ਨਈ ਦੁਨੀਆ, ਨਵੀਂ ਦਿੱਲੀ : ਤੇਜ਼ੀ ਨਾਲ ਫੈਲਦੀ ਕੋਰੋਨਾ ਮਹਾਮਾਰੀ ਦੌਰਾਨ ਇਸ ਸਾਲ ਦੀ ਹੱਜ ਯਾਤਰਾ ਸਬੰਧੀ ਵੱਡਾ ਐਲਾਨ ਹੋਇਆ ਹੈ। ਭਾਰਤ 'ਚ ਹੱਜ ਯਾਤਰਾ ਕਮੇਟੀ ਨੇ ਕਿਹਾ ਹੈ ਕਿ ਕਿਸੇ ਵੀ ਭਾਰਤੀ ਨੂੰ ਉਦੋਂ ਤਕ ਸਾਲਾਨਾ ਹੱਜ ਯਾਤਰਾ ਲਈ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਜਦੋਂ ਤਕ ਕਿ ਉਸ ਨੇ ਕੋਰੋਨਾ ਵੈਕਸੀਨ ਦੀ ਖ਼ੁਰਾਕ ਨਾ ਲਈ ਹੋਵੇ, ਯਾਨੀ ਇਸ ਵਾਰ ਹੱਜ ਯਾਤਰਾ ਦੀ ਇਜਾਜ਼ਤ ਉਨ੍ਹਾਂ ਨੂੰ ਹੀ ਮਿਲੇਗੀ, ਜਿਨ੍ਹਾਂ ਨੇ ਕੋਰੋਨਾ ਵੈਕਸੀਨੇਸ਼ਨ ਦੀਆਂ ਦੋ ਡੋਜ਼ ਲਗਵਾ ਲਈਆਂ ਹਨ। ਲਿਹਾਜ਼ਾ ਆਲਮੀ ਪੱਧਰ 'ਤੇ ਫੈਲ ਰਹੀ ਕੋਰੋਨਾ ਮਹਾਮਾਰੀ ਦੌਰਾਨ ਹੱਜ ਯਾਤਰਾ ਦਾ ਸਰੂਪ ਕੀ ਹੋਵੇਗਾ, ਫਿਲਹਾਲ ਇਹ ਸਥਿਤੀ ਸਪੱਸ਼ਟ ਨਹੀਂ ਹੈ। ਬੀਤੇ ਸਾਲ ਵੀ ਨਿਯਮਤ ਹੱਜ ਯਾਤਰਾ ਨਹੀਂ ਹੋ ਸਕੀ ਸੀ।

ਇਸ ਤੋਂ ਪਹਿਲਾਂ ਹੱਜ ਯਾਤਰਾ ਸਬੰਧੀ ਪਿਛਲੇ ਸਾਲ ਦਸੰਬਰ 'ਚ ਇਕ ਰਿਪੋਰਟ ਜਾਰੀ ਹੋਈ ਸੀ। ਇਸ ਵਿਚ ਦੱਸਿਆ ਗਿਆ ਸੀ ਕਿ ਕੋਰੋਨਾ ਮਹਾਮਾਰੀ ਕਾਰਨ ਹੱਜ ਯਾਤਰਾ ਮਹਿੰਗੀ ਹੋਵੇਗੀ। ਰਿਪੋਰਟ ਮੁਤਾਬਿਕ, ਕੋਰੋਨਾ ਮਹਾਮਾਰੀ ਕਾਰਨ ਮੱਕਾ-ਮਦੀਨਾ ਦਾ ਮੁਕੱਦਸ ਸਫ਼ਰ ਵੀ ਮਹਿੰਗਾ ਹੋ ਗਿਆ ਹੈ। ਅਗਲੇ ਸਾਲ ਯਾਨੀ 2021 'ਚ ਇਨਫੈਕਸ਼ਨ ਤੋਂ ਬਚਾਅ ਦੇ ਖਾਸ ਪ੍ਰਬੰਧਾਂ ਦੇ ਨਾਲ ਨਬੀ ਦੇ ਰੋਜ਼ ਦੀ ਜਿਆਰਤ ਦੀ ਖਾਹਸ਼ ਰੱਖਮ ਵਾਲੇ ਅਕੀਦਤਮੰਦਾਂ ਨੂੰ ਕਰੀਬ ਇਕ ਲੱਖ ਰੁਪਏ ਜ਼ਿਆਦਾ ਚੁਕਾਉਣੇ ਪੈਣਗੇ। ਗ੍ਰੀਨ ਤੇ ਅਜ਼ੀਜ਼ੀ ਦੋਵੇਂ ਹੀ ਸ਼੍ਰੇਣ ਦੀ ਹੱਜ ਯਾਤਰੀਆਂ 'ਤੇ ਇਹ ਬੋਝ ਵਧੇਗਾ। ਨਵੇਂ ਵਰ੍ਹੇ 'ਚ ਹੱਜ ਯਾਤਰਾ 'ਤੇ ਜਾਣ ਵਾਲਿਆਂ ਨੂੰ ਤਿੰਨ ਤੋਂ ਸਵਾਲ ਤਿੰਨ ਲੱਖ ਰੁਪਏ ਅਦਾ ਕਰਨਾ ਪੈਣਗੇ। ਇਸ ਤੋਂ ਇਲਾਵਾ ਹੱਜ ਯਾਤਰੀਆਂ ਦੇ ਮੱਕਾ ਤੇ ਮਦੀਨਾ 'ਚ ਠਹਿਰਾਅ ਦੀ ਮਿਆਦ 'ਚ ਵੀ ਕਟੌਤੀ ਕਰ ਦਿੱਤੀ ਗਈ ਹੈ।

Posted By: Seema Anand