ਨਵੀਂ ਦਿੱਲੀ, ਏਜੰਸੀਆਂ : ਭਾਰਤ ਦੀ ਦੂਜੀ ਕੋਰੋਨਾ ਵੈਕਸੀਨ ਦੇ ਪਹਿਲੇ ਪੜਾਅ ਵਿੱਚ ਮਨੁੱਖਾਂ 'ਤੇ ਟੈਸਟ ਸਫਲ ਰਿਹਾ ਹੈ। ਦੇਸ਼ ਵਿਚ ਦੂਜੀ ਸਵਦੇਸ਼ੀ ਕੋਰੋਨਾ ਵੈਕਸੀਨ 'ਤੇ ਕੰਮ ਕਰ ਰਹੀ ਡਰੱਗ ਫਾਰਮਾ ਕੰਪਨੀ ਜ਼ਾਇਡਸ ਕੈਡਿਲਾ (Zydus Cadila) ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਵੈਕਸੀਨ ਦੇ ਪਹਿਲੇ ਪੜਾਅ ਦਾ ਟ੍ਰਾਇਲ ਸਫਲ ਰਿਹਾ ਹੈ।ਕੰਪਨੀ ਨੇ ਕਿਹਾ ਕਿ ਕੋਰੋਨਾ ਦੇ ਫੈਲਣ ਨੂੰ ਰੋਕਣ ਲਈ, ਇਸ ਦੇ ਪਲਾਸੀਮਡ ਡੀਐਨਏ ਵੈਕਸੀਨ-ਜ਼ਾਈਕੋਵ-ਡੀ (ZyCoV-D) ਪਹਿਲੇ ਪੜਾਅ ਦੇ ਟ੍ਰਾਇਲ ਵਿੱਚ ਸੁਰੱਖਿਅਤ ਪਾਈ ਗਈ ਹੈ। ਇਸ ਘੋਸ਼ਣਾ ਤੋਂ ਬਾਅਦ, ਕੰਪਨੀ ਹੁਣ ਵੀਰਵਾਰ ਤੋਂ ਵੈਕਸੀਨ ਦੇ ਦੂਜੇ ਪੜਾਅ ਦੇ ਟ੍ਰਾਇਲ 'ਤੇ ਕੰਮ ਕਰੇਗੀ। ਕੰਪਨੀ ਨੇ ਕਿਹਾ ਕਿ ਉਹ ਹੁਣ 6 ਅਗਸਤ ਤੋਂ ਕਲੀਨਿਕਲ ਅਜ਼ਮਾਇਸ਼ਾਂ ਦੇ ਦੂਜੇ ਪੜਾਅ ਦੀ ਸ਼ੁਰੂਆਤ ਕਰੇਗੀ।

ਕੰਪਨੀ ਨੇ ਕਿਹਾ ਕਿ ਪਹਿਲੇ ਪੜਾਅ ਦੇ ਟ੍ਰਾਇਲ ਵਿੱਚ ਸਿਹਤਮੰਦ ਵਾਲੰਟੀਅਰਾਂ ਨੂੰ ਦਿੱਤੀ ਗਈ ਵੈਕਸੀਨ ਦੀ ਖੁਰਾਕ, ਜਿਸ ਦੀ ਸ਼ੁਰੂਆਤ 15 ਜੁਲਾਈ ਨੂੰ ਹੋਈ ਸੀ, ਉਸਨੂੰ ਵਲੰਟੀਅਰਾਂ ਨੇ ਚੰਗੀ ਤਰ੍ਹਾਂ ਸਹਿਣ ਕੀਤਾ ਹੈ। ਜ਼ਾਇਡਸ ਕੈਡੀਲਾ ਦੇ ਪ੍ਰਧਾਨ ਪੰਕਜ ਆਰ ਪਟੇਲ ਨੇ ਕਿਹਾ ਕਿ ਹੁਣ ਅਸੀਂ ਮਨੁੱਖੀ ਅਜ਼ਮਾਇਸ਼ਾਂ ਦਾ ਦੂਜਾ ਪੜਾਅ ਕਰਨ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਸਾਡੀ ਕੰਪਨੀ ਵੱਡੀ ਅਬਾਦੀ ਵਿੱਚ ਕੋਰੋਨਾ ਵੈਕਸੀਨ ਦੇ ਖਿਲਾਫ ਸੁਰੱਖਿਆ ਅਤੇ ਇਮਿਊਨੋਜੇਨੇਸਿਟੀ ਦਾ ਮੁਲਾਂਕਣ ਕਰਨ ਲਈ ਤਿਆਰ ਹੈ।

Posted By: Sunil Thapa