ਨਈ ਦੁਨੀਆ, ਨਵੀਂ ਦਿੱਲੀ : ਰੇਲ ਮੰਤਰਾਲੇ ਮੁਤਾਬਿਕ ਰੇਲ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਦਾ ਲਾਭ ਉਠਾਉਣ ਦਾ ਮੌਕਾ ਰਹੇਗਾ। ਜਿਨ੍ਹਾਂ ਰੇਲ ਮੁਲਾਜ਼ਮਾਂ ਦੀ ਨਿਯੁਕਤੀ 1 ਜਨਵਰੀ 2004 ਤੋਂ ਬਾਅਦ ਹੋਈ ਪਰ ਉਨ੍ਹਾਂ ਦੀ ਨਿਯੁਕਤੀ ਤੋਂ ਜੁੜੀ ਸਾਰੀ ਪ੍ਰਕਿਰਿਆ ਸਾਲ 2003 'ਚ ਹੋ ਗਈ ਸੀ, ਅਜਿਹੇ ਮੁਲਾਜ਼ਮ ਪੁਰਾਣੀ ਪੈਨਸ਼ਨ ਸਕੀਮ ਦਾ ਫਾਇਦਾ ਲੈ ਸਕਣਗੇ। ਦੱਖਣੀ ਰੇਲਵੇ ਵੱਲੋਂ ਜਾਰੀ ਨਿਰਦੇਸ਼ਾਂ ਮੁਤਾਬਿਕ ਅਜਿਹੇ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਦਾ ਫਾਇਦਾ ਲੈਣ ਲਈ 30 ਸਤੰਬਰ ਤੋਂ ਪਹਿਲਾਂ ਅਪਲਾਈ ਕਰਨਾ ਹੋਵੇਗਾ।

ਅਜਿਹੇ ਮੁਲਾਜ਼ਮਾਂ ਨੂੰ ਰੇਲਵੇ ਵੱਲੋਂ ਜਾਰੀ ਫਾਰਮ 30 ਸਤੰਬਰ ਤੋਂ ਪਹਿਲਾਂ ਭਰ ਕੇ ਜਮਾਂ ਕਰਨਾ ਹੋਵੇਗਾ। ਇਨ੍ਹਾਂ ਮੁਲਾਜ਼ਮਾਂ ਨੂੰ ਨਵੀਂ ਪੈਨਸ਼ਨ ਸਕੀਮ ਦੀ ਬਜਾਇ ਪੁਰਾਣੀ ਪੈਨਸ਼ਨ ਯੋਜਨਾ ਨੂੰ ਅਪਣਾਉਣ ਲਈ ਇਕ ਮੌਕਾ ਪ੍ਰਦਾਨ ਕੀਤਾ ਗਿਆ ਹੈ। ਇਸ ਸਕੀਮ ਦਾ ਫਾਇਦਾ ਉਹ ਮੁਲਾਜ਼ਮ ਹੀ ਲੈ ਸਕਣਗੇ, ਜਿਨ੍ਹਾਂ ਨੇ ਪੁਲਿਸ ਵੈਰੀਫਿਕੇਸ਼ਨ 'ਚ ਦੇਰੀ, ਮੈਡੀਕਲ 'ਚ ਸਮੱਸਿਆ, ਐਜੂਕੇਸ਼ਨ ਤੇ ਕੋਰਟ ਕੇਸ ਕਾਰਨ ਜੁਆਇੰਨਿੰਗ 'ਚ ਦੇਰੀ ਹੋਈ। ਜਿਨ੍ਹਾਂ ਮੁਲਾਜ਼ਮਾਂ ਨੇ ਵਿਅਕਤੀਗਤ ਕਾਰਨਾਂ ਤੋਂ ਦੇਰੀ ਨਾਲ ਨੌਕਰੀ ਜੁਆਇੰਨ ਕੀਤੀ ਸੀ, ਉਨ੍ਹਾਂ ਨੂੰ ਇਸ ਯੋਜਨਾ ਦਾ ਫਾਇਦਾ ਨਹੀਂ ਮਿਲ ਸਕੇਗਾ।

NPS 1 ਅਪ੍ਰੈਲ 2004 ਤੋਂ ਲਾਗੂ ਕੀਤੀ ਗਈ ਹੈ। NPS 'ਚ ਮੁਲਾਜ਼ਮਾਂ ਨੂੰ ਰਿਟਾਇਰਮੈਂਟ ਦੇ ਸਮੇਂ ਪੈਨਸ਼ਨ ਤੇ ਪਰਿਵਾਰਕ ਪੈਨਸ਼ਨ ਦੇ ਫਾਇਦੇ ਨਹੀਂ ਮਿਲਣਗੇ। ਇਸ ਯੋਜਨਾ 'ਚ ਮੁਲਾਜ਼ਮਾਂ ਤੋਂ ਸੈਲਰੀ ਤੇ ਮਹਿੰਗਾਈ ਭੱਤੇ ਦਾ 10 ਫੀਸਦੀ ਅੰਸ਼ਦਾਨ ਲਿਆ ਜਾਂਦਾ ਹੈ। ਨਵੇਂ ਆਦੇਸ਼ ਮੁਤਾਬਿਕ, ਮੁਲਾਜ਼ਮ ਤੇ ਨਿਯੋਕਤਾ ਦੀ 10-10 ਫੀਸਦੀ ਹਿੱਸੇਦਾਰੀ ਹੋਵੇਗੀ ਅਜੇ ਤਕ ਐੱਨਪੀਐੱਸ 'ਚ ਮੁਲਾਜ਼ਮ ਦਾ 10 ਫੀਸਦੀ ਤੇ ਸਰਕਾਰ ਦਾ 14 ਫੀਸਦੀ ਹਿੱਸਾ ਰਹਿੰਦਾ ਸੀ। ਪੁਰਾਣੀ ਪੈਨਸ਼ਨ ਸਕੀਮ 'ਚ ਰਿਟਾਇਰਮੈਂਟ ਦੇ ਸਮੇਂ ਪੈਨਸ਼ਨ ਤੇ ਪਰਿਵਾਰਕ ਪੈਨਸ਼ਨ ਦਾ ਫਾਇਦਾ ਮਿਲਦਾ ਹੈ।

Posted By: Amita Verma