ਵਿਸ਼ਾਖਾਪਟਨਮ, ਏਐੱਨਆਈ : ਭਾਰਤ ਨੇ ਐਤਵਾਰ ਨੂੰ ਆਂਧਰ ਪ੍ਰਦੇਸ਼ ਦੇ ਕੰਢੇ 3500 ਕਿਲੋਮੀਟਰ ਦੀ ਮਾਰਕ ਸਮਰੱਥਾ ਵਾਲੀ ਪਰਮਾਣੂ ਹਥਿਆਰਾਂ ਨੂੰ ਲਿਜਾਣ 'ਚ ਸਮਰੱਥ ਪਣਡੁੱਬੀ ਕੇ-4 ਬੈਲਿਸਟਿਕ ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ।

ਡੀਆਰਡੀਓ ਵੱਲੋਂ ਵਿਕਸਿਤ ਕੀਤੀ ਗਈ ਮਿਜ਼ਾਈਲ ਨੂੰ ਨੇਵੀ ਦੇ ਸਵਦੇਸੀ ਆਈਐੱਨਐੱਸ ਅਰਿਹੰਤ-ਸ੍ਰੇਣੀ ਦੀਆਂ ਪਰਮਾਣੂ ਨਾਲ ਚੱਲਣ ਵਾਲੀਆਂ ਪਣਡੁੱਬੀਆਂ ਨਾਲ ਲੈਸ ਕੀਤਾ ਜਾਵੇਗਾ। ਇਹ ਜਾਣਕਾਰੀ ਸਰਕਾਰੀ ਸਰੋਤਾਂ ਤੋਂ ਮਿਲੀ ਹੈ। ਪਰਮਾਣੂ ਹਮਲਾ ਕਰਨ 'ਚ ਸਮਰੱਥ ਇਸ ਮਿਜ਼ਾਈਲ ਦੀ ਮਾਰ 'ਚ ਪਾਕਿਸਤਾਨ, ਚੀਨ ਤੇ ਦੱਖਣੀ ਏਸ਼ੀਆ ਦੇ ਕਈ ਦੇਸ਼ ਆ ਗਏ ਹਨ।

ਪਿਨਾਕਾ ਮਿਜ਼ਾਈਲ ਦਾ ਸਫਲ

ਬੀਤੀ 20 ਦਸੰਬਰ ਨੂੰ ਰੱਖਿਆ ਸੋਧ ਤੇ ਵਿਕਾਸ ਸੰਗਠਨ (ਡੀਆਰਡੀਓ) ਨੇ ਪਿਲਾਕਾ ਮਿਜ਼ਾਈਲ ਦਾ ਮੁੜ ਓਡੀਸ਼ਾ ਕੰਢੇ ਸਫਲ ਪ੍ਰੀਖਣ ਕੀਤਾ ਸੀ। ਮਿਜ਼ਾਈਲ ਦੀ ਮਾਰਕ ਸਮਰੱਥਾ ਹੁਣ 90 ਕਿਲੋਮੀਟਰ ਤਕ ਹੋ ਗਈ ਹੈ। ਡੀਆਰਡੀਓ ਵੱਲੋਂ ਵਿਕਸਿਤ ਪਿਨਾਕਾ ਮਿਜ਼ਾਈ 90 ਕਿਲੋਮੀਟਰ ਦੀ ਹੱਦ ਤਕ ਦੁਸ਼ਮਣ ਦੇ ਇਲਾਕੇ 'ਚ ਹਮਲਾ ਕਰਨ 'ਚ ਸਮਰੱਥ ਹੈ।

ਅਗਨੀ-2 ਦਾ ਹੋਇਆ ਪ੍ਰੀਖਣ

ਪਿਛਲੀ 17 ਨਵੰਬਰ ਨੂੰ 2000 ਕਿਲੋਮੀਟਰ ਦੀ ਮਾਰਕ ਸਮਰੱਥਾ ਵਾਲੀ ਬੈਲਿਸਟਿਕ ਮਿਜ਼ਾਈਲ ਅਗਨੀ-2 ਦਾ ਰਾਮ ਸਮੇਂ ਸਫਲਤਾਪੂਰਵਕ ਪ੍ਰੀਖਣ ਕੀਤਾ ਗਿਆ। ਦੇਸ਼ 'ਚ ਹੀ ਬਣਾਈ ਗਈ 21ਮੀਟਰ ਲੰਬੀ, ਇਕ ਮੀਟਰ ਚੌੜੀ, 17 ਟਨ ਭਾਰ ਵਾਲੀ ਇਹ ਮਿਜ਼ਾਈਲ 1000 ਕਿਲੋਗ੍ਰਾਮ ਤਕ ਧਮਾਕਾਖੇਜ਼ ਸਮੱਗਰੀ ਲਿਜਾਣ ਦੀ ਸਮਰੱਥਾ ਰੱਖਦੀ ਹੈ।

ਕੀ ਹੁੰਦੀ ਹੈ ਬੈਲਿਸਟਿਕ ਮਿਜ਼ਾਈਲ

ਤਕਨੀਕੀ ਨਜ਼ਰੀਏ ਨਾਲ ਬੈਲਿਸਟਿਕ ਮਿਜ਼ਾਈਲ ਉਸ ਮਿਜ਼ਾਈਲ ਨੂੰ ਕਹਿੰਦੇ ਹਨ ਜਿਸ ਦਾ ਪ੍ਰਾਜੈਕਟ ਰਸਤਾ ਸਬ ਆਰਬੀਟਲ ਬੈਲਿਸਟਿਕ ਰਸਤਾ ਹੁੰਦਾ ਹੈ। ਇਸ ਦੀ ਵਰਤੋਂ ਕਿਸੇ ਹਥਿਆਰ (ਪਰਮਾਣੂ ਹਥਿਆਰ) ਨੂੰ ਕਿਸੇ ਪਹਿਲਾਂ ਨਿਰਧਾਰਿਤ ਟੀਚੇ 'ਤੇ ਦਾਗਣ ਲਈ ਕੀਤੀ ਜਾਂਦੀ ਹੈ। ਇਹ ਮਿਜ਼ਾਈਲ ਛੱਡਣ ਤੋਂ ਸ਼ੁਰੂ ਦੇ ਪੱਧਰ 'ਤੇ ਹੀ ਗਾਈਡ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਰਸਤਾ ਆਰਬੀਟਲ ਮੈਕੇਨਿਕ ਦੇ ਸਿਧਾਂਤਾਂ ਅਤੇ ਬੈਲਿਸਟਿਕ ਸਿਧਾਂਤਾਂ ਨਾਲ ਨਿਰਧਾਰਿਤ ਹੁੰਦਾ ਹੈ। ਹੁਣ ਤਕ ਇਸ ਨੂੰ ਰਸਾਇਣਕ ਰਾਕੇਟ ਇੰਜਣ ਨਾਲ ਛੱਡਿਆ ਜਾਂਦਾ ਸੀ।

ਰੱਖਿਆ ਮੈਨੂਫੈਕਚਰਿੰਗ 'ਚ ਭਾਰਤ ਨੂੰ ਆਤਮ-ਨਿਰਭਰ ਬਣਾਉਣ 'ਚ ਡੀਆਰਡੀਓ ਦੀ ਮਹੱਤਵਪੂਰਨ ਭੂਮਿਕਾ

ਪਿਛਲੇ ਦਿਨੀਂ ਬੈਂਗਲੁਰੂ 'ਚ ਹੋਏ ਡੀਆਰਡੀਓ ਦੇ ਇਕ ਪ੍ਰੋਗਰਾਮ 'ਚ ਪੀਐੱਮ ਮੋਦੀ ਨੇ ਕਿਹਾ ਸੀ ਕਿ ਰੱਖਿਆ ਮੈਨੂਫੈਕਚਰਿੰਗ ਦੇ ਖੇਤਰ 'ਚ ਭਾਰਤ ਨੂੰ ਆਤਮ-ਨਿਰਭਰ ਬਣਾਉਣ ਲਈ ਡੀਆਰਡੀਓ ਨੂੰ ਨਵੇਂ ਇਨੋਵੇਸ਼ਨਜ਼ ਦੇ ਨਾਲ ਸਾਹਮਣੇ ਆਉਣਾ ਪਵੇਗਾ। ਦੇਸ਼ 'ਚ ਇਕ ਵਾਈਬ੍ਰੈਂਟ ਡਿਫੈਂਸ ਸੈਕਟਰ ਨੂੰ ਉਤਸ਼ਾਹਿਤ ਕਰਨ 'ਚ ਮੇਕ ਇਨ ਇੰਡੀਆ ਨੂੰ ਮਜ਼ਬੂਤ ਕਰਨ 'ਚ ਡੀਆਰਡੀਓ ਦੇ ਇਨੋਵੇਸ਼ਨਜ਼ ਦੀ ਬਹੁਤ ਵੱਡੀ ਭੂਮਿਕਾ ਹੈ।

Posted By: Jagjit Singh