ਨਵੀਂ ਦਿੱਲੀ, ਏਐੱਨਆਈ : ਦੇਸ਼ 'ਚ ਕੋਰੋਨਾ ਵਾਇਰਸ ਦੇ ਵੱਧਦੇ ਹੋਏ ਮਾਮਲਿਆਂ ਕਾਰਨ ਭਾਰਤੀ ਸੈਨਾ ਨੇ ਕਮਰਕੱਸ ਲਈ ਹੈ। ਕੋਰੋਨਾ ਵਾਇਰਸ ਮਹਾਮਾਰੀ ਨਾਲ ਲੜਨ ਲਈ ਭਾਰਤੀ ਸੈਨਾ ' ਆਪ੍ਰੇਸ਼ਨ ਨਮਸਤੇ' ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਫ਼ੌਜ ਮੁਖੀ ਐੱਮਐੱਮ ਨਰਵਾਣੇ ਨੇ ਖੁਦ ਇਸਦਾ ਐਲਾਨ ਕੀਤਾ ਹੈ। ਦੇਸ਼ 'ਚ ਕੋਰੋਨਾ ਵਾਇਰਸ ਨਾਲ ਲੜਨ ਲਈ ਸੈਨਾ ਨੇ ਕੁੱਲ ਅੱਠ ਕੁਵਾਰੰਟਾਇਨ ਕੇਂਦਰਾਂ ਨੂੰ ਸਥਾਪਤ ਕੀਤਾ ਹੈ। ਆਪ੍ਰੇਸ਼ਨ ਨਸਮਤੇ ਦਾ ਐਲਾਨ ਕਰਦੇ ਹੋਏ ਫੌਜ ਮੁਖੀ ਐੱਮਐੱਮ ਨਰਵਾਣੇ ਨੇ ਕਿਹਾ ਕਿ ਸੈਨਾ ਨੇ ਬੀਤ ਚੁੱਕੇ ਸਮੇਂ 'ਚ ਸਾਰੀਆਂ ਮੁਹਿੰਮਾਂ ਨੂੰ ਸਾਡੀ ਸੈਨਾ ਨੇ ਸਫਲਤਾਪੂਰਵਕ ਅੰਜ਼ਾਮ ਦਿੱਤਾ ਸੀ ਤੇ 'ਆਪ੍ਰੇਸ਼ਨ ਨਸਮਤੇ' ਨੂੰ ਵੀ ਸਫਲਤਾਪੂਰਵਕ ਅੰਜ਼ਾਮ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਦੇਸ਼ 'ਚ ਕੋਰੋਨਾ ਵਾਇਰਸ ਨਾਲ ਕੁੱਲ ਪ੍ਰਭਾਵਿਤ ਮਰੀਜ਼ਾਂ ਦਾ ਅੰਕੜਾ 724 'ਤੇ ਪਹੁੰਚ ਗਿਆ ਹੈ। ਇਨ੍ਹਾਂ 'ਚੋਂ 17 ਦੀ ਮੌਤ ਹੋ ਚੁੱਕੀ ਹੈ ਜਦਕਿ 66 ਲੋਕ ਠੀਕ ਹੋ ਚੁੱਕੇ ਹਨ। ਸਿਹਤ ਮੰਤਰਾਲੇ ਦੇ ਅੰਕੜੇ ਮੁਤਾਬਕ ਮਹਾਰਾਸ਼ਟਰ 'ਚ ਚਾਰ ਲੋਕਾਂ ਦੀ ਮੌਤ ਹੋਈ ਹੈ। ਉਧਰ ਗੁਜਰਾਤ 'ਚ ਤਿੰਨ ਲੋਕਾਂ ਦੀ ਜਾਨ ਇਸੇ ਵਾਇਰਸ ਕਾਰਨ ਗਈ ਹੈ। ਕਰਨਾਟਕ 'ਚ ਕੋਰੋਨਾ ਵਾਇਰਸ ਕਾਰਨ ਹੁਣ ਤਕ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਮੱਧ ਪ੍ਰਦੇਸ਼, ਤਾਮਿਲਨਾਡੂ, ਬਿਹਾਰ, ਪੰਜਾਬ, ਦਿੱਲੀ, ਪੱਛਮੀ ਬੰਗਾਲ, ਜੰਮੂ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ 'ਚ ਇਕ ਇਕ ਦੀ ਮੌਤ ਹੋ ਗਈ ਹੈ।

Posted By: Tejinder Thind