ਨਵੀਂ ਦਿੱਲੀ: ਜੇਐੱਨਯੂ ਦੀ ਸਾਬਕਾ ਵਿਦਿਆਰਥਣ ਸ਼ੋਹਲਾ ਰਸ਼ੀਦ ਖ਼ਿਲਾਫ਼ ਅਪਰਾਧਿਕ ਸ਼ਿਕਾਇਤ ਦਰਜ ਕੀਤੀ ਗਈ ਹੈ। ਸੁਪਰੀਮ ਕੋਰਟ ਦੇ ਵਕੀਲ ਅਲਖ ਆਲੋਕ ਸ਼੍ਰੀਵਾਸਤਵ ਨੇ ਸ਼ੋਹਲਾ ਰਸ਼ੀਦ ਖ਼ਿਲਾਫ਼ ਇਕ ਅਪਰਾਧਕ ਸ਼ਿਕਾਇਤ ਦਰਜ ਕੀਤੀ, ਜਿਸ 'ਚ ਕਥਿਤ ਤੌਰ 'ਤੇ ਭਾਰਤੀ ਫ਼ੌਜ ਤੇ ਭਾਰਤ ਸਰਕਾਰ ਖ਼ਿਲਾਫ਼ ਫਰਜ਼ੀ ਖ਼ਬਰ ਫੈਲਾਉਣ ਦੇ ਦੋਸ਼ 'ਚ ਉਨ੍ਹਾਂ ਦੀ ਗ੍ਰਿਫ਼ਤਾਰੀ ਮੰਗ ਕੀਤੀ ਗਈ ਹੈ।


ਕਸ਼ਮੀਰ ਦੇ ਹਾਲਾਤ 'ਤੇ ਸ਼ੋਹਲਾ ਰਸ਼ੀਦ ਦਾ ਟਵੀਟ

ਐਤਵਾਰ ਨੂੰ ਸ਼ੋਹਲਾ ਰਸ਼ੀਦ ਨੇ ਕਸ਼ਮੀਰ ਦੇ ਮੌਜੂਦਾ ਹਾਲਾਤ ਸਬੰਧੀ 10 ਟਵੀਟ ਕੀਤੇ। ਇਨ੍ਹਾਂ ਟਵੀਟਸ 'ਚ ਦਾਅਵਾ ਕੀਤਾ ਕਿ ਉੱਥੇ ਹਾਲਾਤ ਬੱਹੇਦ ਖ਼ਰਾਬ ਹਨ। ਕਸ਼ਮੀਰ ਦੇ ਹਾਲਾਤ 'ਤੇ ਕੀਤੇ ਗਏ ਟਵੀਟ ਦਾ ਭਾਰਤੀ ਫ਼ੌਜ ਨੇ ਜਵਾਬ ਦਿੱਤਾ ਹੈ। ਸ਼ੋਹਲਾ ਰਸ਼ੀਦ ਨੇ ਐਤਵਾਰ ਨੂੰ ਕਸ਼ਮੀਰ ਦੇ ਹਾਲਾਤ ਸਬੰਧੀ 10 ਟਵੀਟ ਕੀਤੇ ਸਨ ਜਿਸ 'ਚ ਉਨ੍ਹਾਂ ਦਾਅਵਾ ਕੀਤਾ ਕਿ ਕਸ਼ਮੀਰ 'ਚ ਹਾਲਾਤ ਬੇਹੱਦ ਖ਼ਰਾਬ ਹਨ। ਹੁਣ ਸ਼ੋਹਲਾ ਰਸ਼ੀਦ ਦੇ ਇਨ੍ਹਾਂ ਦਾਅਵਿਆਂ ਨੂੰ ਭਾਰਤੀ ਫ਼ੌਜ ਨੇ ਬੇਬੁਨਿਆਦ ਦੱਸਿਆ ਹੈ।Posted By: Akash Deep