ਨਵੀਂ ਦਿੱਲੀ : ਦੁਨੀਆ ਦਾ ਸੱਭ ਤੋਂ ਵੱਡਾ ਐਡਵਾਂਸ ਲੜਾਕੂ ਜਹਾਜ਼ ਅਪਾਚੇ ਗਾਰਜਿਅਨ ਭਾਰਤ ਨੂੰ ਮਿਲ ਗਿਆ ਹੈ। ਭਾਰਤ ਤੇ ਅਮਰੀਕਾ ਦੇ ਵਿਚਕਾਰ ਅਜਿਹੇ 22 ਹੈਲੀਕਾਪਟਰਾਂ ਲਈ ਮਤਿਆਂ 'ਤੇ ਹਸਤਾਖਰ ਹੋਏ ਸਨ। ਇਸ ਤੋਂ ਪਹਿਲਾਂ ਭਾਰਤੀ ਹਵਾਈ ਫੌਜ ਨੂੰ ਚਿਕੁਲ ਹੈਵੀਲਿਫਟ ਹੈਲੀਕਾਪਟਰ ਵੀ ਮਿਲ ਚੁੱਕਾ ਹੈ। ਅਪਾਚੇ ਗਾਰਜਿਅਨ ਦਾ ਨਿਰਮਾਣ ਅਮਰੀਕਾ ਦੇ ਐਰੀਜ਼ੋਨਾ 'ਚ ਹੋਇਆ ਸੀ। ਕਿਹਾ ਜਾ ਰਿਹਾ ਹੈ ਕਿ ਇਸ ਦੀ ਤੈਨਾਤੀ ਚੀਨ ਤੇ ਪਾਕਿਸਤਾਨ ਸਰਹੱਦ 'ਤੇ ਕੀਤੀ ਜਾਵੇਗੀ।ਬੋਇੰਗ ਏਐੱਚ-64 ਈ ਅਪਾਚੇ ਨੂੰ ਦੁਨੀਆ ਦਾ ਸੱਭ ਤੋਂ ਤਾਕਤਵਰ ਹੈਲੀਕਾਪਟਰ ਮੰਨਿਆ ਜਾਂਦਾ ਹੈ। ਅਮਰੀਕਾ ਤੋਂ ਇਲਾਵਾ ਕਈ ਦੇਸ਼ ਇਸ ਦਾ ਇਸਤੇਮਾਲ ਕਰਦੇ ਹਨ। ਇਜ਼ਰਾਇਲ, ਮਿਸਤਰ ਤੇ ਨੀਦਰਲੈਂਡ ਦੀਆਂ ਫੌਜਾਂ ਕੋਲ ਵੀ ਇਹ ਜਹਾਜ਼ ਹੈ। ਅਮਰੀਕਾ ਨੇ ਇਸ ਦੀ ਵਰਤੋਂ ਪਨਾਮਾ ਤੋਂ ਲੈ ਕੇ ਅਫਗਾਨੀਸਤਾਨ ਤੇ ਇਰਾਕ ਤਕ ਦੇ ਦੁਸ਼ਮਣਾਂ ਨਾਲ ਲੋਹਾ ਲੈਣ ਲਈ ਕੀਤੀ ਸੀ। ਇਹ ਜਹਾਜ਼ ਇਕੋ ਸਮੇਂ 'ਚ ਕਈ ਤਰ੍ਹਾਂ ਦੇ ਕੰਮ ਕਰਨ ਦੇ ਸਮਰੱਥ ਹੈ।

ਏਐੱਚ-64 ਈ ਅਪਾਚੇ ਦਾ ਵਜ਼ਨ 5,165 ਕਿਲੋਗ੍ਰਾਮ ਹੈ, ਜੋ 365 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਉਡਾਣ ਭਰਦਾ ਹੈ ਤੇ ਬਹੁਤ ਹੀ ਤੀਬਰਤਾ ਨਾਲ ਵਾਰ ਕਰਕੇ ਪਰਖੱਚੇ ਉਡਾ ਸਕਦਾ ਹੈ। ਇਸ 'ਚ ਦੋ ਜਨਰਲ ਇਲੈਕਟ੍ਰਿਕ ਟੀ700 ਟਰਬੋਸ਼ੈਫਟ ਇੰਜਣ ਲੱਗੇ ਹਨ। ਜਹਾਜ਼ ਦੇ ਅਗਲੇ ਪਾਸੇ ਲੱਗੇ ਸੈਂਟਰ ਫਿਟ ਦੇ ਕਾਰਨ ਇਹ ਰਾਤ ਦੇ ਸਮੇਂ ਵੀ ਉਡਾਣ ਭਰ ਸਕਦਾ ਹੈ।

Posted By: Jaskamal