ਨਵੀਂ ਦਿੱਲੀ, ਜੇਐੱਨਆਈ : ਕੋਵਿਡ-19 ਮਹਾਮਾਰੀ ਕਾਰਨ ਦੁਨੀਆ ਭਰ ਦੇ ਇਨਫੈਕਟਿਡ ਦੇਸ਼ਾਂ ’ਚ ਭਾਰਤ ਦੂਜੇ ਸਥਾਨ ’ਤੇ ਹੈ। ਕੇਂਦਰੀ ਸਿਹਤ ਮੰਤਰਾਲੇ (Union Health Ministry) ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ’ਚ 16,646 ਨਵੇਂ ਮਾਮਲੇ ਸਾਹਮਣੇ ਆਏ ਤੇ 198 ਸੰ¬ਕ੍ਰਮਿਤਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਹੁਣ ਤਕ ਦੇਸ਼ ’ਚ ਕੁੱਲ ਸੰਕ੍ਰਮਣ ਦਾ ਅੰਕੜਾ 1,0,12,092 ਹੋ ਗਿਆ ਤੇ ਮਰਨ ਵਾਲਿਆਂ ਦੀ ਗਿਣਤੀ 1,51,727 ਹੋ ਗਈ ਹੈ।


ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਦੇਸ਼ ’ਚ ਹੁਣ ਪਾਜ਼ੇਟਿਵ ਮਾਮਲਿਆਂ ਦੀ ਕੁੱਲ ਗਿਣਤੀ 2,13.603 ਹੈ ਤੇ ਸੰਕ੍ਰਮਣ ਤੋਂ ਠੀਕ ਹੋਣ ਵਾਲੇ ਮਾਮਲਿਆਂ ਦੀ ਗਿਣਤੀ 1,01,46,768 ਹੈ। ਉੱਥੇ ਹੀ ਆਈਸੀਐੱਮਆਰ ਨੇ ਜਾਣਕਾਰੀ ਦਿੱਤੀ ਕਿ ਭਾਰਤ ’ਚ ਬੁੱਧਵਾਰ (13 ਜਨਵਰੀ) ਤਕ ਕੋਰੋਨਾ ਵਾਇਰਸ ਸੰ¬ਕ੍ਰਮਣ ਲਈ ਕੁੱਲ 18,42,32,305 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ ਜਿਨ੍ਹਾਂ ’ਚੋਂ 7,43,191 ਸੈਂਪਲ ਕੱਲ੍ਹ ਟੈਸਟ ਕੀਤਾ ਗਏ।


ਪਿਛਲੇ 24 ਘੰਟਿਆਂ ਦੌਰਾਨ ਕਰਨਾਟਕ ’ਚ ਕੋਵਿਡ-19 ਸੰਕ੍ਰਮਣ ਦੇ 746 ਨਵੇਂ ਮਾਮਲੇ ਸਾਹਮਣੇ ਆਏ ਹਨ। 765 ਲੋਕ ਡਿਸਚਾਰਜ ਹੋਏ ਤੇ 3 ਲੋਕਾਂ ਦੀ ਮੌਤ ਹੋ ਗਈ ਹੈ।

Posted By: Rajnish Kaur