ਨਵੀਂ ਦਿੱਲੀ (ਪੀਟੀਆਈ) : ਭਾਰਤ ਦੇ ਰਣਨੀਤਿਕ ਸਮੁੰਦਰੀ ਖੇਤਰ 'ਚ ਸਮੁੰਦਰੀ ਫ਼ੌਜ ਨੇ ਜੰਗ ਲਈ ਆਪਣੀਆਂ ਤਿਆਰੀਆਂ ਦਾ ਪ੍ਰਦਰਸ਼ਨ ਕਰਦੇ ਹੋਏ ਇਕ ਮਿਜ਼ਾਈਲ ਨਾਲ ਸਮੁੰਦਰ 'ਚ ਡੁੱਬ ਰਹੇ ਇਕ ਜਹਾਜ਼ ਨੂੰ ਨਸ਼ਟ ਕਰ ਦਿੱਤਾ। ਅਰਬ ਸਾਗਰ 'ਚ ਕੀਤੇ ਗਏ ਇਸ ਅਭਿਆਸ 'ਚ ਮਿਜ਼ਾਈਲ ਦਾ ਨਿਸ਼ਾਨਾ ਬਹੁਤ ਸਟੀਕ ਸੀ। ਭਾਰਤੀ ਸਮੁੰਦਰੀ ਫ਼ੌਜ ਨੇ ਇਸ ਦਾ ਇਕ ਵੀਡੀਓ ਜਾਰੀ ਕੀਤਾ। ਜਹਾਜ਼ ਵਾਹਨ ਬੇੜਾ ਆਈਐੱਨਐੱਸ ਵਿਕਰਮਾਦਿੱਤਿਆ ਤੇ ਕਈ ਜੰਗੀ ਬੇੜਿਆਂ, ਲੜਾਕੂ ਹੈਲੀਕਾਪਟਰਾਂ, ਜਹਾਜ਼ਾਂ ਤੇ ਸਮੁੰਦਰੀ ਫ਼ੌਜ ਦੇ ਹੋਰਨਾਂ ਉਪਕਰਨਾਂ ਨੂੰ ਸ਼ਾਮਲ ਕਰਕਨ ਵਾਲੇ ਇਕ ਵਿਆਪਕ ਅਭਿਆਸ ਦੌਰਾਨ ਇਸ ਮਿਜ਼ਾਈਲ ਨੂੰ ਫਰੰਟਲਾਈਨ ਕੋਰਵੇਟ ਆਈਐੱਨਐੱਸ ਪ੍ਰਬਲ ਨਾਲ ਦਾਗ਼ਿਆ ਗਿਆ।

ਭਾਰਤੀ ਸਮੁੰਦਰੀ ਫ਼ੌਜ ਦੇ ਇਕ ਬੁਲਾਰੇ ਨੇ ਟਵੀਟ ਕੀਤਾ ਕਿ ਮਿਜ਼ਾਈਲ ਨੇ ਆਪਣੇ ਟੀਚੇ 'ਤੇ (ਇਕ ਪੁਰਾਣੇ ਜਹਾਜ਼ 'ਤੇ) ਆਪਣੀ ਵੱਧ ਤੋਂ ਵੱਧ ਰੇਂਜ ਨਾਲ ਸਟੀਕਤਾ ਨਾਲ ਵਾਰ ਕੀਤਾ। ਉਨ੍ਹਾਂ ਕਿਹਾ ਭਾਰਤੀ ਸਮੁੰਦਰੀ ਫ਼ੌਜ ਨੇ ਫਰੰਟਲਾਈਨ ਕਾਰਵੇਟ ਆਈਐੱਨਐੱਸ ਪ੍ਰਬਲ ਵੱਲੋਂ ਦਾਗ਼ੀ ਗਈ ਮਿਜ਼ਾਈਲ ਨੇ ਆਪਣੇ ਟੀਚੇ 'ਤੇ ਵੱਧ ਤੋਂ ਰੇਂਜ ਨਾਲ ਸਟੀਕ ਵਾਰ ਕੀਤਾ।

ਭਾਰਤੀ ਸਮੁੰਦਰੀ ਫ਼ੌਜ ਦੇ ਮੁਖੀ ਐਡਮਿਰਲ ਕਮਰਬੀਰ ਸਿੰਘ ਨੇ ਵੀਰਵਾਰ ਨੂੰ ਸਮੁੰਦਰੀ ਫ਼ੌਜ ਦੇ ਕੈਰੀਅਰ ਬੈਟਲ ਗਰੁੱਪ ਦੇ ਚੋਣਵੇਂ ਅਧਿਕਾਰੀਆਂ ਨੂੰ ਆਈਐੱਨਐੱਸ ਵਿਕਰਮਾਦਿੱਤਿਆ ਰਾਹੀਂ ਕੀਤੇ ਗਏ ਇਕ ਪ੍ਰਸਾਰਣ ਜ਼ਰੀਏ ਸੰਬੋਧਨ ਕੀਤਾ ਤੇ ਫ਼ੌਜ ਦੀਆਂ ਜੰਗੀ ਅਭਿਆਸ ਸਬੰਧੀ ਤਿਆਰੀਆਂ ਦੀ ਸਮੀਖਿਆ ਕੀਤੀ।

ਸਮੁੰਦਰੀ ਫ਼ੌਜ ਮੁਤਾਬਕ ਫ਼ੌਜ ਮੁਖੀ ਤੇ ਕੈਰੀਅਰ ਬੈਟਿਲ ਗੁਰੱਪ ਤੇ ਉਸਦੀ ਲੜਾਕੂ ਮਾਰ ਤੇ ਅਸਰਦਾਰ ਫਾਇਰਿੰਗ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਤੁਹਾਡੀ ਤਿਆਰੀ ਕਿਸੇ ਵੀ ਐਮਰਜੈਂਸੀ ਹਾਲਾਤ ਨਾਲ ਨਜਿੱਠਣ 'ਚ ਸਮਰਥ ਹੈ। ਸਮੁੰਦਰੀ ਫ਼ੌਜ ਦੇ ਕੈਰੀਅਰ ਬੈਟਿਲ ਗਰੁੱਪ 'ਚ ਜਹਾਜ਼ ਵਾਹਕ ਬੇੜੇ ਤੋਂ ਇਲਾਵਾ ਵੱਡੀ ਗਿਣਤੀ 'ਚ ਡੇਸਟ੍ਰਾਇਰ ਤੇ ਫ੍ਰਿਗੇਟ ਤੋਂ ਇਲਾਵਾ ਹੋਰ ਬੇੜੇ ਸ਼ਾਮਲ ਹੁੰਦੇ ਹਨ।

Posted By: Sunil Thapa