ਨਵੀਂ ਦਿੱਲੀ (ਏਜੰਸੀਆਂ) : ਭਾਰਤ ਨੇ ਬੁੱਧਵਾਰ ਨੂੰ ਸਤ੍ਹਾ ਤੋਂ ਸਤ੍ਹਾ ’ਤੇ ਮਾਰ ਕਰਨ ਵਾਲੀ ਬੈਲਿਸਟਿਕ ਮਿਜ਼ਾਈਲ ਅਗਨੀ-5 ਦਾ ਅੱਜ ਓਡੀਸ਼ਾ ਦੇ ਏਪੀਜੇ ਅਬਦੁਲ ਕਲਾਮ ਟਾਪੂ ਤੋਂ ਸਫਲਤਾਪੂਰਵਕ ਪਰੀਖਣ ਕੀਤਾ। ਇਹ ਮਿਜ਼ਾਈਲ ਤਿੰਨ ਪੜਾਅਵਾਰ ਠੋਸ ਈਂਧਨ ਦੀ ਵਰਤੋਂ ਕਰਦੀ ਹੈ। ਇਹ ਮਿਜ਼ਾੀਲ ਉੱਚ ਸ਼ੁੱਧਤਾ ਨਾਲ ਪੰਜ ਹਜ਼ਾਰ ਕਿਲੋਮੀਟਰ ਤਕ ਨਿਸ਼ਾਨੇ ’ਤੇ ਲੱਗਣ ਦੇ ਯੋਗ ਹੈ। ਇਸਦੀ ਸੀਮਾ ਵਿਚ ਚੀਨ ਦੇ ਲਗਪਗ ਸਾਰੇ ਸ਼ਹਿਰ ਹੋਣਗੇ। ਐੱਲਏਸੀ ’ਤੇ ਚੀਨ ਨਾਲ ਜਾਰੀ ਤਣਾਅ ਦਰਮਿਆਨ ਭਾਰਤ ਵੱਲੋਂ ਅਗਨੀ-5 ਮਿਜ਼ਾਈਲ ਦੇ ਸਫਲ ਪਰੀਖਣ ਨਾਲ ਪੂਰੀ ਦੁਨੀਆ ਵਿਚ ਹਲਚਲ ਮਚ ਗਈ ਹੈ।

Posted By: Jatinder Singh