ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਰੇਲਵੇ ਜਿਥੇ ਇਕ ਪਾਸੇ ਅਨਲਾਕ ਦੇ ਪੜਾਅ 'ਚ ਰੇਲ ਗੱਡੀਆਂ ਸ਼ੁਰੂ ਕਰ ਕੇ ਲੋਕਾਂ ਦੀਆਂ ਯਾਤਰਾਵਾਂ ਨੂੰ ਆਸਾਨ ਬਣਾ ਰਿਹਾ ਹੈ, ਉਥੇ ਹੁਣ ਤਿਉਹਾਰੀ ਸੀਜ਼ਨ 'ਚ ਕਿਰਾਏ ਨੂੰ ਲੈ ਕੇ ਲੋਕਾਂ 'ਚ ਨਾਰਾਜ਼ਗੀ ਹੈ। ਲੋਕਾਂ ਦੀ ਨਾਰਾਜ਼ਗੀ ਤੇ ਮੀਡੀਆ 'ਚ ਆਈਆਂ ਖ਼ਬਰਾਂ ਨੂੰ ਲੈ ਕੇ ਰੇਲਵੇ ਨੇ ਸਫ਼ਾਈ ਦਿੱਤੀ ਹੈ। ਰੇਲਵੇ ਨੇ ਟਰੇਨਾਂ ਦਾ ਕਿਰਾਇਆ ਵਧਾਉਣ ਦੀਆਂ ਖ਼ਬਰਾਂ ਦਾ ਖੰਡਨ ਕੀਤਾ ਹੈ। ਕਿਹਾ ਤਿਉਹਾਰੀ ਸੀਜ਼ਨ ਤੇ ਹੋਰ ਡਿਮਾਂਡ ਵਾਲੇ ਸੀਜ਼ਨ 'ਚ ਚੱਲਣ ਵਾਲੀਆਂ ਸਪੈਸ਼ਲ ਟਰੇਨਾਂ ਦਾ ਕਿਰਾਇਆ ਆਮ ਟਰੇਨਾਂ ਤੋਂ ਜ਼ਿਆਦਾ ਹੀ ਹੁੰਦਾ ਹੈ।

ਦੱਸ ਦਈਏ ਕਿ ਕੋਰੋਨਾ ਕਾਰਨ ਲਾਕਡਾਊਨ ਤੋਂ ਬਾਅਦ ਸੀਮਤ ਗਿਣਤੀ 'ਚ ਟਰੇਨਾਂ ਚੱਲ ਰਹੀਆਂ ਹਨ। ਹਾਲਾਂਕਿ ਰੇਲਵੇ ਨੇ ਤਿਉਹਾਰਾਂ ਨੂੰ ਦੇਖਦੇ ਹੋਏ ਕੁਝ ਸਪੈਸ਼ਲ ਤੇ ਕਲੋਨ ਟਰੇਨਾਂ ਚਲਾ ਰਿਹਾ ਹੈ ਪਰ ਇਨ੍ਹਾਂ ਟਰੇਨਾਂ 'ਚ ਨਿਯਮਿਤ ਟਰੇਨਾਂ ਦੀ ਤੁਲਨਾ 25 ਤੋਂ 30 ਫ਼ੀਸਦ ਜ਼ਿਆਦਾ ਕਿਰਾਇਆ ਲੈ ਰਿਹਾ ਹੈ।

Posted By: Sunil Thapa