ਨਵੀਂ ਦਿੱਲੀ : ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਸਿਖਰ 'ਤੇ ਪਹੁੰਚ ਗਿਆ ਹੈ। ਇਸੇ ਦਰਮਿਆਨ, ਹਵਾਈ ਯਾਤਰੀਆਂ ਲਈ ਉਸ ਵੇਲੇ ਰਾਹਤ ਦੀ ਖ਼ਬਰ ਆਈ ਜਦੋਂ ਉਸ ਹੁਕਮ ਨੂੰ ਵਾਪਸ ਲੈ ਲਿਆ ਗਿਆ ਜਿਸ ਵਿਚ ਦੇਸ਼ ਦੇ 8 ਹਵਾਈ ਅੱਡਿਆਂ ਨੂੰ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ ਸੀ।

ਜਿਨ੍ਹਾਂ ਹਵਾਈ ਅੱਡਿਆਂ 'ਤੇ ਸਿਵੀਲੀਅਨ ਜਹਾਜ਼ਾਂ ਨੂੰ ਉਡਾਣ ਭਰਨ ਤੋਂ ਰੋਕਿਆ ਗਿਆ ਸੀ ਉਨ੍ਹਾਂ ਵਿਚ ਪੰਜਾਬ ਦੇ ਅੰਮ੍ਰਿਤਸਰ, ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ, ਧਰਮਸ਼ਾਲਾ ਅਤੇ ਕੁੱਲੂ, ਉੱਤਰਾਖੰਡ ਦਾ ਦੇਹਰਾਦੂਨ ਏਅਰਪੋਰਟ ਸ਼ਾਮਲ ਸਨ। ਉੱਥੇ ਜੰਮੂ-ਕਸ਼ਮੀਰ ਦੇ ਸ੍ਰੀਨਗਰ, ਜੰਮੂ ਅਤੇ ਲੇਹ ਹਵਾਈ ਅੱਡਿਆਂ ਨੂੰ ਬੰਦ ਕਰ ਦਿੱਤਾ ਗਿਆ ਸੀ।

ਇਸ ਦਰਮਿਆਨ ਤਣਾਅ ਵਧਣ ਤੋਂ ਬਾਅਦ ਇਹਤਿਆਤ ਵਰਤਦੇ ਹੋਏ ਭਾਰਤ ਨੇ ਆਪਣੇ ਸਾਰੇ ਹਵਾਈ ਅੱਡਿਆਂ ਨੂੰ ਅਲਰਟ 'ਤੇ ਰੱਖਿਆ ਹੈ। ਦਿੱਲੀ ਤੋਂ ਉੱਤਰੀ ਦਿਸ਼ਾ ਵਿਚ ਪੂਰਾ ਹਵਾਈ ਖੇਤਰ ਖਾਲੀ ਕਰਵਾ ਲਿਆ ਗਿਆ ਹੈ।

ਭਾਰਤ ਨੇ ਪਾਕਿਸਤਾਨ ਜਾਣ ਵਾਲੀਆਂ ਸਾਰੀਆਂ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਸਨ। ਪਾਕਿਸਤਾਨ ਨੇ ਵੀ ਲਾਹੌਰ, ਮੁਲਤਾਨ, ਫ਼ੈਸਲਾਬਾਦ, ਸਿਆਲਕੋਟ ਅਤੇ ਇਸਲਾਮਾਬਾਦ ਹਵਾਈ ਅੱਡੇ 'ਤੇ ਸਾਰੀਆਂ ਘਰੇਲੂ ਅਤੇ ਕੌਮਾਂਤਰੀ ਉਡਾਨਾਂ 'ਤੇ ਰੋਕ ਲਗਾ ਦਿੱਤੀ ਹੈ।

Posted By: Seema Anand