ਅਹਿਮਦਾਬਾਦ (ਏਜੰਸੀ) : ਭਾਰਤੀ ਸਮੁੰਦਰੀ ਰੱਖਿਆ ਜਹਾਜ਼ ਰਾਜਰਤਨ ਨੇ ਇਕ ਨਿਗਰਾਨੀ ਮਿਸ਼ਨ ਦੌਰਾਨ ਭਾਰਤੀ ਜਲ ਖੇਤਰ ਵਿਚ ਮੌਜੂਦ 13 ਚਾਲਕ ਦਲ ਨਾਲ ਪਾਕਿਸਤਾਨੀ ਕਿਸ਼ਤੀ ‘ਅੱਲਾਹ ਪਵਾਕਲ’ ਨੂੰ ਫੜ ਲਿਆ। ਗੁਜਰਾਤ ਦੇ ਪੀਆਰਓ ਡਿਫੈਂਸ ਨੇ ਬੁੱਧਵਾਰ ਨੂੰ ਕਿਹਾ ਕਿ ਕਿਸ਼ਤੀ ਨੂੰ ਅੱਗੇ ਦੀ ਜਾਂਚ ਲਈ ਗੁਜਰਾਤ ਦੇ ਦੇਵਭੂਮੀ ਦਵਾਰਕਾ ਜ਼ਿਲ੍ਹੇ ਦੇ ਓਖਾ ਲਿਆਇਆ ਗਿਆ ਹੈ।

ਮੌਸਮ ਖ਼ਰਾਬ ਹੋਣ ਤੋਂ ਬਾਅਦ ਵੀ ਪਾਕਿਸਤਾਨੀ ਕਿਸ਼ਤੀ ‘ਰਾਜਰਤਨ’ ਦੀ ਨਿਗਰਾਨੀ ਤੋਂ ਨਹੀਂ ਬਚ ਸਕੀ। ਕਿਸ਼ਤੀ ਨੂੰ ਜਾਂਚ ਲਈ ਗੁਜਰਾਤ ਦੇ ਦੇਵਭੂਮੀ ਦਵਾਰਕਾ ਜ਼ਿਲ੍ਹੇ ਦੇ ਓਖਾ ਲਿਆਇਆ ਗਿਆ ਹੈ। ਭਾਰਤੀ ਸਮੁੰਦਰੀ ਰੱਖਿਆ ਬਲ ਨੇ ‘ਅੱਲਾਹ ਪਾਵਕਲ’ ਨੂੰ ਅਜਿਹੇ ਸਮੇਂ ਵਿਚ ਗਿ੍ਫ਼ਤਾਰ ਕੀਤਾ ਹੈ ਜਦੋਂ ਦਿੱਲੀ ਪੁਲਿਸ ਨੇ ਪਾਕਿਸਤਾਨੀ ਖੁਫ਼ੀਆ ਏਜੰਸੀ ਆਈਐੱਸਆਈ ਦੀ ਇਕ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਨਾਕਾਮ ਕਰਨ ਤੋਂ ਬਾਅਦ ਛੇ ਅੱਤਵਾਦੀਆਂ ਨੂੰ ਗਿ੍ਫ਼ਤਾਰ ਕੀਤਾ ਹੈ।

Posted By: Jatinder Singh