ਜੇਐੱਨਐੱਨ, ਨਵੀਂ ਦਿੱਲੀ/ਪੀਟੀਆਈ : ਕੋਰੋਨਾ ਮਹਾਮਾਰੀ ਤੋਂ ਨਜਿੱਠਣ ਲਈ ਭਾਰਤ ਲਗਾਤਾਰ ਆਪਣੇ ਮਿੱਤਰ ਦੇਸ਼ਾਂ ਨੂੰ ਕੋਰੋਨਾ ਵੈਕਸੀਨ ਉਪਲਬੱਧ ਕਰਵਾ ਰਿਹਾ ਹੈ। ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿਗਲਾ ਨੇ ਕਿਹਾ ਕਿ ਭਾਰਤ ਨੇ ਹੁਣ ਤਕ ਕੋਰੋਨਾ ਦੇ ਟੀਕੇ ਦੀ 2.30 ਕਰੋੜ ਡੋਜ਼ ਦੁਨੀਆਭਰ 'ਚ ਆਪਣੇ ਸਹਿਯੋਗੀ ਦੇਸ਼ਾਂ ਨੂੰ ਉਪਲਬੱਧ ਕਰਵਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਭਾਰਤ WHO ਦੀ ਅਗਵਾਈ ਵਾਲੇ ਕੋਵੈਕਸ ਯੋਜਨਾ ਲਈ 1.1 ਅਰਬ ਡੋਜ਼ ਤਿਆਰ ਕਰਨ ਦੀ ਸਮਰੱਥਾ ਰੱਖਦਾ ਹੈ।

ਹਰਿਆਣਾ ਲੋਕ ਪ੍ਰਸ਼ਾਸਨ ਸੰਸਥਾਨ ਨੂੰ ਸੰਬੋਧਿਤ ਕਰਦਿਆਂ ਸ਼੍ਰਿਗਲਾ ਨੇ ਕਿਹਾ ਕਿ ਭਾਰਤ ਸਮਾਵੇਸ਼ੀ ਆਲਮੀ ਤੇ ਖੇਤਰੀਅ ਸੰਸਥਾਵਾਂ ਦੇ ਸਮਰਥਨ ਵਾਲੇ ਆਜ਼ਾਦ ਤੇ ਮੁਕਤ 'ਤੇ ਨਿਯਮ ਅਧਾਰਿਤ ਹਿੰਦ ਪ੍ਰਸ਼ਾਂਤ ਦਾ ਸਮਰਥਕ ਹੈ, ਜੋ ਸਾਂਝੇ ਹਿੱਤਾਂ 'ਤੇ ਅਧਾਰਿਤ ਖ਼ੁਸ਼ਹਾਲ, ਸਥਿਰ ਤੇ ਖ਼ੁਦਮੁਖਤਿਆਰ ਦੇਸ਼ਾਂ ਨੂੰ ਉਤਸ਼ਾਹਿਤ ਕਰਦਾ ਹੋਵੇ।

ਉਨ੍ਹਾਂ ਕਿਹਾ ਕਿ ਵਸੂਧੈਵ ਕੁਟੁੰਬਕਮ ਦਾ ਸਿਧਾਂਤ ਭਾਰਤ ਦੀ ਸਭਿਆਤਾਗਤ ਲੋਕਾਚਾਰ ਦੇ ਕੇਂਦਰ 'ਚ ਹੈ ਕਿਉਂਕਿ ਅਸੀਂ ਇਕ ਬ੍ਰਹਿਮੰਡ 'ਚ ਵਿਸ਼ਵਾਸ ਕਰਦੇ ਹਾਂ। ਇਸੇ ਭਾਵਨਾ ਤਹਿਤ ਭਾਰਤ ਨੇ ਹੁਣ ਤਕ ਮਿੱਤਰ ਤੇ ਸਹਿਯੋਗੀ ਦੇਸ਼ਾਂ ਨੂੰ ਕੋਰੋਨਾ ਵੈਕਸੀਨ ਦੀ 2.30 ਕਰੋੜ ਡੋਜ਼ ਉਪਲਬੱਧ ਕਰਵਾਈ ਹੈ।

60 ਫੀਸਦੀ ਨਾਲ ਭਾਰਤ ਦੁਨੀਆ 'ਚ ਵੈਕਸੀਨ ਦਾ ਸਭ ਤੋਂ ਵੱਡਾ ਉਤਪਾਦਕ ਦੇਸ਼ ਹੈ। ਭਾਰਤ ਨੇ ਨਾ ਸਿਰਫ਼ ਦੇਸ਼ 'ਚ ਦੁਨੀਆ ਦਾ ਸਭ ਤੋਂ ਵੱਡਾ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਹੈ, ਬਲਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਾਅਦੇ ਨੂੰ ਵੀ ਪੂਰਾ ਕਰ ਰਿਹਾ ਹੈ, ਜਿਸ 'ਚ ਉਨ੍ਹਾਂ ਨੇ ਸੰਯੁਕਤ ਰਾਸ਼ਟਰ ਮਹਾਸਭਾ 'ਚ ਭਾਰਤੀ ਨਵੇਂ ਟੀਕਿਆਂ ਨੂੰ ਮਾਨਵਤਾ ਲਈ ਸਸਤੀ ਤੇ ਸੁਲਭ ਬਣਾਉਣ ਦੀ ਗੱਲ ਕਹੀ ਸੀ।

Posted By: Amita Verma