ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਸੰਕ੍ਰਮਣ ਵਧਣ ਦਾ ਅਸਰ ਟਰੇਨਾਂ 'ਤੇ ਪੈ ਰਿਹਾ ਹੈ। ਯਾਤਰੀ ਹੁਣ ਸਫ਼ਰ ਕਰਨ ਤੋਂ ਡਰ ਰਹੇ ਹਨ। ਰਿਜ਼ਰਵੇਸ਼ਨ ਕਰਵਾਉਣ ਵਾਲੇ ਯਾਤਰੀਆਂ ਦੀ ਗਿਣਤੀ 'ਚ ਗਿਰਾਵਟ ਆਈ ਹੈ। ਇੰਨਾ ਹੀ ਨਹੀਂ, ਜਿਨ੍ਹਾਂ ਨੇ ਪਹਿਲਾਂ ਰਿਜ਼ਰਵੇਸ਼ਨ ਕਰਵਾ ਲਿਆ ਹੈ, ਅਜਿਹੇ ਯਾਤਰੀ ਟਿਕਟ ਰੱਦ ਕਰ ਰਿਫੰਡ ਲੈ ਰਹੇ ਹਨ। ਇਹੀ ਕਾਰਨ ਹੈ ਕਿ ਰਿਫੰਡ ਲੈਣ ਵਾਲੇ ਯਾਤਰੀਆਂ ਦਾ ਅੰਕੜਾ ਹਰ ਰੋਜ਼ 350 ਤੋਂ 4000 ਦੇ ਕਰੀਬ ਪਹੁੰਚ ਗਿਆ ਹੈ। ਜਦੋਂ ਹਾਲਾਤ ਠੀਕ ਸੀ, ਉਦੋਂ ਇਹ ਅੰਕੜਾ 100 ਤੋਂ 150 ਦੇ ਲਗਪਗ ਸੀ।

ਯਾਤਰੀਆਂ ਨੇ ਕੋਰੋਨਾ ਦੀ ਸਥਿਤੀ 'ਚ ਕਰਵਾਇਆ ਸੀ ਰਿਜ਼ਰਵੇਸ਼ਨ

ਇਸ ਦੇ ਚੱਲਦਿਆਂ ਰੇਲਵੇ ਦੀ ਚਿੰਤਾ ਵੀ ਵੱਧ ਗਈ ਹੈ। ਉਨ੍ਹਾਂ ਨੂੰ ਮਾਲੀਆ ਦਾ ਨੁਕਸਾਨ ਹੋ ਰਿਹਾ ਹੈ। ਸਫਰ ਰੱਦ ਕਰਨ ਵਾਲੇ ਯਾਤਰੀਆਂ 'ਚ ਮਹਾਰਾਸ਼ਟਰ ਤੋਂ ਇਲਾਵਾ ਮੱਧ ਪ੍ਰਦੇਸ਼, ਆਂਧ੍ਰ ਪ੍ਰਦੇਸ਼, ਪੰਜਾਬ ਤੇ ਉਡੀਸ਼ਾ ਦੇ ਯਾਤਰੀ ਸ਼ਾਮਲ ਹਨ। ਇਨ੍ਹਾਂ ਯਾਤਰੀਆਂ ਨੇ ਉਸ ਸਮੇਂ ਰਿਜ਼ਰਵੇਸ਼ਨ ਕਰਵਾਇਆ ਸੀ ਜਦੋਂ ਹਾਲਾਤ ਠੀਕ ਸੀ। ਮੰਨਿਆ ਜਾ ਰਿਹਾ ਸੀ ਕਿ ਯਾਤਰਾ ਤਰੀਕ ਤਕ ਹਾਲਾਤ ਹੋਰ ਬਿਹਤਰ ਹੋ ਜਾਣਗੇ ਪਰ ਹਾਲਾਤ ਇਸ ਦੇ ਉਲਟ ਰਹੇ।

ਜੋਨਲ ਸਟੇਸ਼ਨ ਦੇ ਰਿਜ਼ਰਵੇਸ਼ਨ ਕੇਂਦਰ 'ਚ ਹੋਏ ਰਿਫੰਡ

ਤਰੀਕ ਯਾਤਰੀਆਂ ਦੀ ਗਿਣਤੀ ਰਿਫੰਡ

1 ਅਪ੍ਰੈਲ 480 1,50,600 ਰੁਪਏ

2 ਅਪ੍ਰੈਲ 150 40,300 ਰੁਪਏ

3 ਅਪ੍ਰੈਲ 190 75,795 ਰੁਪਏ

4 ਅਪ੍ਰੈਲ 210 71,505 ਰੁਪਏ

5 ਅਪ੍ਰੈਲ 305 1,32,120 ਰੁਪਏ

6 ਅਪ੍ਰੈਲ 495 2,10,005 ਰੁਪਏ

7 ਅਪ੍ਰੈਲ 380 1,12,005 ਰੁਪਏ

8 ਅਪ੍ਰੈਲ 320 1,61,420 ਰੁਪਏ

9 ਅਪ੍ਰੈਲ 395 1,75,090 ਰੁਪਏ

Posted By: Amita Verma