵੇਂ ਬਦਲੀਏ ਬੋਰਡਿੰਗ ਸਟੇਸ਼ਨ

ਯਾਤਰੀ ਰੇਲਗੱਡੀ ਮੈਨੇਜਰ ਨੂੰ ਲਿਖਤੀ 'ਚ ਪੱਤਰ ਲਿਖ ਕੇ ਜਾਂ ਟ੍ਰੇਨ ਮਿਸ ਹੋਣ ਦੇ 24 ਘੰਟੇ ਪਹਿਲਾਂ ਕਿਸੇ ਕੰਪਿਊਟਰਾਈਜ਼ਡ ਰਿਜ਼ਰਵੇਸ਼ਨ ਸੈਂਟਰ 'ਤੇ ਜਾ ਕੇ ਬੋਰਡਿੰਗ ਸਟੇਸ਼ਨ ਨੂੰ ਬਦਲ ਸਕਦੇ ਹੋ। ਇਹ ਸਹੂਲਤ ਆਫਲਾਈਨ ਤੇ ਆਨਲਾਈਨ ਦੋਵਾਂ ਟਿਕਟਾਂ 'ਤੇ ਮਿਲਦੀ ਹੈ।

ਯਾਤਰਾ ਦਾ ਕਰ ਸਕਦੇ ਹੋ ਵਿਸਥਾਰ

ਜੇਕਰ ਯਾਤਰੀ ਸਫ਼ਰ ਅੱਗੇ ਵਧਾਉਣਾ ਚਾਹੁੰਦੇ ਹਨ, ਯਾਨੀ ਜਿਸ ਸਟੇਸ਼ਨ ਤਕ ਟਿਕਟ ਬੁੱਕ ਕੀਤੀ ਗਈ ਹੈ, ਉਸ ਦੇ ਅੱਗੇ ਸਟੇਸ਼ਨ ਤਕ ਜਾਣਾ ਹੈ। ਫਿਰ ਇਸਦੇ ਲਈ ਯਾਤਰੀ ਨੂੰ ਮੰਜ਼ਿਲ 'ਤੇ ਪਹੁੰਚਣ ਤੋਂ ਪਹਿਲਾਂ ਜਾਂ ਬੁੱਕ ਕੀਤੀ ਯਾਤਰਾ ਪੂਰੀ ਹੋਣ ਤੋਂ ਬਾਅਦ ਟਿਕਟ ਚੈਕਿੰਗ ਸਟਾਫ ਨਾਲ ਸੰਪਰਕ ਕਰਨਾ ਪਵੇਗਾ। ਉਸ ਨੂੰ ਯਾਤਰਾ ਬਾਰੇ ਜਾਣਕਾਰੀ ਦੇਣੀ ਹੋਵੇਗੀ।

ਸਿਰਫ ਇੱਕ ਵਾਰ ਬਦਲ ਸਕਦੇ ਹੋ ਤਾਰੀਕ

ਭਾਰਤੀ ਰੇਲਵੇ ਦੀ ਵੈੱਬਸਾਈਟ ਮੁਤਾਬਕ ਸਟੇਸ਼ਨ ਕਾਊਂਟਰ 'ਤੇ ਬੁੱਕ ਕੀਤੀ ਗਈ ਟਿਕਟ ਦੀ ਤਰੀਕ ਸਿਰਫ ਇਕ ਵਾਰ ਬਦਲੀ ਜਾ ਸਕਦੀ ਹੈ। ਭਾਵੇਂ ਸੀਟ ਪੱਕੀ ਹੋਵੇ ਜਾਂ ਵੇਟਿੰਗ 'ਚ ਹੋਵੇ। ਯਾਤਰੀ ਨੂੰ ਰੇਲਗੱਡੀ ਦੇ ਰਵਾਨਗੀ ਤੋਂ 48 ਘੰਟੇ ਪਹਿਲਾਂ ਰਿਜ਼ਰਵੇਸ਼ਨ ਦਫਤਰ ਜਾ ਕੇ ਆਪਣੀ ਟਿਕਟ ਸਰੰਡਰ ਕਰਨੀ ਪਵੇਗੀ। ਇਹ ਸਹੂਲਤ ਸਿਰਫ ਆਫਲਾਈਨ ਟਿਕਟਾਂ 'ਤੇ ਉਪਲਬਧ ਹੈ।

Posted By: Seema Anand