ਨਵੀਂ ਦਿੱਲੀ, ਜੇਐੱਨਐੱਨ : ਭਾਰਤ ਤੇ ਅਮਰੀਕਾ 'ਚ ਤੀਜੀ 2+2 ਮੰਤਰੀ ਪੱਧਰ ਬੈਠਕ ਅੱਜ ਦਿੱਲੀ 'ਚ ਹੋਵੇਗੀ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਤੇ ਰੱਖਿਆ ਮੰਤਰੀ ਮਾਰਕ ਐਸਪਰ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਤੇ ਰਾਜਨਾਥ ਸਿੰਘ ਨਾਲ ਗੱਲਬਾਤ ਕਰ ਰਹੇ ਹਨ। ਇਸ 'ਚ ਰੱਖਿਆ ਤੇ ਸੁਰੱਖਿਆ ਸਬੰਧਾਂ ਦੇ ਨਾਲ-ਨਾਲ ਮੁੱਖ ਖੇਤਰੀ ਤੇ ਗਲੋਬਲ ਮੁੱਦਿਆਂ 'ਤੇ ਚਰਚਾ ਕੀਤੀ । ਇਹ ਬੈਠਕ ਅਜਿਹੇ ਸਮੇਂ 'ਤੇ ਹੋ ਰਹੀ ਹੈ। ਜਦੋਂ ਭਾਰਤ ਦੇ ਚੀਨ ਨਾਲ ਸਰਹੱਦ ਵਿਵਾਦ ਜਾਰੀ ਹੈ ਤੇ ਇਸ ਮੁੱਦਿਆਂ 'ਤੇ ਚਰਚਾ ਹੋਣ ਦੀ ਵੀ ਉਮੀਦ ਹੈ।

ਰੱਖਿਆ ਮੰਤਰਾਲੇ ਤੋਂ ਇਲਾਵਾ ਸਕੱਤਰ ਦੀਵੇਸ਼ ਨੰਦਨ ਨੇ ਭਾਰਤ ਵੱਲੋਂ BECA ਸਮਝੌਤਿਆਂ 'ਤੇ ਦਸਤਖ਼ਤ ਕੀਤੇ ਹਨ। ਇਸ ਸਮਝੌਤੇ ਨਾਲ ਭਾਰਤ ਨੂੰ ਅਮਰੀਕੀ ਕਰੂਜ ਮਿਜ਼ਾਇਲਾਂ ਬੈਲੀਸਿਟਕ ਮਿਜ਼ਾਇਲਾਂ ਨਾਲ ਜੁੜੀ ਤਕਨੀਕ ਮਿਲਣ ਦਾ ਰਸਤਾ ਆਸਾਨ ਹੋ ਜਾਵੇਗਾ। ਨਾਲ ਹੀ ਭਾਰਤ ਅਮਰੀਕਾ ਨਾਲ ਸੰਵੇਦਨਸ਼ੀਲ ਸੇਟੇਲਾਈਟ ਡਾਟਾ ਵੀ ਲੈ ਸਕੇਗਾ। ਇਸ ਨਾਲ ਦੁਸ਼ਮਣ ਦੇਸ਼ਾਂ ਦੀ ਹਰ ਗਤੀਵਿਧੀ 'ਤੇ ਲਗਪਗ ਨਜ਼ਰ ਰੱਖੀ ਜਾ ਸਕੇਗੀ


ਮਜ਼ਬੂਤ ਹੋਈ ਸਾਂਝੇਦਾਰੀ : ਐਸਪਰ

ਅਮਰੀਕਾ ਰੱਖਿਆ ਸਕੱਤਰ ਮਾਰਕ ਐਸਪਰ ਨੇ ਕਿਹਾ ਅਸੀਂ ਪਿਛਲੇ ਸਾਲ ਦੌਰਾਨ ਵਿਸ਼ੇਸ਼ ਰੂਪ ਨਾਲ ਆਪਣੀ ਰੱਖਿਆ ਤੇ ਸੁਰੱਖਿਆ ਸਾਂਝੇਦਾਰੀ ਨੂੰ ਮਜ਼ਬੂਤ ਕੀਤਾ ਹੈ। ਸਾਡਾ ਸਹਿਯੋਗ ਇਕ ਸੁਤੰਤਰ ਤੇ ਖੁੱਲ੍ਹੇ ਇੰਡੋ-ਪੈਸੀਫਿਕ ਖੇਤਰ ਦੇ ਸਿਧਾਂਤਾਂ ਦੀਆਂ ਚੁਣੌਤੀਆਂ ਨੂੰ ਪੂਰਾ ਕਰਦਾ ਹੈ।

ਚੀਨ ਦੀ ਚਾਲਬਾਜ਼ੀ 'ਤੇ ਗੱਲਬਾਤ

ਟੂ ਪਲੱਸ ਟੂ ਬੈਠਕ 'ਚ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕਿਹਾ ਕਿ ਅੱਜ ਦੋ ਮਹਾਨ ਲੋਕਤੰਤਰਾਂ ਦੇ ਤੇ ਲਗਪਗ ਆਉਣ ਦਾ ਸ਼ਾਨਦਾਰ ਮੌਕਾ ਹੈ। ਸਾਡੇ ਕੋਲ ਕੋਰੋਨਾ ਮਹਾਮਾਰੀ 'ਚ ਸਹਿਯੋਗ, ਹਿੰਦ ਪ੍ਰਸ਼ਾਤ ਖੇਤਰ 'ਚ ਚੀਨੀ ਕਮਿਊਨਿਸਟ ਪਾਰਟੀ ਦੇ ਹਮਲਾਵਰ ਸਣੇ ਚਰਚਾ ਲਈ ਕਈ ਅਹਿਮ ਮੁੱਦੇ ਹਨ।

ਭਾਰਤ-ਅਮਰੀਕਾ 'ਚ ਹੋਇਆ 'ਬੀਕਾ' ਸਮਝੌਤਾ

ਰਾਜਨਾਥ ਸਿੰਘ ਨੇ ਕਿਹਾ ਕਿ ਸਾਨੂੰ ਖ਼ੁਸ਼ੀ ਹੈ ਕਿ ਅਸੀਂ BECA ( ਬੇਸਿਕ ਐਕਸਚੇਂਜ ਐਂਡ ਕੋਆਪਰੇਸ਼ਨ ਐਗਰੀਮੈਂਟ) ਪੂਰਾ ਕਰ ਲਿਆ ਹੈ ਜਿਸ ਨਾਲ ਸੂਚਨਾ ਸਾਂਝੇਕਰਨ 'ਚ ਨਵੇਂ ਰਸਤੇ ਖੁੱਲ੍ਹਣਗੇ। ਅਸੀਂ ਅਮਰੀਕਾ ਨਾਲ ਅੱਗੇ ਦੇ ਮੁੱਦਿਆਂ 'ਤੇ ਚਰਚਾ ਕਰਨ ਲਈ ਉਤਸ਼ਾਹਿਤ ਹਾਂ।

ਚੁਣੌਤੀਆਂ 'ਚ ਮਹੱਤਵਪੂਰਨ ਹੋਈ ਸਾਂਝੇਦਾਰੀ

ਭਾਰਤ-ਅਮਰੀਕਾ 2+2 ਗੱਲਬਾਤ ਦੌਰਾਨ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਸਾਡੀ ਅਰਥਵਿਵਸਥਾ ਨੂੰ ਨੁਕਸਾਨ ਹੋਇਆ ਹੈ। ਅਸੀਂ ਉਦਯੋਗਾਂ ਤੇ ਸੇਵਾਂ ਖੇਤਰਾਂ ਨੂੰ ਪੁਨਰਜੀਵਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸਾਡੀ ਸਾਂਝੇਦਾਰੀ ਮੌਜੂਦਾ ਚੁਣੌਤੀਆਂ ਦੇ ਮੱਦੇਨਜ਼ਰ ਤੇ ਮਹੱਤਵਪੂਰਨ ਹੋ ਜਾਂਦੀ ਹੈ। ਅਸੀਂ ਦੋਵੇਂ ਨਿਯਮ ਅਸੀਂ ਦੋਵੇਂ ਨਿਯਮ ਆਧਾਰਿਤ ਆਦੇਸ਼ ਤੇ ਲੋਕਤੰਤਰ 'ਚ ਵਿਸ਼ਵਾਸ ਕਰਦੇ ਹਾਂ।

2+2 ਮੰਤਰੀ ਪੱਧਰ 'ਤੇ ਗੱਲਬਾਤ ਸ਼ੁਰੂ

ਹੈਦਰਾਬਾਦ ਹਾਊਸ 'ਚ ਭਾਰਤ-ਅਮਰੀਕਾ 'ਚ 2+2 ਮੰਤਰੀ ਪੱਧਰ ਗੱਲਬਾਤ ਜਾਰੀ।

ਵਾਰ ਮੈਮੋਰੀਅਲ ਪੁੱਜੇ ਪੋਂਪੀਓ ਤੇ ਐਸਪਰ

ਭਾਰਤ ਤੇ ਅਮਰੀਕਾ 'ਚ ਅੱਜ 2+2 ਗੱਲਬਾਤ ਹੋਣ ਵਾਲੀ ਹੈ। ਇਸ ਤੋਂ ਪਹਿਲਾਂ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਦਿੱਲੀ ਸਥਿਤ ਵਾਰ ਮੈਮੋਰੀਅਲ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਉਨ੍ਹਾਂ ਨਾਲ ਅਮਰੀਕਾ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਦਿੱਲੀ ਸਥਿਤ ਵਾਰ ਮੈਮੋਰੀਅਲ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਉਨ੍ਹਾਂ ਨਾਲ ਅਮਰੀਕੀ ਰੱਖਿਆ ਮੰਤਰੀ ਮਾਰਕ ਐਸਪਰ ਵੀ ਮੌਜੂਦ ਰਹੇ।

Posted By: Ravneet Kaur