ਨਵੀਂ ਦਿੱਲੀ, ਏਜੰਸੀ : ਅਸਲ ਕੰਟਰੋਲ ਰੇਖਾ (ਐੱਲਏਸੀ) 'ਤੇ ਤਣਾਅ ਤੋਂ ਬਾਅਦ ਚੀਨ ਦੇ ਪਿੱਛੇ ਹਟਦੇ ਕਦਮਾਂ ਦੇ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਦੋ ਦਿਨਾਂ ਦੇ ਦੌਰੇ ਲਈ ਲੱਦਾਖ ਪਹੁੰਚੇ ਹਨ। ਫ਼ੌਜ ਮੁਖੀ ਜਨਰਲ ਮਨੋਜ ਮੁਕੁੰਦ ਨਰਵਾਨੇ ਵੀ ਉਨ੍ਹਾਂ ਨਾਲ ਮੌਜ਼ੂਦ ਹਨ। ਰੱਖਿਆ ਮੰਤਰੀ ਇੱਥੇ ਐੱਲਏਸੀ 'ਤੇ ਸੁਰੱਖਿਆ ਹਾਲਾਤ ਦਾ ਜਾਇਜ਼ਾ ਲੈਣਗੇ ਤੇ ਜਵਾਨਾਂ ਦਾ ਹੌਂਸਲਾ ਵਧਾਉਣਗੇ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ੁਦ ਲੇਹ ਪਹੁੰਚ ਕੇ ਚੀਨ ਨੂੰ ਮੂੰਹ ਤੋੜ ਜਵਾਬ ਦੇਣ ਵਾਲੇ ਜਵਾਨਾਂ ਦਾ ਹੌਂਸਲਾ ਵਧਾ ਚੁੱਕੇ ਹਨ।

ਜਾਣਕਾਰੀ ਅਨੁਸਾਰ ਰਾਜਨਾਥ ਸਿੰਘ ਪੂਰਬੀ ਲੱਦਾਖ ਦੀ ਗਲਵਾਨ ਵਾਦੀ 'ਚ ਚੀਨੀ ਫ਼ੌਜੀਆਂ ਨਾਲ ਹੋਈ ਖੂਨੀ ਝੜਪ 'ਚ ਜ਼ਖ਼ਮੀ ਹੋਏ ਜਵਾਨਾਂ ਨਾਲ ਮੁਲਾਕਾਤ ਕਰਨਗੇ। ਉਹ ਲੇਹ 'ਤੇ ਮੌਜ਼ੂਦ ਉੱਤਰੀ ਕਮਾਨ ਦੀ 14 ਕੋਰ ਦੇ ਦਫ਼ਤਰ 'ਚ ਫ਼ੌਜੀ ਅਧਿਕਾਰੀਆਂ ਨਾਲ ਬੈਠਕ ਕਰ ਕੇ ਪੂਰਬੀ ਲੱਦਾਖ ਦੇ ਮੌਜ਼ੂਦਾ ਹਾਲਾਤ 'ਤੇ ਚਰਚਾ ਕਰਨਗੇ। ਐੱਲਏਸੀ 'ਤੇ ਤੈਨਾਤ ਜਵਾਨਾਂ ਨਾਲ ਵੀ ਮਿਲਣਗੇ। ਰੱਖਿਆ ਮੰਤਰੀ ਨੇ 3 ਜੁਲਾਈ ਨੂੰ ਹੀ ਲੱਦਾਖ ਆਉਣਾ ਸੀ। ਅਚਾਨਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਲੱਦਾਖ ਦੌਰਾ ਤੈਅ ਹੋ ਗਿਆ। ਇਸ ਕਾਰਨ ਰੱਖਿਆ ਮੰਤਰੀ ਦਾ ਲੱਦਾਖ ਜਾਣ ਦਾ ਪ੍ਰੋਗਰਾਮ ਟਲ ਗਿਆ ਸੀ।

ਰੱਖਿਆ ਮੰਤਰੀ ਰਾਜਨਾਥ ਸਿੰਘ ਸ਼ੁੱਕਰਵਾਰ ਨੂੰ ਲੇਹ ਪਹੁੰਚੇ। ਉਨ੍ਹਾਂ ਦੇ ਨਾਲ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਅਤੇ ਥਲ ਫ਼ੌਜ ਪ੍ਰਮੁੱਖ ਜਨਰਲ ਮਨੋਜ ਮੁਕੁੰਦ ਨਰਵਾਨੇ ਵੀ ਮੌਜੂਦ ਰਹੇ। ਲੇਹ ਨੇ ਸਟਕਨਾ ਪਹੁੰਚੇ ਰੱਖਿਆ ਮੰਤਰੀ ਦੇ ਸਾਹਮਣੇ ਭਾਰਤੀ ਫ਼ੌਜ ਦੇ ਜਵਾਨਾਂ ਨੇ ਯੁੱਧ ਦੀ ਸਿਖਲਾਈ ਲਈ।

ਲੇਹ 'ਚ ਰੱਖਿਆ ਮੰਤਰੀ ਗਨ ਚਲਾ ਕੇ ਚਾਲਬਾਜ਼ ਚੀਨ ਨੂੰ ਚੇਤਾਵਨੀ ਦਿੱਤੀ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਲੇਹ ਪਹੁੰਚ ਕੇ ਚੀਨ ਨੂੰ ਮੂੰਹ ਤੋੜ ਜਵਾਬ ਦੇਣ ਵਾਲੇ ਜਵਾਨਾਂ ਦੀ ਤਾਰੀਫ ਕਰ ਚੁੱਕੇ ਹਨ। ਰਾਜਨਾਥ ਸਿੰਘ ਪੂਰਬੀ ਲੱਦਾਖ ਗਲਵਾਨ ਚੀਨੀ ਫ਼ੌਜੀਆਂ ਨਾਲ ਹੋਈ ਖ਼ੂਨੀ ਝੜਪ 'ਚ ਜ਼ਖ਼ਮੀ ਹੋਇਆ ਜਵਾਨਾਂ ਨਾਲ ਮੁਲਾਕਾਤ ਕਰਨਗੇ।

ਚੀਨ ਨੂੰ ਮੂੰਹਤੋੜ ਜਵਾਬ

ਰਾਜਨਾਥ ਸਿੰਘ ਨੇ ਕਿਹਾ ਕਿ ਅਸੀਂ ਸ਼ਾਂਤੀ ਚਾਹੁੰਣ ਵਾਲਿਆਂ 'ਚੋਂ ਹਾਂ, ਅਸ਼ਾਂਤੀ ਚਾਹੁੰਣ ਵਾਲਿਆਂ 'ਚ ਨਹੀਂ। ਭਾਰਤ ਨੇ ਪੂਰੀ ਦੁਨੀਆ ਨੂੰ ਸ਼ਾਂਤੀ ਦਾ ਸੰਦੇਸ਼ ਦਿੱਤਾ ਹੈ। ਸਾਡੇ ਜਵਾਨਾਂ ਨੇ ਦੇਸ਼ਵਾਸੀਆਂ ਦੇ ਸਨਮਾਨ ਦੀ ਰੱਖਿਆ ਕੀਤੀ। ਮੈਂ ਸਭ ਨੂੰ ਦੱਸਣਾ ਚਾਹੁੰਦਾ ਹਾਂ ਕਿ ਭਾਰਤ ਦੀ ਇਕ ਇੰਚ ਜ਼ਮੀਨ ਵੀ ਕਿਸੇ ਨੂੰ ਹੱੜਪਣ ਨਹੀਂ ਦਿੱਤੀ ਜਾਵੇਗੀ। ਅਸੀਂ ਸਰਹੱਦ 'ਤੇ ਦੁਸ਼ਮਨਾਂ ਦੀ ਕਿਸੇ ਵੀ ਹਰਕਤ ਦਾ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ।

ਭਾਰਤੀ ਫ਼ੌਜ ਦੇ ਜਵਾਨਾਂ ਨੇ ਦਿਖਾਇਆ ਦਮ

ਰੱਖਿਆ ਮੰਤਰੀ ਰਾਜਨਾਥ ਸਿੰਘ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਤੇ ਫ਼ੌਜ ਮੁਖੀ ਜਨਰਲ ਐੱਮਐੱਮ ਨਰਵਾਨੇ ਲੇਹ ਦੇ ਸਟਾਕਨਾ ਪਹੁੰਚੇ ਹਨ। ਰੱਖਿਆ ਮੰਤਰੀ ਦੀ ਹਾਜ਼ਰੀ 'ਚ ਭਾਰਤੀ ਫ਼ੌਜ ਦੇ ਟੀ-90 ਟੈਂਕ ਤੇ ਬੀਐੱਪਪੀ ਪੈਦਲ ਫ਼ੌਜ ਦੇ ਲੜਾਕੂ ਜਹਾਜ਼ਾਂ ਦਾ ਅਭਿਆਸ ਕੀਤਾ।

ਕਸ਼ਮੀਰ 'ਚ ਸੁਰੱਖਿਆ ਹਾਲਾਤਾਂ ਦੀ ਵੀ ਲੈਣਗੇ ਜਾਣਕਾਰੀ


ਰੱਖਿਆ ਮੰਤਰੀ ਕਸ਼ਮੀਰ 'ਚ ਸੁਰੱਖਿਆ ਹਾਲਾਤ ਦੀ ਵੀ ਜਾਣਕਾਰੀ ਲੈਣਗੇ। ਇਸ ਸਮੇਂ ਕਸ਼ਮੀਰ 'ਚ ਅੱਤਵਾਦੀਆਂ 'ਤੇ ਸਖ਼ਤ ਹਮਲੇ ਕਰ ਕੇ ਸਾਂਤੀ ਕਾਇਮ ਕਰਨ ਦੀ ਕੋਸ਼ਿਸ਼ ਜਾਰੀ ਹੈ। ਫ਼ੌਜ ਦੀ ਪੰਦਰਾਂ ਕੋਰ ਮੁੱਖ ਦਫ਼ਤਰ ਸ਼੍ਰੀ ਨਗਰ 'ਚ ਰੱਖਿਆ ਮੰਤਰੀ ਅਧਿਕਾਰੀਆਂ ਨਾਲ ਬੈਠਕ ਕਰਨਗੇ। ਇਸ ਦੌਰਾਨ ਉਹ ਅੱਤਵਾਦੀਆਂ ਖ਼ਿਲਾਫ਼ ਮੁਹਿੰਮ ਤੇ ਗੋਲਾਬਾਰੀ ਕਰ ਰਹੇ ਪਾਕਿਸਤਾਨ ਨੂੰ ਮੂੰਹਤੋੜ ਜਵਾਬ ਦੇਣ ਲਈ ਚੁੱਕੇ ਜਾਣ ਰਹੇ ਕਦਮਾਂ ਦਾ ਜਾਇਜ਼ਾ ਲੈਣਗੇ। ਇਸ ਤੋਂ ਬਾਅਦ ਉਹ ਦਿੱਲੀ ਲਈ ਰਵਾਨਾ ਹੋ ਜਾਣਗੇ।

Posted By: Rajnish Kaur