ਜੇਐੱਨਐੱਨ, ਨਵੀਂ ਦਿੱਲੀ : ਜੇਕਰ ਤੁਸੀਂ ਵੀ ਵ੍ਹਟਸਐਪ ਯੂਜ਼ਰ ਹੋ ਤਾਂ ਭਾਰਤੀ ਫ਼ੌਜ ਨੇ ਤੁਹਾਡੇ ਲਈ ਇਕ ਅਲਰਟ ਜਾਰੀ ਕੀਤਾ ਹੈ ਜਿਸ ਨੂੰ ਨਜ਼ਰਅੰਦਾਜ਼ ਕਰਨਾ ਖ਼ਤਰਨਾਕ ਸਾਬਿਤ ਹੋ ਸਕਦਾ ਹੈ। ਇਸ ਅਲਰਟ 'ਚ ਭਾਰਤੀ ਫ਼ੌਜ ਨੇ ਸਾਰੇ ਵ੍ਹਟਸਐਪ ਯੂਜ਼ਰਜ਼ ਨੂੰ ਇਕ ਨੰਬਰ ਤੋਂ ਸੰਭਲ ਕੇ ਰਹਿਣ ਲਈ ਕਿਹਾ ਹੈ। ਨਾਲ ਹੀ ਆਪਣੇ ਮੋਬਾਈਲ ਮੈਸੇਜਿੰਗ ਐਪ ਦੀਆਂ ਸੈਟਿੰਗਜ਼ ਨੂੰ ਵੀ ਬਦਲਣ ਲਈ ਕਿਹਾ ਹੈ। ਫ਼ੌਜ ਦਾ ਇਹ ਅਲਰਟ ਤੁਹਾਡੇ ਨਾਲ ਹੀ ਦੇਸ਼ ਦੀ ਸੁਰੱਖਿਆ ਨਾਲ ਵੀ ਜੁੜਿਆ ਹੋਇਆ ਹੈ, ਇਸ ਲਈ ਇਸ ਨੂੰ ਨਜ਼ਰਅੰਦਾਜ਼ ਨਾ ਕਰੋ।

ਅਸਲ ਵਿਚ ਫ਼ੌਜ ਨੇ ਜਿਹੜਾ ਅਲਰਟ ਜਾਰੀ ਕੀਤਾ ਹੈ ਉਸ ਵਿਚ ਯੂਜ਼ਰਜ਼ ਨੂੰ ਇਕ ਨੰਬਰ ਤੋਂ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ। ਇਹ ਨੰਬਰ ਪਾਕਿਸਤਾਨ ਦਾ ਹੈ ਤੇ ਆਪਣੇ ਆਪ ਯੂਜ਼ਰਜ਼ ਨੂੰ ਗਰੁੱਪ 'ਚ ਜੋੜ ਲੈਂਦਾ ਹੈ। ਜਾਣਕਾਰੀ ਅਨੁਸਾਰ ਫ਼ੌਜ ਦੇ ਇਕ ਜਵਾਨ ਦਾ ਨੰਬਰ ਹਾਲ ਹੀ 'ਚ ਇਕ ਪਾਕਿਸਤਾਨ ਨਾਲ ਸਬੰਧਤ ਗਰੁੱਪ 'ਚ ਖ਼ੁਦ-ਬ-ਖ਼ੁਦ ਜੋੜ ਲਿਆ ਗਿਆ ਸੀ।

ਫ਼ੌਜ ਨੇ ਆਪਣੇ ਅਲਰਟ 'ਚ ਕਿਹਾ ਹੈ ਕਿ ਵ੍ਹਟਸਐਪ ਯੂਜ਼ਰਜ਼ +923032569307 ਨੰਬਰ ਤੋਂ ਸਾਵਧਾਨ ਰਹੋ। ਜੇਕਰ ਅਜਿਹਾ ਹੁੰਦਾ ਹੈ ਤਾਂ ਯੂਜ਼ਰ ਸਮਝਦਾਰੀ ਦਿਖਾਉਂਦੇ ਹੋਏ ਇਸ ਦਾ ਸਕ੍ਰੀਨਸ਼ਾਟ ਲੈਣ ਤੇ ਗਰੁੱਪ ਤੋਂ ਬਾਹਰ ਹੋ ਜਾਣ। ਅਲਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਇਸ ਨੂੰ ਦੇਖ ਕੇ ਜਾਪਦਾ ਹੈ ਕਿ ਪੀਆਈਓ ਭਾਰਤੀ ਫ਼ੌਜ ਦੇ ਜਵਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਨਿਸ਼ਾਨਾ ਬਣਾ ਰਹੇ ਹਨ।

ਸੈਟਿੰਗਜ਼ 'ਚ ਕਰੋ ਬਦਲਾਅ

ਤੁਸੀਂ ਵੀ ਅਜਿਹੀ ਘਟਨਾ ਤੋਂ ਬਚਣ ਲਈ ਆਪਣੇ ਵ੍ਹਟਸਐਪ ਸੈਟਿੰਗਜ਼ 'ਚ ਬਦਲਾਅ ਕਰ ਲਓ। ਇਸ ਦੇ ਲਈ ਸਭ ਤੋਂ ਪਹਿਲਾਂ ਆਪਣੇ ਵ੍ਹਟਸਐਪ ਸੈਟਿੰਗ 'ਚ ਜਾ ਕੇ ਅਕਾਊਂਟਸ 'ਚ ਜਾਓ ਤੇ ਇੱਥੇ ਪ੍ਰਾਈਵੇਸੀ ਆਪਸ਼ਨ 'ਚ ਜਾ ਕੇ ਗਰੁੱਪ ਸਿਲੈਕਟ ਕਰੋ। ਇੱਥੇ ਬਦਲਾਅ ਕਰਦੇ ਹੋਏ Who can add me in group 'ਚ ਜਾ ਕੇ ਮਾਈ ਕਾਂਟੈਕਟਸ ਸਿਲੈਕਟ ਕਰ ਲਓ।

Posted By: Seema Anand