v> ਨਵੀਂ ਦਿੱਲੀ (ਏਜੰਸੀ) : ਭਾਰਤੀ ਰੇਲਵੇ ਜਲਦ ਹੀ ਆਪਣੇ ਬਾਰਡ ਆਫ ਮੈਂਬਰਜ਼ ਦੀ ਗਿਣਤੀ ਘਟਾਉਣ ਜਾ ਰਹੀ ਹੈ। ਐਤਵਾਰ ਨੂੰ ਇਸ ਦੀ ਜਾਣਕਾਰੀ ਦਿੰਦਿਆਂ ਸੂਤਰਾਂ ਨੇ ਕਿਹਾ ਕਿ ਰੇਲਵੇ ਨੇ ਫ਼ੈਸਲਾ ਕੀਤਾ ਹੈ ਕਿ ਉਹ 25 ਫ਼ੀਸਦੀ ਅਧਿਕਾਰੀਆਂ ਦੀ ਛਾਂਟੀ ਕਰੇਗਾ। ਨਿਊਜ਼ ਏਜੰਸੀ ਪੀਟੀਆਈ ਅਨੁਸਾਰ ਰੇਲਵੇ ਦੀ ਇਸ ਛਾਂਟੀ ਤੋਂ ਬਾਅਦ ਬੋਰਡ 'ਚ ਮੌਜੂਦਾ ਅਧਿਕਾਰੀਆਂ ਦੀ ਗਿਣਤੀ 200 ਤੋਂ ਘਟ ਕੇ 150 ਰਹਿ ਜਾਵੇਗੀ। ਇਸ ਤੋਂ ਬਾਅਦ ਡਾਇਰੈਕਟਰ ਜਾਂ ਜਿਹੜੇ ਵੀ ਅਧਿਕਾਰੀ ਇਸ ਤੋਂ ਇਸ ਉੱਚ ਅਹੁਦੇ 'ਤੇ ਹੋਣਗੇ, ਉਨ੍ਹਾਂ ਦਾ ਟਰਾਂਸਫਰ ਜ਼ੋਨ 'ਚ ਕਰ ਦਿੱਤਾ ਜਾਵੇਗਾ। ਇਸ ਤਰ੍ਹਾਂ ਜ਼ੋਨ ਦੀ ਕਾਰਜ ਸਮਰੱਥਾ ਵਧੇਗੀ।

Posted By: Seema Anand