National news ਜੇਐੱਨਐੱਨ, ਨਵੀਂ ਦਿੱਲੀ : Indian Army Recruitment Rally 2020 ਜੇ ਤੁਸੀਂ ਅਠਵੀਂ, ਦਸਵੀਂ ਜਾਂ ਬਾਹਰਵੀਂ ਪਾਸ ਹੈ ਤੇ ਭਾਰਤੀ ਫ਼ੌਜ 'ਚ ਸੈਨਿਕ ਬਣਨ ਦੇ ਇੱਛੁਕ ਹਨ ਤਾਂ ਤੁਹਾਡੇ ਕੋਲ ਸੁਨਹਿਰਾ ਮੌਕਾ ਹੈ। ਭਾਰਤੀ ਫ਼ੌਜ ਆਪਣੇ ਭਰਤੀ ਦਾ ਹੈੱਡਕੁਆਟਰ ਜਲੰਧਰ ਕੈਂਟ 'ਚ 4 ਤੋਂ 31 ਜਨਵਰੀ 2021 ਤਕ ਭਰਤੀ ਰੈਲੀ ਅਯੋਜਿਤ ਕਰਨ ਜਾ ਰਹੀ ਹੈ। ਰੈਲੀ 'ਚ ਜਲੰਧਰ, ਕਪੂਰਥਲਾ, ਹੁਸ਼ੀਆਰਪੁਰ, ਸ਼ਹੀਦ ਭਗਤ ਸਿੰਘ ਨਗਰ ਤੇ ਤਰਨਤਾਰਨ ਜ਼ਿਲ੍ਹਿਆਂ ਦੇ ਉਮੀਦਵਾਰ ਹਿੱਸਾ ਲੈ ਸਕੇ। ਰੈਲੀ 'ਚ ਭਾਗ ਲੈਣ ਲਈ ਉਮੀਦਵਾਰਾਂ ਨੂੰ ਆਫੀਸ਼ੀਅਲ ਵੈੱਬਸਾਈਟ www.joinindianarmy.nic.in 'ਤੇ ਜਾ ਕੇ ਆਨਲਾਈਨ ਰਜਿਸਟ੍ਰੇਸ਼ਨ ਕਰਨੀ ਪਵੇਗੀ।

ਦੱਸ ਦਈਏ ਕਿ ਅਧਿਕਾਰਿਕ ਵੈੱਬਸਾਈਟ 'ਤੇ ਆਨਲਾਈਨ ਰਜਿਸਟ੍ਰੇਸ਼ਨ ਕਰਨ ਦੀ ਪ੍ਰਕਿਰਿਆ 14 ਨਵੰਬਰ ਤੋਂ ਸ਼ੁਰੂ ਹੋ ਚੁੱਕੀ ਹੈ। ਰਜਿਸਟ੍ਰੇਸ਼ਨ ਕਰਨ ਦੀ ਆਖਰੀ ਤਰੀਕ 28 ਦਸੰਬਰ 2020 ਹੈ। ਉਮੀਦਵਾਰਾਂ ਨੂੰ ਧਿਆਨ ਦੇਣਾ ਪਵੇਗਾ ਕਿ ਇਸ ਭਰਤੀ ਰੈਲੀ 'ਚ ਉਹ ਉਮੀਦਵਾਰ ਭਾਗ ਲੈ ਸਕਣਗੇ। ਐਡਮਿਟ ਕਾਰਡ ਦੇ ਮਾਧਿਅਮ ਨਾਲ ਹੀ, ਉਮੀਦਵਾਰ ਇਸ ਭਰਤੀ ਰੈਲੀ 'ਚ ਹਿੱਸਾ ਲੈ ਸਕਣਗੇ। ਰਜਿਸਟ੍ਰੇਸ਼ਨ ਪ੍ਰਕਿਰਿਆ ਪੂਰੀ ਹੋਣ ਜਾਣ ਦੇ ਬਾਅਦ, ਉਮੀਦਵਾਰਾਂ ਦੇ ਐਡਮਿਟ ਕਾਰਡ, ਉਨ੍ਹਾਂ ਦੇ ਰਜਿਸਟ੍ਰੇਸ਼ਨ ਈ-ਮੇਲ ਆਈਡੀ 'ਤੇ 29 ਦਸੰਬਰ 2020 ਤੋਂ 3 ਜਨਵਰੀ 2021 ਤਕ ਭੇਜੇ ਜਾਣਗੇ।


ਇਨ੍ਹਾਂ ਸਟੈਪਸ ਨਾਲ ਕਰੋ ਅਪਲਾਈ

ਆਨਲਾਈਨ ਅਪਲਾਈ ਕਰਨ ਲਈ, ਉਮੀਦਵਾਰ ਸਭ ਤੋਂ ਪਹਿਲਾਂ ਇੰਡੀਅਨ ਆਰਮੀ ਦੇ ਰਿਕ੍ਰੂਟਮੈਂਟ ਪੋਰਟਲ www.joinindianarmy.nic.in 'ਤੇ ਵਿਜਿਟ ਕਰੋ। ਹੋਮ ਪੇਜ 'ਤੇ ਉਪਲਬਧ ਰੈਲੀ ਨੋਟੀਫਿਕੇਸ਼ਨ 'ਤੇ ਕਲਿੱਕ ਕਰੋ। ਹੁਣ ਸਬੰਧਿਤ ਰਿਕ੍ਰੂਟਮੈਂਟ ਰੈਲੀ ਦੇ ਲਿੰਕ 'ਤੇ ਕਲਿਕ ਕਰਕੇ ਤੁਸੀਂ ਡਿਟੇਲ ਨੋਟੀਫਿਕੇਸ਼ਨ ਚੈੱਕ ਕਰ ਸਕਦੇ ਹਨ। ਰਜਿਸਟ੍ਰੇਸ਼ਨ 'ਤੇ ਕਲਿੱਕ ਕਰਕੇ ਤੁਸੀਂ ਮੰਗੀ ਗਈ ਜਾਣਕਾਰੀ ਦਰਜ ਕਰੋ ਤੇ ਆਪਣੀ ਯੋਗਤਾ ਦੀ ਜਾਂਚ ਕਰੋ। ਇਸ ਦੇ ਬਾਅਦ ਅੱਗੇ ਦੀ ਪ੍ਰਕਿਰਿਆ ਪੂਰੀ ਕਰ ਸਕਦੇ ਹੋ।

Posted By: Sarabjeet Kaur