ਨਵੀਂ ਦਿੱਲੀ (ਏਜੰਸੀਆਂ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਮਹਾਮਾਰੀ ਖ਼ਿਲਾਫ਼ ਜੰਗ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਸ਼ਨਿਚਰਵਾਰ ਨੂੰ ਟੈਲੀਫੋਨ'ਤੇ ਗੱਲਬਾਤ ਕੀਤੀ। ਪੀਐੱਮ ਮੋਦੀ ਨੇ ਦੱਸਿਆ ਕਿ ਮੈਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਵਿਆਪਕ ਗੱਲਬਾਤ ਕੀਤੀ। ਅਸੀਂ ਇਕ ਚੰਗੀ ਚਰਚਾ ਕੀਤੀ ਤੇ ਕੋਰੋਨਾ ਵਾÎਇਰਸ ਖ਼ਿਲਾਫ਼ ਲੜਾਈ 'ਚ ਭਾਰਤ ਤੇ ਅਮਰੀਕਾ ਦੀ ਸਾਂਝੇਦਾਰੀ ਨੂੰ ਪੂਰੀ ਤਾਕਤ ਨਾਲ ਇਸਤੇਮਾਲ ਕਰਨ 'ਤੇ ਸਹਿਮਤੀ ਪ੍ਰਗਟ ਕੀਤੀ। ਜ਼ਿਕਰਯੋਗ ਹੈ ਕਿ ਅਮਰੀਕਾ ਇਨ੍ਹਾਂ ਦਿਨਾਂ 'ਚ ਕੋਰੋਨਾ ਮਹਾਮਾਰੀ ਨਾਲ ਨਵੇਂ ਕੇਂਦਰ ਦੇ ਤੌਰ 'ਤੇ ਉੱਭਰਿਆ ਹੈ। ਅਮਰੀਕਾ ਦੇ ਵੀਰਵਾਰ ਤੇ ਸ਼ੁੱਕਰਵਾਰ ਦਰਮਿਆਨ 24 ਘੰਟਿਆਂ 'ਚ 1,480 ਵਿਅਕਤੀਆਂ ਦੀ ਮੌਤ ਹੋਈ ਹੈ। ਸਮਾਚਾਰ ਏਜੰਸੀ ਏਐੱਫਪੀ ਮੁਤਾਬਕ, ਅਮਰੀਕਾ 'ਚ ਮਰਨ ਵਾਲਿਆਂ ਦੀ ਗਿਣਤੀ 74,06 ਹੋ ਗਈ ਹੈ। ਇਹੀ ਨਹੀਂ ਬੀਤੇ 24 ਘੰਟਿਆਂ 'ਚ ਹੀ 33 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪੀੜਤਾਂ ਦਾ ਅੰਕੜਾ ਤਿੰਨ ਲੱਖ ਤੋਂ ਪਾਰ ਕਰ ਗਿਆ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਕਿ ਅਸੀਂ ਇਕ ਅਦ੍ਰਿਸ਼ ਦੁਸ਼ਮਣ ਖ਼ਿਲਾਫ਼ ਲੜਾਈ ਲੜ ਰਹੇ ਹਾਂ। ਉਨ੍ਹਾਂ ਇਸ ਜੰਗ 'ਚ ਨਿਊੁਯਾਰਕ ਨੂੰ ਹਾਟਸਪਾਟ ਕਰਾਰ ਦਿੰਦਿਆਂ ਲੋਕਾਂ ਨੂੰ ਘਰ 'ਚ ਹੀ ਰਹਿਣ ਤੇ ਕੱਪੜੇ ਦਾ ਮਾਸਕ ਪਹਿਨਣ ਦੀ ਅਪੀਲ ਕੀਤੀ ਹੈ।ਕੋਰੋਨਾ ਮਹਾਮਾਰੀ ਦੇ ਮੁਕਾਬਲੇ ਲਈ ਗਠਿਤ ਵ੍ਹਾਈਟ ਹਾਊਸ ਦੇ ਟਾਸਕ ਫੋਰਸ ਦੇ ਕਈ ਮੈਂਬਰਾਂ ਨੇ ਇਹ ਸੰਭਾਵਨਾ ਪ੍ਰਗਟਾਈ ਹੈ ਕਿ ਅਮਰੀਕਾ 'ਚ ਇਹ ਖ਼ਤਰਨਾਕ ਬਿਮਾਰੀ ਅਗਲੇ ਦਸ ਦਿਨਾਂ 'ਚ ਆਪਣੇ ਚਰਮ ਸੀਮਾਂ 'ਤੇ ਹੋਵੇਗੀ। ਟਰੰਪ ਨੇ ਦੱਸਿਆ ਕਿ ਆਰਮੀ ਕੋਰ ਆਫ ਇੰਜੀਨੀਅਰਜ਼ ਨੇ ਅਮਰੀਕਾ ਦੇ ਸਾਰੇ 50 ਸੂਬਿਆਂ 'ਚ 100 ਤੋਂ ਜ਼ਿਆਦਾ ਸੁਵਿਧਾ ਕੇਂਦਰਾਂ ਨੂੰ ਹਸਪਤਾਲ ਲਈ ਨਿਰਧਾਰਤ ਕੀਤਾ ਹੈ। ਜ਼ਿਕਰਯੋਗ ਹੈ ਕਿ ਭਾਰਤ ਦੁਨੀਆ 'ਚ ਦਵਾਈਆਂ ਦਾ ਵੱਡਾ ਨਿਯਾਤਕ ਹੈ। ਇਹੀ ਵਜ੍ਹਾ ਹੈ ਕਿ ਦੁਨੀਆ ਦੀਆਂ ਨਜ਼ਰਾਂ ਭਾਰਤ ਵੱਲ ਹਨ। ਅਮਰੀਕਾ ਵੀ ਖੋਜ ਤੇ ਉੱਚ ਤਕਨੀਕ ਵਾਲੇ ਉਪਕਰਨਾਂ ਦੇ ਨਿਰਮਾਣ 'ਚ ਇਕ ਮਹੱਤਵਪੂਰਨ ਸਥਾਨ ਰੱਖਦਾ ਹੈ। ਅਜਿਹੇ 'ਚ ਮੰਨਿਆ ਜਾ ਰਿਹਾ ਹੈ ਕਿ ਦੋਵੇਂ ਦੇਸ਼ ਮਿਲ ਕੇ ਕੋਰੋਨਾ ਵਾਇਰਸ ਖ਼ਿਲਾਫ਼ ਪ੍ਰਭਾਵੀ ਲੜਾਈ ਲੜ ਸਕਦੇ ਹਨ।

ਹਾਲੇ ਤਕ ਭਾਵ ਸ਼ੁੱਕਰਵਾਰ ਨੂੰ ਹੀ ਪ੍ਰਧਾਨ ਮੰਤਰੀ ਨੇ ਕੋਰੋਨਾ ਵਾਇਰਸ ਨਾਲ ਜੂਝਣ ਦੇ ਤੌਰ ਤਰੀਕੇ ਨੂੰ ਹੋਰ ਜ਼ਿਆਦਾ ਪ੍ਰਭਾਵੀ ਬਣਾਉਣ ਲਈ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ ਸੀ। ਪੀਐੱਮ ਮੋਦੀ ਤੇ ਨੇਤਨਯਾਹੂ ਨੇ ਕੋਰੋਨਾ ਖ਼ਿਲਾਫ਼ ਮੌਜੂਦਾ ਸੰਸਥਾਨਾਂ ਦੇ ਵਧੀਆ ਇਸਤੇਮਾਲ ਲਈ ਗਠਜੋੜ ਬਣਾਉਣ ਦਾ ਫ਼ੈਸਲਾ ਕੀਤਾ ਹੈ।

Posted By: Susheel Khanna