ਜਾਗਰਣ ਬਿਊਰੋ, ਨਵੀਂ ਦਿੱਲੀ : ਕੋਵਿਡ-19 ਨਾਲ ਭਾਰਤ ਆਪਣੀ ਲੜਾਈ ਲੜ ਰਿਹਾ ਹੈ ਪਰ ਉਹ ਇਸ ਮੁਸੀਬਤ ਦੀ ਘੜੀ 'ਚ ਦੂਜੇ ਦੇਸ਼ਾਂ ਨੂੰ ਮਦਦ ਦੇਣ ਤੋਂ ਪਿੱਛੇ ਨਹੀਂ ਹਟੇਗਾ। ਗੁਆਂਢੀ ਤੇ ਹੋਰ ਜ਼ਰੂਰਤਮੰਦ ਦੇਸ਼ਾਂ ਨੂੰ ਹਾਈਡ੍ਰੋਕਸੋ ਕਲੋਰਕੁਈਨ ਦੀ ਸਪਲਾਈ ਕਰਨ ਤੋਂ ਬਾਅਦ ਭਾਰਤ ਨੇ ਵਿਦੇਸ਼ੀ ਮਦਦ ਦੀ ਰਫ਼ਤਾਰ ਵਧਾਉਣ ਦਾ ਫ਼ੈਸਲਾ ਕੀਤਾ ਹੈ। ਮੰਗਲਵਾਰ ਨੂੰ ਗੁਆਂਢੀ ਮੁਲਕ ਸ੍ਰੀਲੰਕਾ ਨੂੰ ਕੋਰੋਨਾ ਵਾਇਰਸ ਨਾਲ ਲੜਨ ਲਈ 10 ਟਨ ਡਾਕਟਰੀ ਸਮੱਗਰੀ ਪਹੁੰਚਾਈ ਗਈ ਹੈ। ਖਾੜੀ ਦੇ ਮਿੱਤਰ ਦੇਸ਼ ਕੁਵੈਤ ਲਈ ਵੀ ਇਸ ਤਰ੍ਹਾਂ ਦੀ ਮਦਦ ਪਹੁੰਚਾਉਣ ਦੀ ਤਿਆਰੀ ਪੂਰੀ ਹੈ। ਪੀਐੱਮ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਓਮਾਨ ਦੇ ਸੁਲਤਾਨ ਤੇ ਸਵੀਡਨ ਦੇ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਹੈ ਤੇ ਉਨ੍ਹਾਂ ਨੇ ਵੀ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਹੈ। ਅਸਲੀਅਤ 'ਚ ਪੀਐੱਮ ਨਰਿੰਦਰ ਮੋਦੀ ਇਕੱਲੇ ਅਜਿਹੇ ਕੌਮਾਂਤਰੀ ਆਗੂ ਹਨ ਜੋ ਇਸ ਸੰਕਟ ਦੀ ਘੜੀ 'ਚ ਲਗਾਤਾਰ ਦੂਜੇ ਦੇਸ਼ਾਂ ਦੇ ਮੁÎਖੀਆਂ ਨਾਲ ਸੰਪਰਕ 'ਚ ਹੈ ਤੇ ਉਨ੍ਹਾਂ ਨੂੰ ਮਦਦ ਵੀ ਦੇਣ ਦਾ ਭਰੋਸਾ ਦੇ ਰਹੇ ਹਨ। ਵਿਦੇਸ਼ ਮੰਤਰਾਲੇ ਨੇ ਸੂਤਰਾਂ ਨੇ ਦੱਸਿਆ ਕਿ ਏਅਰ ਇੰਡੀਆ ਦੇ ਵਿਸ਼ੇਸ਼ ਜਹਾਜ਼ ਰਾਹੀਂ 10 ਟਨ ਡਾਕਟਰੀ ਸਮੱਗਰੀ ਲੈ ਕੇ ਇਕ ਜਹਾਜ਼ ਸ੍ਰੀਲੰਕਾ ਪੁੱਜਾ ਹੈ। ਇਸ 'ਚ ਉਹ ਹੀ ਸਾਮਾਨ ਹੈ ਜਿਸ ਦੀ ਮੰਗ ਗੁਆਂਢੀ ਦੇਸ਼ ਨੇ ਕੀਤੀ ਸੀ। ਇਸ ਤੋਂ ਪਹਿਲਾਂ ਛੋਟੇ ਤੇ ਗੁਆਂਢੀ ਦੇਸ਼ ਮਾਲਦੀਪ ਨੂੰ ਵੀ ਭਾਰਤ ਤਿੰਨ ਮਹੀਨੇ ਦੀ ਡਾਕਟਰੀ ਸਮੱਗਰੀ ਪਹੁੰਚਾ ਚੁੱਕਾ ਹੈ। ਭਾਰਤ ਨੇ ਡਾਕਟਰਾਂ ਦੀ ਇਕ ਵਿਸ਼ੇਸ਼ ਟੀਮ ਵੀ ਉਥੇ ਭੇਜੀ ਹੈ ਜੋ ਸਥਾਨਕ ਮੈਡੀਕਲ ਕਾਮਿਆਂ ਨੂੰ ਜ਼ਰੂਰੀ ਸਿਖਲਾਈ ਦੇ ਚੁੱਕਾ ਹੈ। ਕੁਵੈਤ ਨੂੰ ਵੀ ਇਸ ਤਰ੍ਹਾਂ ਦੀ ਮਦਦ ਦਿੱਤੀ ਜਾਵੇਗੀ। ਦਰਅਸਲ ਖਾੜੀ ਦੇ ਦੇਸ਼ਾਂ 'ਚ ਹੁਣ ਹੌਲੀ-ਹੌਲੀ ਕੋਵਿਡ-19 ਦੇ ਮਾਮਲੇ ਵਧਦੇ ਦਿਸ ਰਹੇ ਹਨ। ਖਾੜੀ ਦੇ ਜ਼ਿਆਦਾਤਰ ਦੇਸ਼ਾਂ ਦੇ ਨਾਲ ਭਾਰਤ ਦੇ ਦੋਸਤਾਨਾ ਸਬੰਧ ਹਨ ਤੇ ਕਈ ਦੇਸ਼ਾਂ ਨੇ ਭਾਰਤ ਤੋਂ ਕੋਵਿਡ-19 'ਚ ਵਰਤੀ ਜਾਣ ਵਾਲੀ ਮਲੇਰੀਆ ਦੀ ਦਵਾਈ ਕਲੋਰੋਕੁਈਨ ਤੇ ਹੋਰ ਦਵਾਈਆਂ ਦੀ ਮੰਗ ਕੀਤੀ ਹੈ। ਉਂਜ ਭਾਰਤ ਨੂੰ ਵੀ ਖਾੜੀ ਦੇ ਇਨ੍ਹਾਂ ਦੇਸ਼ਾਂ ਦੀ ਊਰਜਾ ਦੀ ਵਜ੍ਹਾ ਨਾਲ ਕਾਫੀ ਜ਼ਰੂਰਤ ਹੈ। ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਤੇ ਗੈਸ ਦੀਆਂ ਕੀਮਤਾਂ ਭਾਰੀ ਗਿਰਾਵਟ ਹੋਣ ਦੇ ਬਾਵਜੂਦ ਇਨ੍ਹਾਂ ਦੀ ਸਪਲਾਈ ਨੂੰ ਲੈ ਕੇ ਖ਼ਦਸ਼ਾ ਬਣਿਆ ਹੋਇਆ ਹੈ। ਖ਼ਦਸ਼ਾ ਦੀ ਵਜ੍ਹਾ ਇਹ ਹੈ ਕਿ ਜੇ ਕੋਵਿਡ-19 ਦਾ ਪ੍ਰਸਾਰ ਇੰਜ ਹੀ ਹੁੰਦਾ ਰਿਹਾ ਤਾਂ ਦੂਜੇ ਦੇਸ਼ਾਂ ਨਾਲ ਗੈਸ ਤੇ ਕੱਚੇ ਤੇਲ ਨੂੰ ਲੈ ਕੇ ਕਾਫੀ ਸਮੱਸਿਆ ਹੋ ਸਕਦਾ ਹੈ। ਮੰਗਲਵਾਰ ਨੂੰ ਇਸ ਲਈ ਪੈਟ੍ਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਧਰਮਿੰਦਰ ਪ੍ਰਧਾਨ ਨੇ ਯੂਏਈ ਦੇ ਰਾਜ ਮੰਤਰੀ ਤੇ ਆਬੂਧਾਬੀ ਨੈਸ਼ਨਲ ਆਇਲ ਕੰਪਨੀ ਦੇ ਸੀਈਓ ਸੁਲਤਾਨ ਅਲ ਜਬੇਰ ਨੇ ਇਸ ਹਫ਼ਤੇ 'ਚ ਦੂਜੀ ਵਾਰ ਗੱਲ ਕੀਤੀ ਹੈ। ਦੋਵੇਂ ਆਗੂਆਂ ਵਿਚਾਲੇ ਐੱਲਪੀਜੀ ਸਪਲਾਈ ਨੂੰ ਲੈ ਕੇ ਖਾਸ ਤੌਰ 'ਤੇ ਗੱਲਬਾਤ ਹੋਈ ਹੈ। ਅੱਠ ਕਰੋੜ ਐੱਲਪੀਜੀ ਸਿਲੰਡਰ ਸਪਲਾਈ ਕਰਨ ਲਈ ਭਾਰਤ ਨੂੰ ਜ਼ਿਆਦਾ ਐੱਲਪੀਜੀ ਚਾਹੀਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਸਵੀਡਨ ਦੇ ਪ੍ਰਧਾਨ ਮੰਤਰੀ ਸਟੀਫਨ ਲਾਫਵੇਨ ਨਾਲ ਫੋਨ 'ਤੇ ਗੱਲਬਾਤ ਕੀਤੀ ਤੇ ਦੋਵੇਂ ਦੇਸ਼ ਖੋਜਾਂ ਨੂੰ ਦੋਵੇਂ ਦੇਸ਼ਾਂ ਦੇ ਵਿਗਿਆਨੀਆਂ ਨਾਲ ਸਾਂਝੀਆਂ ਕਰਨ 'ਤੇ ਸਹਿਮਤ ਹੋ ਗਏ। ਦੋਵੇਂ ਦੇਸ਼ ਜ਼ਰੂਰੀ ਮਦਦ ਦੇਣ 'ਤੇ ਵੀ ਰਾਜ਼ੀ ਹੋ ਗਏ ਹਨ।