ਨਵੀਂ ਦਿੱਲੀ, ਆਈਏਐੱਨਐੱਸ : ਭਾਰਤੀ ਰੇਲਵੇ ਨੇ ਵੀਰਵਾਰ ਨੂੰ ਉਨ੍ਹਾਂ ਸਾਰੀਆਂ ਮੀਡੀਆ ਰਿਪੋਰਟਾਂ ਦਾ ਖੰਡਨ ਕੀਤਾ ਜਿਨ੍ਹਾਂ 'ਚ ਦਾਅਵਾ ਕੀਤਾ ਗਿਆ ਸੀ ਕਿ 21 ਦਿਨਾਂ ਦੇ ਲਾਕਡਾਊਨ ਦੇ ਖਤਮ ਹੋਣ ਤੋਂ ਬਾਅਦ 15 ਅਪ੍ਰੈਲ ਤੋਂ ਟਰੇਨਾਂ ਦਾ ਸੰਚਾਲਨ ਫਿਰ ਤੋਂ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ ਹੈ।

ਇਕ ਬਿਆਨ 'ਚ ਰੇਲਵੇ ਨੇ ਕਿਹਾ ਕਿ ਰੇਲਵੇ ਮੰਤਰਾਲੇ ਨੇ ਹੁਣ ਤਕ ਨਾ ਤਾਂ ਲਾਕਡਾਊਨ ਬਾਰੇ ਗੱਲ ਕਰਕੇ ਟਰੇਨ ਚਲਾਣ ਤੇ ਨਾ ਹੀ ਯਾਤਰੀਆਂ ਲਈ ਕੋਈ ਪ੍ਰੋਟੋਕਾਲ ਜਾਰੀ ਨਹੀਂ ਕੀਤਾ ਹੈ ਜਿਵੇਂ ਕਿ ਮੀਡੀਆ ਰਿਪੋਰਟ 'ਚ ਕਿਹਾ ਗਿਆ ਹੈ। ਇਸ 'ਚ ਕਿਹਾ ਗਿਆ ਹੈ ਕਿ ਅਜਿਹੇ ਸਮੇਂ 'ਚ ਯਾਤਰੀ ਸੇਵਾਵਾਂ ਨੂੰ ਫਿਰ ਤੋਂ ਸ਼ੁਰੂ ਕਰਨ ਦੇ ਮਾਪਦੰਡ ਬਾਰੇ ਅੰਦਾਜ਼ਾ ਲਾਉਣਾ ਸਮੇਂ ਤੋਂ ਪਹਿਲਾਂ ਦੀ ਗੱਲ ਹੈ।

ਬਿਆਨ 'ਚ ਕਿਹਾ ਗਿਆ ਹੈ ਕਿ ਰੇਲਵੇ ਯਾਤਰੀਆਂ ਸਮੇਤ ਸਾਰੇ ਸਟੇਕ ਹੋਲਡਰਜ਼ ਦੇ ਹਿੱਤਾਂ ਨੂੰ ਧਿਆਨ 'ਚ ਰੱਖਦੇ ਹੋਏ ਜੋ ਸਭ ਲਈ ਬੇਹਤਰ ਹੋਵੇਗਾ ਉੱਥੇ ਹੀ ਫ਼ੈਸਲਾ ਲਵੇਗਾ। ਉਨ੍ਹਾਂ ਨੇ ਕਿਹਾ ਕਿ ਸਾਰੇ ਸਬੰਧਤ ਲੋਕਾਂ ਨੂੰ ਅਪੀਲ ਹੈ ਕਿ ਉਹ ਮੀਡੀਆ ਦੇ ਕੁਝ ਹਿੱਸਿਆਂ ਦੁਆਰਾ ਦਿਖਾਈ ਜਾ ਰਹੀਆਂ ਅਫਵਾਹਾਂ ਜਾਂ ਖ਼ਬਰਾਂ 'ਤੇ ਧਿਆਨ ਨਾ ਦੇਣ। ਰੇਲਵੇ ਨੇ ਕਿਹਾ ਕਿ ਜਦੋਂ ਇਸ ਸਬੰਧ 'ਚ ਕੋਈ ਫ਼ੈਸਲਾ ਲਿਆ ਜਾਵੇਗਾ ਤਾਂ ਇਸ ਬਾਰੇ ਸੂਚਿਤ ਕੀਤਾ ਜਾਵੇਗਾ।

ਦਰਅਸਲ ਭਾਰਤੀ ਰੇਲਵੇ ਦੀ ਟਿੱਪਣੀ ਕੁਝ ਸਮਾਚਾਰ ਰਿਪੋਰਟ 'ਚ ਲਾਕਡਾਊਨ ਤੋਂ ਬਾਅਦ ਟਰੇਨ ਸੇਵਾਵਾਂ ਦੇ ਸ਼ੁਰੂ ਹੋਣ ਦੇ ਦਾਅਵੇ ਤੋਂ ਬਾਅਦ ਆਈ ਹੈ। ਇਨ੍ਹਾਂ 'ਚ ਕਿਹਾ ਗਿਆ ਹੈ ਕਿ ਭਾਰਤੀ ਰੇਵਲੇ ਨੇ 14 ਅਪ੍ਰੈਲ ਤੋਂ ਬਾਅਦ ਟਰੇਨ ਸੇਵਾਵਾਂ ਨੂੰ ਫਿਰ ਤੋਂ ਸ਼ੁਰੂ ਕਰਨ ਦੀ ਯੋਜਨਾ ਤਿਆਰ ਕੀਤੀ ਹੈ। ਰੇਲਵੇ ਸਟੇਸ਼ਨ 'ਚ ਪ੍ਰਵੇਸ਼ ਤੋਂ ਪਹਿਲਾਂ ਯਾਤਰੀਆਂ ਦੀ ਥਰਮਲ ਸਕਰੀਨਿੰਗ ਹੋਵੇਗੀ, ਟਰੇਨ ਚੱਲਣ ਤੋਂ 4 ਘੰਟੇ ਪਹਿਲਾਂ ਯਾਤਰੀਆਂ ਨੂੰ ਸਟੇਸ਼ਨ 'ਤੇ ਆਉਣਾ ਹੋਵੇਗਾ।

ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਦੇ ਚੱਲਦੇ ਸਰਕਾਰ ਨੇ 14 ਅਪ੍ਰੈਲ ਤਕ ਲਈ ਪੂਰੇ ਦੇਸ਼ 'ਚ ਲਾਕਡਾਊਨ ਲਾਗੂ ਕਰ ਦਿੱਤਾ ਹੈ। ਕੋਰੋਨਾ ਵਾਇਰਸ ਇਕ ਪ੍ਰਭਾਵਿਤ ਵਿਅਕਤੀ ਤੋਂ ਦੂਜੇ ਵਿਅਕਤੀ ਤਕ ਫੈਲ ਜਾਂਦਾ ਹੈ। ਇਸ ਲਈ ਜ਼ਰੂਰੀ ਹੈ ਕਿ ਲੋਕ ਸੋਸ਼ਲ ਡਿਸਟੈਂਸਿੰਗ ਬਣਾਏ ਰੱਖਣ। ਫਿਲਹਾਲ ਸਾਰੇ ਸੂਬਿਆਂ ਨੇ ਆਪਣੀਆਂ ਹੱਦਾਂ ਨੂੰ ਬੰਦ ਕਰ ਲਿਆ ਹੈ। ਇਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਰੇਲਵੇ ਨੇ ਵੀ ਆਪਣੀ ਟਰੇਨ ਸੇਵਾਵਾਂ ਨੂੰ 14 ਅਪ੍ਰੈਲ ਤਕ ਬੰਦ ਕਰ ਦਿੱਤਾ ਸੀ।

Posted By: Rajnish Kaur