ਨਵੀਂ ਦਿੱਲੀ: Balakot Airstrike Piliots Vayu Sena Medal ਪਾਕਿਸਤਾਨ ਦੇ ਬਾਲਾਕੋਟ 'ਚ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਕੈਂਪ ਤਬਾਹ ਕਰਨ ਵਾਲੇ ਹਵਾਈ ਫ਼ੌਜ ਦੇ ਪਾਇਲਟਾਂ ਦਾ ਸਨਮਾਨ ਕੀਤਾ ਗਿਆ ਹੈ। ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਅਮਿਤ ਰੰਜਨ, ਸਕੁਆਰਡਨ ਲੀਡਰ ਰਾਹੁਲ ਬਸੋਇਆ, ਪੰਕਜ ਭੁਜੜੇ, ਬੀਕੇਐੱਨ ਰੈੱਡੀ, ਸ਼ਸ਼ਾਂਕ ਸਿੰਘ ਨੂੰ ਪਾਕਿਸਤਾਨ ਦੇ ਬਾਲਾਕੋਟ 'ਚ ਜੈਸ਼-ਏ-ਮੁਹੰਮਦ ਅੱਤਵਾਦੀ ਕੈਂਪਾਂ 'ਤੇ ਬੰਬ ਸੁੱਟਣ ਲਈ ਵਾਯੂ ਸੈਨਾ ਪਦਕ (ਵੀਰਤਾ) ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸਾਰੇ ਅਧਿਕਾਰੀ ਮਿਰਾਜ-2000 ਲੜਾਕੂ ਜਹਾਜ਼ ਪਾਇਲਟ ਹਨ।


ਭਾਰਤੀ ਹਵਾਈ ਫ਼ੌਜ ਨੇ ਇਹ ਸਾਰੇ ਅਧਿਕਾਰੀ ਮਿਰਾਜ-2000 ਲੜਾਕੂ ਜਹਾਜ਼ ਦੇ ਪਾਇਲਟ ਹਨ, ਇਨ੍ਹਾਂ ਨੇ ਹੀ ਪਾਕਿਸਤਾਨ ਦੇ ਬਾਲਾਕੋਟ ਸ਼ਾਹਿਰ 'ਚ ਜੈਸ਼-ਏ-ਮੁਹੰਮਦ ਦੇ ਕੈਂਪਾਂ ਨੂੰ ਤਬਾਹ ਕੀਤਾ ਸੀ।

ਬਾਲਾਕੋਟ ਏਅਰਸਟ੍ਰਾਈਕ ਨੂੰ ਅੰਜਾਮ ਦੇਣ ਵਾਲੇ ਪਾਇਲਟਾਂ ਦੇ ਨਾਮ

ਵਿੰਗ ਕਮਾਂਡਰ ਅਮਿਤ ਰੰਜਨ

ਸਕੁਆਰਡਨ ਲੀਡਰ ਰਾਹੁਲ ਬਸੋਇਆ

ਸਕੁਆਆਰਡਨ ਲੀਡਰ ਪੰਕਜ ਭੁਜੜੇ

ਸਕੁਆਰਡਨ ਲੀਡਰ ਬੀਕੇਐੱਨ ਰੈੱਡੀ

ਸਕੁਆਰਡਨ ਲੀਡਰ ਸ਼ਸ਼ਾਂਤ ਸਿੰਘ

Posted By: Akash Deep