ਜੈਪੁਰ : ਘੱਟ ਪੈਸਿਆਂ 'ਚ ਏਸੀ ਟ੍ਰੇਨ 'ਚ ਸਫ਼ਰ ਕਰਨ ਦਾ ਸੁਪਨਾ ਸਾਕਾਰ ਕਰਨ ਵਾਲੀ ਗ਼ਰੀਬ ਰਥ ਟ੍ਰੇਨ (Garib Rath Express) ਬੰਦ ਨਹੀਂ ਹੋ ਵਾਲੀ। ਇਸ ਦੇ ਕਿਰਾਏ 'ਚ ਵੀ ਕੋਈ ਬਦਲਾਅ ਨਹੀਂ ਹੋਵੇਗਾ। ਰੇਲ ਮੰਤਰਾਲੇ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਮੰਤਰਾਲੇ ਨੇ ਇਸ ਦੀ ਜਾਣਕਾਰੀ ਆਪਣੇ ਟਵਿੱਟਰ ਅਕਾਊਂਟ 'ਤੇ ਦਿੱਤੀ ਹੈ। ਇਸ ਤੋਂ ਪਹਿਲਾਂ ਇਹ ਖ਼ਬਰ ਸਾਹਮਣੇ ਆਈ ਸੀ ਕਿ ਕੇਂਦਰ ਸਰਕਾਰ ਦੇਸ਼ 'ਚ ਗ਼ਰੀਬ ਰਥ ਐਕਸਪ੍ਰੈਸ ਗੱਡੀਆਂ ਨੂੰ ਬੰਦ ਕਰਕੇ ਇਸ ਨੂੰ ਮੇਲ ਐਕਸਪ੍ਰੈਸ 'ਚ ਬਦਲਣ ਦੀ ਯੋਜਨਾ ਬਣਾ ਰਹੀ ਹੈ।

ਮੰਤਰਾਲੇ ਨੇ ਆਪਣੇ ਟਵੀਟ 'ਚ ਲਿਖਿਆ ਕਿ ਵਰਤਮਾਨ 'ਚ ਰੇਲਵੇ ਵੱਲੋਂ 26 ਜੋੜੀਆਂ ਗ਼ਰੀਬ ਰਥ ਗੱਡੀਆਂ ਚਲਾਈਆਂ ਜਾ ਰਹੀਆਂ ਹਨ। ਗ਼ਰੀਬ ਰੱਥ 'ਚ 12 ਕੋਚ ਹਨ, ਸਾਰੇ ਏਸੀ ਹਨ। ਘੱਟ ਕੀਮਤ 'ਚ ਏਸੀ ਸਹੂਲਤ ਪ੍ਰਦਾਨ ਕਰਨ ਕਰਕੇ ਇਹ ਟ੍ਰੇਨ ਕਾਫ਼ੀ ਹਰਮਨਪਿਆਰੀ ਹੈ।

ਉਮਰਾਨੰਗਲ ਵੱਲੋਂ ਐਸਆਈਟੀ ਖਿਲਾਫ਼ ਦਿੱਤੀ ਦਰਖ਼ਾਸਤ 'ਤੇ ਸੁਣਵਾਈ 24 ਨੂੰ

ਮੰਤਰਾਲੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉੱਤਰ ਰੇਲਵੇ 'ਚ ਕੋਚਾਂ ਦੀ ਘਾਟ ਕਾਰਨ ਕਾਠਗੋਦਾਮ-ਜੰਮੂ (12207/08) ਅਤੇ ਕਾਠਗੋਦਾਮ-ਕਾਨਪੁਰ (12209/10) ਮਾਰਗ 'ਤੇ ਗ਼ਰੀਬ ਰਥ ਦੀ ਜਗ੍ਹਾ ਅਸਥਾਈ ਤੌਰ 'ਤੇ ਐਕਸਪ੍ਰੈਸ ਟਰੇਨ ਚਲਾਈ ਜਾ ਰਹੀ ਹੈ। ਇਹ ਟਰੇਨ 4 ਅਗਸਤ 2019 ਤੋਂ ਗ਼ਰੀਬ ਰਥ ਐਕਸਪ੍ਰੈਸ ਦੇ ਤੌਰ 'ਤੇ ਫਿਰ ਤੋਂ ਪ੍ਰਭਾਵੀ ਹੋਵੇਗੀ। ਗ਼ਰੀਬ ਰਥ ਨੂੰ ਬੰਦ ਕਰਨ ਦੀ ਕੋਈ ਯੋਜਨਾ ਨਹੀਂ ਹੈ।

ਜ਼ਿਕਰਯੋਗ ਹੈ ਕਿ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ 2006 'ਚ ਮੱਧ ਅਤੇ ਨਿਮਨ ਵਰਗ ਦੇ ਮੁਸਾਫ਼ਰਾਂ ਲਈ ਏਸੀ ਥ੍ਰੀ-ਟੀਅਰ ਗ਼ਰੀਬ ਰਥ ਗੱਡੀਆਂ ਦੀ ਸ਼ੁਰੂਆਤ ਕੀਤੀ ਸੀ। ਇਨ੍ਹਾਂ ਗੱਡੀਆਂ ਨੂੰ ਚਲਾਉਣ ਦਾ ਉਦੇਸ਼ ਏਸੀ ਰੇਲਗੱਡੀ ਯਾਤਰਾ ਨੂੰ ਮੱਧ ਅਤੇ ਨਿਮਨ ਆਮਦਨ ਲਈ ਸਸਤੀ ਅਤੇ ਕਿਫਾਇਤੀ ਬਣਾਉਣਾ ਸੀ। ਪਹਿਲਾਂ 'ਗ਼ਰੀਬ ਰਥ' ਨੂੰ ਬਿਹਾਰ ਦੇ ਸਹਿਰਸਾ ਤੋਂ ਪੰਜਾਬ ਦੇ ਅੰਮ੍ਰਿਤਸਰ ਤਕ ਚਲਾਇਆ ਗਿਆ ਸੀ।


ਗ਼ਰੀਬ ਰਥ ਨੂੰ ਮੇਲ ਐਕਪ੍ਰੈਸ 'ਚ ਬਦਲਿਆ ਜਾਂਦਾ ਤਾਂ ਹੁੰਦਾ ਇਹ ਅਸਰ

ਜੇਕਰ ਗ਼ਰੀਬ ਰਥ ਟਰੇਨ ਨੂੰ ਮੇਲ ਐਕਸਪ੍ਰੈਸ 'ਚ ਬਦਲਿਆ ਗਿਆ ਹੁੰਦਾ ਤਾਂ ਦਿੱਲੀ-ਬਾਂਦਰਾ ਗ਼ਰੀਬ ਰਥ ਏਸੀ ਟਰੇਨ ਦਾ ਟਿਕਟ ਮਹਿੰਗਾ ਹੋ ਜਾਂਦਾ। ਗ਼ਰੀਬ ਰਥ 'ਚ ਇਸ ਦੀ ਕੀਮਤ 1,050 ਰੁਪਏ ਸੀ, ਪਰ ਐਕਸਪ੍ਰੈਸ ਟਿਕਟ ਦੀ ਕੀਮਤ 1500 ਰੁਪਏ ਤੋਂ 1600 ਰੁਪਏ ਤੱਕ ਹੋ ਜਾਂਦੀ। ਗ਼ਰੀਬ ਰਥ ਦਾ ਕਿਰਾਇਆ ਹੋਰਨਾਂ ਗੱਡੀਆਂ 'ਚ ਏਸੀ ਕੋਚ ਲਈ ਦੋ ਤਿਹਾਈ ਤੋਂ ਘੱਟ ਹੈ, ਹਰੇਕ ਯੀਟ ਜਾਂ ਬਰਥ ਵਿਚਕਾਰ ਦੀ ਦੂਰੀ ਘੱਟ ਹੈ, ਸੀਟਾਂ ਅਤੇ ਬਰਥ ਤੰਗ ਹਨ ਅਤੇ ਹਰੇਕ ਕੋਚ 'ਚ ਏਸੀ ਸੀਟਾਂ ਦੀ ਤੁਲਨਾ 'ਚ ਜ਼ਿਆਦਾ ਸੀਟਾਂ ਅਤੇ ਬਰਥ ਹਨ।

ਵਰਤਮਾਨ 'ਚ, ਪਟਨਾ ਜੰਕਸ਼ਨ ਤੋਂ ਗ਼ਰੀਬ ਰਥ ਦਾ ਕਿਰਾਇਆ ਲਗਭਗ 900 ਰੁਪਏ ਹੈ, ਜਦੋਂਕਿ ਮੇਲ ਐਕਸਪ੍ਰੈ ਟਰੇਨ ਦਾ ਏਸੀ-3 ਸ੍ਰੇਣੀ ਦਾ ਕਿਰਾਇਆ ਲਗਭਗ 1300 ਰੁਪਏ ਹੈ। ਇਸ ਦਾ ਭਾਵ ਹੈ ਕਿ ਜੇਕਰ ਗ਼ਰੀਬ ਰਥ ਐਕਸਪ੍ਰੈਸ ਟਰੇਨ 'ਚ ਬਦਲੀ ਜਾਂਦੀ ਹੈ ਤਾਂ ਏਸੀ 3 'ਚ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਲਗਭਗ 400 ਰੁਪਏ ਜ਼ਿਆਦਾ ਭੁਗਤਾਣ ਕਰਨਾ ਪੈਂਦਾ। ਇਸ ਤੋਂ ਇਲਾਵਾ ਏਸੀ 3 ਸ੍ਰੇਣੀ ਦੀਆਂ ਸੀਟਾਂ ਦੀ ਗਿਣਤੀ ਘੱਟ ਹੋ ਜਾਂਦੀ, ਕਿਉਂਕਿ ਗ਼ਰੀਬ ਰਥ ਦੀਆਂ ਸਾਰੀਆਂ ਬੋਗੀਆਂ ਏਸੀ-3 ਹਨ, ਮੇਲ ਐਕਸਪ੍ਰੈਲ ਟਰੇਨਾਂ 'ਚ ਏਸੀ,ਸਲੀਪਰ ਅਤੇ ਜਨਰਲ ਕੋਚ ਹਨ।

Posted By: Jagjit Singh