ਭਾਰਤੀ ਰੇਲਵੇ (Indian Railway) ਨੇ ਵੱਖ-ਵੱਖ ਕੈਂਪਾਂ 'ਚ ਗ਼ੈਰ-ਰੇਲਵੇ ਮੁਲਾਜ਼ਮਾਂ (Non Railways Patients) ਦੀ ਆਰਟੀ-ਪੀਸੀਆਰ ਜਾਂਚ (RT-PCR Test) ਤੇ ਰੈਪਿਡ ਐਂਟੀਜਨ ਟੈਸਟ (RAT) 'ਤੇ ਕੀਤੇ ਗਏ ਖ਼ਰਚ ਨੂੰ ਮਾਫ਼ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਗੱਲ ਦੀ ਜਾਣਕਾਰੀ ਮੰਤਰਾਲੇ ਦੇ ਇਕ ਬਿਆਨ 'ਚ ਦਿੱਤੀ। ਏਨਾ ਹੀ ਨਹੀਂ, ਰੇਲਵੇ ਨੇ ਕੋਰੋਨਾ ਵਾਇਰਸ (Coronavirus) ਸਬੰਧਤ ਹਸਪਤਾਲ 'ਚ ਅਜਿਹੇ ਮਰੀਜ਼ਾਂ ਨੂੰ ਮੁਫ਼ਤ ਖਾਣਾ ਦੇਣ ਦਾ ਵੀ ਐਲਾਨ ਕੀਤਾ ਹੈ। ਹੁਣ ਮਰੀਜ਼ਾਂ ਨੂੰ ਖਾਣੇ 'ਤੇ ਲੱਗਣ ਵਾਲੀ ਫੀਸ ਦੇਣੀ ਪਵੇਗੀ।

ਰੇਲਵੇ ਨੇ ਕਿਹਾ, 'ਭਾਰਤੀ ਰੇਲਵੇ ਅੱਗੇ ਆ ਕੇ ਆਪਣੇ ਪੂਰੇ ਜੋਸ਼ ਨਾਲ ਕੋਰੋਨਾ ਨਾਲ ਲੜ ਰਹੀ ਹੈ। ਇਸ ਵਿਚ ਰੇਲਵੇ ਵੱਲੋਂ ਸਪਲਾਈ ਲੜੀ ਨੂੰ ਬਣਾਈ ਰੱਖਣਾ ਤੇ ਅਰਥਵਿਵਸਥਾ ਦੇ ਪਹੀਏ ਨੂੰ ਘੁਮਾਉਂਦੇ ਰਹਿਣ ਤੋਂ ਲੈ ਕੇ ਕੋਵਿਡ-19 ਕੇਅਰ ਕੋਚ ਮੁਹੱਈਆ ਕਰਵਾਉਣਾ, ਆਕਸੀਜਨ ਐਕਸਪ੍ਰੈੱਸ ਤੇ ਯਾਤਰੀ ਗੱਡੀਆਂ ਨੂੰ ਇਸ ਮੁਸ਼ਕਲ ਸਮੇਂ ਵੀ ਚਲਾਉਂਦੇ ਰਹਿਣਾ ਸ਼ਾਮਲ ਹਨ।'

ਕੋਵਿਡ ਪੇਸ਼ੈਂਟ ਨੂੰ ਮੁਫ਼ਤ ਮਿਲੇਗਾ ਖਾਣਾ

ਰੇਲਵੇ ਨੇ ਕਿਹਾ, 'ਅਹਿਮ ਮੈਡੀਕਲ ਫੀਸਾਂ ਨੂੰ ਮਾਫ ਕਰਨਾ ਸਭ ਲਈ ਸਿਹਤ ਸੇਵਾਵਾਂ ਆਸਾਨ ਬਣਾਉਣ ਦੀ ਦਿਸ਼ਾ ਵਿਚ ਕਦਮ ਹੈ।' ਰੇਲਵੇ ਨੇ ਕਿਹਾ ਕਿ ਉਹ ਵੀ ਭਾਰਤ ਸਰਕਾਰ ਦੀ ਇਕ ਯੂਨਿਟ ਹੈ ਤੇ ਸੰਕਟ ਦੇ ਇਸ ਸਮੇਂ ਪੂਰੀ ਭਾਰਤ ਸਰਕਾਰ ਇਕੱਠੀ ਕੋਰੋਨਾ ਮਹਾਮਾਰੀ ਨਾਲ ਲੜ ਰਹੀ ਹੈ। ਰੇਲਵੇ ਬੋਰਡ ਨੇ ਕਿਹਾ ਕਿ ਰੇਲਵੇ ਹਸਪਤਾਲ 'ਚ ਐਡਮਿਟ ਹੋਣ ਵਾਲੇ ਕੋਰੋਨਾ ਮਰੀਜ਼ਾਂ ਤੋਂ ਨਾ ਤਾਂ ਆਰਟੀ-ਪੀਸੀਆਰ ਟੈਸਟ ਤੇ ਨਾ ਹੀ ਰੈਪਿਡ ਐਂਟੀਜਨ ਟੈਸਟ ਦਾ ਚਾਰਜ ਲਿਆ ਜਾਵੇਗਾ।

Posted By: Seema Anand