ਜੇਐੱਨਐੱਨ, ਨਵੀਂ ਦਿੱਲੀ : Indian Railways/IRCTC : ਦੇਸ਼ 'ਚ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਜਾਰੀ ਹੈ। ਕੋਰੋਨਾ ਸੰਕਟ ਵਿਚਕਾਰ ਰੇਲਵੇ ਨੇ ਕਈ ਟਰੇਨਾਂ ਨੂੰ ਰੱਦ ਕਰ ਦਿੱਤਾ ਹੈ। ਰੇਲਵੇ (Indian Railways) ਬੀਤੇ ਕਈ ਦਿਨਾਂ ਤੋਂ ਲਗਾਤਾਰ ਵੱਡੀ ਗਿਣਤੀ 'ਚ ਟਰੇਨਾਂ ਨੂੰ ਰੱਦ ਕਰ ਰਿਹਾ ਹੈ। ਰੇਲਵੇ ਵੱਲੋਂ ਇਸ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਯਾਤਰਾ ਕਰਨ ਵਾਲੇ ਯਾਤਰੀਆਂ ਦੀ ਗਿਣਤੀ ਘੱਟ ਹੋ ਗਈ ਹੈ ਇਸਲਈ ਅਜਿਹਾ ਕਰਨਾ ਪੈ ਰਿਹਾ ਹੈ। ਤਾਜ਼ਾ ਅਪਡੇਟ ਮੁਤਾਬਿਕ, ਉੱਤਰ ਰੇਲਵੇ (Northern Railways) ਨੇ ਕਰੀਬ 11 ਸਪੈਸ਼ਲ ਟਰੇਨਾਂ ਨੂੰ ਰੱਦ ਕਰ ਦਿੱਤਾ ਹੈ। ਰੇਲਵੇ ਨੇ ਦੱਸਿਆ ਕਿ ਇਹ ਟਰੇਨਾਂ ਆਪਰੇਸ਼ਨਲ ਰੀਜ਼ਨ ਕਾਰਨ ਰੱਦ ਕੀਤੀਆਂ ਗਈਆਂ ਹਨ। ਰੇਲਵੇ ਨੇ ਅੰਮ੍ਰਿਤਸਰ, ਪਠਾਨਕੋਟ, ਅੰਬਾਲਾ ਕੈਂਟ, ਲੁਧਿਆਣਾ, ਫਾਜ਼ਿਲਕਾ ਜਕੰਸ਼ਨ, ਬਠਿੰਡਾ, ਗੋਰਖਪੁਰ, ਲਖਨਊ, ਜਬਲਪੁਰ, ਹਰਿਦੁਆਰ, ਆਗਰਾ ਸਮੇਤ ਕਈ ਰੂਟਸ ਦੀਆਂ ਟਰੇਨਾਂ ਨੂੰ ਕੈਸਿੰਲ ਕਰ ਦਿੱਤਾ ਹੈ।

ਰੇਲਵੇ ਨੇ ਟਵੀਟ ਕਰ ਦਿੱਤੀ ਯਾਤਰੀਆਂ ਨੂੰ ਜਾਣਕਾਰੀ

ਰੇਲਵੇ ਨੇ ਟਵੀਟ ਕਰ ਯਾਤਰੀਆਂ ਨੂੰ ਇਨ੍ਹਾਂ ਟਰੇਨਾਂ ਦੇ ਰੱਦ ਹੋਣ ਦੀ ਜਾਣਕਾਰੀ ਦਿੱਤੀ ਹੈ। ਉੱਤਰ ਰੇਲਵੇ ਨੇ ਟਵੀਟ 'ਚ ਲਿਖਿਆ- ਸਾਰੇ ਸਬੰਧਿਤ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਹੇਠ ਲਿਖਿਆ ਵਿਸ਼ੇਸ਼ ਰੇਲਗੱਡੀਆਂ ਨੂੰ ਕਾਰਜਸ਼ੀਲ ਕਾਰਨਾਂ ਕਰਕੇ ਉਨ੍ਹਾਂ ਸਾਹਮਣੇ ਦਰਸਾਈ ਗਈ ਤਰੀਕਾਂ ਨਾਲ ਰੱਦ ਕਰਨ ਦਾ ਫ਼ੈਸਲਾ ਲਿਆ ਹੈ।

ਇਹ ਹਨ ਕੈਸਿੰਲ ਟਰੇਨਾਂ ਦੀ ਪੂਰੀ ਲਿਸਟ -

Posted By: Amita Verma